*ਬਾਰ ਐਸੋਸੀਏਸ਼ਨ ਬੁਢਲਾਡਾ ਦੇ ਨਵੇਂ ਚੁਣੇ ਅਹੁਦੇਦਾਰਾਂ ਦਾ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ*

0
73

ਬੁਢਲਾਡਾ – 7 ਦਸੰਬਰ –(ਸਾਰਾ ਯਹਾਂ/ਅਮਨ ਮੇਹਤਾ) – ਅੱਜ ਬਾਰ ਐਸੋਸੀਏਸ਼ਨ ਬੁਢਲਾਡਾ ਦੀ ਸਰਬ-ਸੰਮਤੀ ਨਾਲ ਹੋਈ ਚੋਣ ਸਬੰਧੀ ਨਵੇਂ ਚੁਣੇ ਅਹੁਦੇਦਾਰਾਂ ਦਾ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨਾਂ ਨੇ ਫੁੱਲਾਂ ਵਾਲੇ ਹਾਰ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਇਸ ਸਰਬ-ਸੰਮਤੀ ਦੇ ਕਾਰਜ ਨੂੰ ਨੇਪਰੇ ਚੜਾਉਣ ਵਿੱਚ ਮੁੱਖ ਰੋਲ ਨਿਭਾਉਣ ਵਾਲੀ ਤਿੰਨ ਮੈਂਬਰੀ ਕਮੇਟੀ ਜਿਨ੍ਹਾਂ ਵਿੱਚ ਸੀਨੀਅਰ ਐਡਵੋਕੇਟ ਸ੍ਰੀ ਕੁਮਾਰ ਗਰਗ , ਸੀਨੀਅਰ ਐਡਵੋਕੇਟ ਸ੍ਰੀ ਵਿਜੇ ਕੁਮਾਰ ਗੋਇਲ ਅਤੇ ਐਡਵੋਕੇਟ ਨਵਨੀਤ ਸਿੰਗਲਾ ਜੀ ਸ਼ਾਮਲ ਸਨ , ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਵਰਨਣਯੋਗ ਹੈ ਕਿ ਤਿੰਨ ਮੈਂਬਰੀ ਕਮੇਟੀ ਦੇ ਫੈਸਲੇ ਮੁਤਾਬਕ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਚੌਹਾਨ , ਜਨਰਲ ਸਕੱਤਰ ਸਵਰਨਜੀਤ ਸਿੰਘ ਦਲਿਓ , ਉਪ ਪ੍ਰਧਾਨ ਗੁਰਿੰਦਰ ਮੰਗਲਾ ਅਤੇ ਜੁਆਇੰਟ ਸਕੱਤਰ ਮੋਹਿਤ ਉੱਪਲ ਸਰਬਸੰਮਤੀ ਨਾਲ ਚੁਣੇ ਗਏ ਹਨ।      ਅੱਜ ਬਾਰ ਰੂਮ ਵਿਖੇ ਵਕੀਲਾਂ ਦਾ ਜਨਰਲ ਹਾਊਸ ਸੀਨੀਅਰ ਐਡਵੋਕੇਟ ਰਾਜ ਕੁਮਾਰ ਮਨਚੰਦਾ ਦੀ ਪ੍ਰਧਾਨਗੀ ਹੇਠ ਹੋਇਆ।       ਇਸ ਜਨਰਲ ਹਾਊਸ ਮੌਕੇ ਮੌਜੂਦ ਬਾਰ ਮੈਂਬਰਾਨ ਨੇ ਕਿਹਾ ਕਿ ਸਰਬਸੰਮਤੀ ਹੋਣ ਅਤੇ ਬਾਰ ਐਸੋਸੀਏਸ਼ਨ ਬੁਢਲਾਡਾ ਦਾ ਸੰਵਿਧਾਨ , ਨਿਯਮ ਆਦਿ ਬਣਾਉਣ ਨਾਲ ਬਾਰ ਐਸੋਸੀਏਸ਼ਨ ਬੁਢਲਾਡਾ ਨੂੰ ਹੋਰ ਮਜਬੂਤੀ ਮਿਲੇਗੀ।    