ਬੁਢਲਾਡਾ 6 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ): ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 10 ਦਸੰਬਰ ਨੂੰ ਜਿਲ੍ਹੈ ਅੰਦਰ ਪੁੱਜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਨੂੰ ਲੈ ਕੇ ਪਿਛਲੇ ਦਿਨੀ ਟਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵਰਕਰ ਮੀਟਿੰਗ ਕੀਤੀ ਗਈ ਅਤੇ ਹਲਕੇ ਦੀਆਂ ਸਮੱਸਿਆਵਾਂ ਸੁਣੀਆ ਗਈਆ। ਇਸ ਮੌਕੇ ਵਰਕਰਾਂ ਅਤੇ ਕਾਂਗਰਸੀ ਆਗੂਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਟਰਾਸਪੋਰਟ ਮੰਤਰੀ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਪਹਿਲੇ ਕਮਾਂਡਰ ਕੈਪਟਨ ਅਮਰਿੰਦਰ ਸਿੰਘ ਦੀ ਮਾੜੀ ਕਾਰਗੁਜਾਰੀ ਕਾਰਨ ਲੋਕਾਂ ਦੀ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀ ਹੋਇਆ ