ਬਰੇਟਾ 08,ਦਸੰਬਰ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ‘ਚ ਨਸ਼ੇ ਦੇ ਬੋਲਬਾਲੇ ਹੋਣ ਤੋਂ ਬਾਅਦ ਹੁਣ ਚੋਰੀ ਦੀਆਂ
ਵਾਰਦਾਤਾਂ ‘ਚ ਵੀ ਦਿਨ ਬ ਦਿਨ ਵਾਧਾ ਹੋ ਰਿਹਾ ਹੈ । ਛੋਟੀਆਂ ਮੋਟਆਂ ਚੋਰੀਆਂ ਤੋਂ
ਬਾਅਦ ਚੋਰਾਂ ਦੇ ਹੌਸਲੇ ਇੰਨੇ ਜਿਆਦਾ ਬੁਲੰਦ ਹੋ ਗਏ ਹਨ ਕਿ ਇਹ ਚੋਰ ਹੁਣ ਦਿਨ
ਦਿਹਾੜੇ ਘਰਾਂ/ਦੁਕਾਨਾਂ ਅੱਗੇ ਖੜ੍ਹੇ ਮੋਟਰਸਾਇਕਲਾਂ ਨੂੰ ਬੇਖੌਫ ਨਿਸ਼ਾਨਾ ਬਣਾ
ਰਹੇ ਹਨ ।ਜਿਸ ਨੂੰ ਲੈ ਕੇ ਹਰ ਵਰਗ ‘ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਆਮ
ਲੋਕਾਂ ਦਾ ਕਹਿਣਾ ਹੈ ਕਿ ਸਹਿਰ ਵਿੱਚ ਅੱਜ ਕੱਲ੍ਹ ਦਾ ਮਾਹੌਲ ਅੱਤਵਾਦ ਦੇ ਕਾਲੇ ਦਿਨਾਂ
ਤੋਂ ਵੀ ਭੈੜਾ ਹੋਇਆ ਪਿਆ ਹੈ। ਚੋਰ ਸ਼ਰੇਆਮ ਦਿਨ ਦਿਹਾੜੇ ਚੋਰੀ ਦੀਆਂ
ਵਾਰਦਾਤਾਂ ਨੂੰ ਅੰਜਾਮ ਦੇ ਕੇ ਮੌਜਾਂ ਕਰ ਰਹੇ ਹਨ । ਦੂਜੇ ਪਾਸੇ ਹਰੇਕ ਥਾਣਾ ਮੁਖੀ
ਵੱਲੋਂ ਆਪਣਾ ਕਾਰਜਭਾਰ ਸੰਭਾਲਣ ਮੌਕੇ ਮੀਡੀਆ ਰਾਹੀਂ ਆਪਣੇ ਉੱਚ ਅਫਸਰਾਂ ਤੇ
ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੇ ਮੰਤਵ ਨਾਲ ਮਾੜੇ ਅਨਸਰਾਂ ਨੂੰ ਨਕੇਲ ਪਾਉਣ ਦੇ
ਸਭ ਤੋਂ ਵੱਧ ਦਮਗਜੇ ਮਾਰੇ ਜਾਂਦੇ ਹਨ ਪਰ ਉਕਤ ਅਫਸਰ ਜਨਤਾ ਦੀ ਕਸਵੱਟੀ ਫ਼#39;ਤੇ ਕਿਨ੍ਹੇ ਕੁ
ਖਰ੍ਹੇ ਉਤਰਦੇ ਹਨ । ਇਸ ਗੱਲ ਦਾ ਅੰਦਾਜ਼ਾ ਸ਼ਹਿਰ ‘ਚ ਸ਼ਰੇਆਮ ਹੋ ਰਹੀਆਂ ਚੋਰੀ ਦੀਆਂ
ਵਾਰਦਾਤਾਂ ਤੋਂ ਲਗਾਇਆ ਜਾ ਸਕਦਾ ਹੈ । ਸਮਾਜਸੇਵੀ ਲੋਕਾਂ ਨੇ ਸ਼ਹਿਰ ਵਾਸੀਆਂ ਨੂੰ
ਅਪੀਲ ਕਰਦੇ ਹੋਏ ਕਿਹਾ ਕਿ ਇਸ ਪ੍ਰਤੀ ਸਾਨੂੰ ਖੁਦ ਨੂੰ ਹੀ ਚੁਕੰਨੇ ਹੋਣ ਦੀ ਲੋੜ ਹੈ ।