ਨਵੇਂ ਚੁਣੇ ਅਹੁਦੇਦਾਰਾਂ ਨੇ ਜਨਰਲ ਹਾਊਸ ਨੂੰ ਭਰੋਸਾ ਦਿੱਤਾ ਕਿ ਉਹ ਬਾਰ ਅਤੇ ਬੈਂਚ ਦੇ ਸਬੰਧਾਂ ਨੂੰ ਹੋਰ ਮਜਬੂਤ ਕਰਨਗੇ ਅਤੇ ਵਕੀਲ ਸਾਹਿਬਾਨਾਂ ਦੇ ਹੱਕਾਂ-ਹਿੱਤਾਂ ਲਈ ਤਨਦੇਹੀ ਨਾਲ ਕੰਮ ਕਰਨਗੇ।  ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨ ਮੌਜੂਦ ਅਤੇ ਨਵੇਂ ਅਹੁਦੇਦਾਰਾਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਸ੍ਰੀ ਵਿਜੇ ਕੁਮਾਰ ਗੋਇਲ , ਸੁਰਿੰਦਰ ਸਿੰਘ ਮਾਨਸ਼ਾਹੀਆ , ਨਵਨੀਤ ਸਿੰਗਲਾ , ਸੁਸ਼ੀਲ ਕੁਮਾਰ ਬਾਂਸਲ , ਬਲਕਰਨ ਸਿੰਘ ਧਾਲੀਵਾਲ , ਉਮਰਿੰਦਰ ਸਿੰਘ ਚਹਿਲ , ਕੁਲਦੀਪ ਸਿੰਘ ਸਿੱਧੂ , ਰਾਜੇਸ਼ ਕੁਮਾਰ , ਜੈਨੀ ਕਾਠ , ਮੁਕੇਸ਼ ਕੁਮਾਰ , ਸੁਰਜੀਤ ਸਿੰਘ ਧਾਲੀਵਾਲ , ਹਰਬੰਸ ਸਿੰਘ ਚੌਹਾਨ , ਰਣਜੀਤ ਸਿੰਘ ਖੁਡਾਲ , ਸੰਜੀਵ ਕੁਮਾਰ ਮਿੱਤਲ , ਗਿੰਦੂ ਮੰਡੇਰ , ਅਸ਼ੋਕ ਕੁਮਾਰ ਬਰੇਟਾ,ਗੁਰਿੰਦਰ ਸਿੰਘ ਮਾਖਾ  , ਟੇਕ ਚੰਦ ਸਿੰਗਲਾ , ਭੁਪੇਸ਼ ਬਾਂਸਲ , ਗੁਰਿੰਦਰ ਸਿੰਘ ਮਾਖਾ , ਅਸ਼ਵਨੀ ਕੁਮਾਰ ਗੋਇਲ (ਮੋਨੂੰ) , ਰਾਜ ਕੁਮਾਰ ਸ਼ਾਕਿਆ , ਅਮਨ ਗੋਇਲ , ਸੁਰਿੰਦਰ ਵਸ਼ਿਸ਼ਟ , ਲੇਖ ਰਾਜ ਬਰੇਟਾ , ਸ਼ੋਰਵ ਗੁਪਤਾ , ਗੁਰਦਾਸ ਸਿੰਘ ਮੰਡੇਰ , ਜਸਪ੍ਰੀਤ ਸਿੰਘ ਡੋਡ , ਯਾਦਵਿੰਦਰ ਸਿੰਘ ਧਰਮਪੁਰਾ ਆਦਿ ਸ਼ਾਮਲ ਸਨ। ਇਸ ਮੌਕੇ ‘ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।

LEAVE A REPLY

Please enter your comment!
Please enter your name here