*ਸੁਖਬੀਰ ਬਾਦਲ ਨੇ ਕੀਤਾ ਚੰਨੀ ਤੇ ਕੇਜਰੀਵਾਲ ਤੋਂ ਵੀ ਵੱਡਾ ‘ਧਮਾਕਾ’, ਕੀਤੇ ਕਈ ਐਲਾਨ*

0
99

 07,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਵਿਧਾਨ ਸਭਾ ਹਲਕਾ ਰਿਜ਼ਰਵ ਭਦੌੜ ਦੀ ਚੋਣ ਰੈਲੀ ‘ਚ ਪੁੱਜੇ।ਇਸ ਦੌਰਾਨ ਸੁਖਬੀਰ ਬਾਦਲ ਨਾਲ ਭਦੌੜ ਤੋਂ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ, ਇਕਬਾਲ ਸਿੰਘ ਝੂੰਦਾਂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਰੈਲੀ ‘ਚ ਸ਼ਿਰਕਤ ਕੀਤੀ।

ਇਸ ਮੌਕੇ ਸੁਖਬੀਰ ਬਾਦਲ ਨੇ ਸੰਬੋਧਨ ਦੌਰਾਨ ਕਾਂਗਰਸ ਤੇ ਤਨਜ਼ ਕੱਸੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੀਆਂ ਪੰਚਾਇਤਾਂ ਨੂੰ ਮੁੱਖ ਮੰਤਰੀ ਚੰਨੀ ਦਾ ਪੱਚੀ ਕਰੋੜ ਫੰਡ ਨਹੀਂ ਮਿਲ ਰਿਹਾ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਘਰ ਨਹੀਂ ਵੜਿਆ। ਪੰਜਾਬ ਦੇ ਲੋਕਾਂ ਨਾਲ ਰਾਬਤਾ ਕਰ ਰਿਹਾ ਹਾਂ।

ਸੁਖਬੀਰ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਤੀਰਥ ਯਾਤਰਾ, ਨੀਲੇ ਕਾਰਡ ਦੀ ਸਹੂਲਤ, ਸਾਂਝ ਕੇਂਦਰ, ਸ਼ਗਨ, ਪੈਨਸ਼ਨ, ਐਸਸੀ ਸਕਾਲਰਸ਼ਿਪ ਕਾਂਗਰਸ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 4.5 ਲੱਖ ਬੱਚੇ ਐਸਸੀ ਸਕਾਲਰਸ਼ਿਪ ਰਾਹੀਂ ਮੁਫ਼ਤ ਸਿੱਖਿਆ ਲੈ ਰਹੇ ਸਨ ਪਰ ਚੰਨੀ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ। ਸਾਡੀ ਸਰਕਾਰ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਦੁਨੀਆਂ ਦੇ ਨਕਸ਼ੇ ‘ਤੇ ਪਹੁੰਚਾਈ ਪਰ ਕਾਂਗਰਸ ਨੇ ਬੰਦ ਕੀਤੀ। ਇਕੱਲੇ ਭਾਖੜਾ ਡੈਮ ਤੋਂ ਬਿਨਾਂ ਬਾਕੀ ਸਾਰੇ ਡੈਮ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਬਣੇ।

ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦਾ ਮੁੱਖ ਮੁੱਦਾ ਐਮਐਸਪੀ ਸੀ। ਕਿਸਾਨਾਂ ਨੂੰ ਟਰੈਕਟਰ ‘ਤੇ ਲੱਗ ਰਹੇ ਟੈਕਸ ਤੋਂ ਬਾਦਲ ਸਰਕਾਰ ਨੇ ਮੁਕਤੀ ਦਿਵਾਈ। ਕਾਂਗਰਸ ਦੀ ਗੁੰਡਾਗਰਦੀ ‘ਚ ਜਿਹੜੇ ਵੀ ਅਫ਼ਸਰ ਦਾ ਰੋਲ ਹੋਇਆ ਉਹ ਅੰਦਰ ਜਾਵੇਗਾ। ਝੂਠੇ ਕੀਤੇ ਦਰਜ ਮਾਮਲੇ ਪਹਿਲੇ ਸੈਸ਼ਨ ਚ ਹੀ ਰੱਦ ਹੋਣਗੇ। 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾਈ ਜਾਵੇਗੀ।

ਕੇਜਰੀਵਾਲ ਨੂੰ ਅੜੇ ਹੱਥੀ ਲੈਂਦਿਆਂ ਸੁਖਬੀਰ ਨੇ ਕਿਹਾ ਕਿ ਉਸ ਨੂੰ ਦਿੱਲੀ ‘ਚ ਗਾਰੰਟੀਆਂ ਦੇਣੀਆਂ ਚਾਹੀਦੀਆਂ ਹਨ ਜਿੱਥੇ ਉਸ ਦੀ ਸਰਕਾਰ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ‘ਚ ਅਮਨ ਸ਼ਾਤੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰੀ ਝੂਠਾ ਵਾਅਦਾ ਨਹੀਂ ਕਰਨਾ ਜੋ ਕਿਹਾ ਉਹ ਕਰਨਾ ਹੈ। ਉਨ੍ਹਾਂ ਕਿਹਾ ਕਿ 1996 ‘ਚ ਬਸਪਾ ਨਾਲ ਗਠਜੋੜ ਦੌਰਾਨ ਨਤੀਜੇ ਚੰਗੇ ਮਿਲੇ ਸਨ। 

ਇਸ ਦੌਰਾਨ ਉਨ੍ਹਾਂ ਨੇ ਕਈ ਵਾਅਦੇ ਦੀ ਦੁਹਰਾਏ ਜਿਵੇਂ ਨੀਲੇ ਕਾਰਡ ਪਹਿਲੇ ਮਹੀਨੇ ਬਣਨਗੇ, ਨੀਲੇ ਕਾਰਡ ਧਾਰਕ ਔਰਤ ਨੂੰ ਦੋ ਹਜ਼ਾਰ ਰੁਪਿਆ ਮਹੀਨਾ ਮਿਲੇਗਾ, 400 ਯੂਨਿਟ ਬਿਜਲੀ ਫਰੀ, ਹਰੇਕ ਪਰਿਵਾਰ ਦਾ ਦੱਸ ਲੱਖ ਸਿਹਤ ਬੀਮਾ ਹੋਵੇਗਾ, ਵਿਦਿਆਰਥੀਆਂ ਨੂੰ ਦੱਸ ਲੱਖ ਦੀ ਮੁਫ਼ਤ ਪੜ੍ਹਾਈ ਹੋਵੇਗੀ, 25000 ਅਬਾਦੀ ‘ਚ 1 ਮੈਗਾ ਸਕੂਲ ਬਣੇਗਾ, 10 ਲੱਖ ਦਾ ਦੁਕਾਨ ਬੀਮਾ, 5 ਲੱਖ ਦਾ ਕਰਜ਼ਾ ਬਿਨਾ ਵਿਆਜ ਕੰਮ ਲਈ ਬੇਰੁਜ਼ਗਾਰਾਂ ਨੂੰ ਮਿਲੇਗਾ ਇਸ ਨਾਲ ਹੀ ਉਨ੍ਹਾਂ ਕਈ ਹੋਰ ਵੱਡੇ ਵਾਅਦੇ ਕੀਤੇ।

LEAVE A REPLY

Please enter your comment!
Please enter your name here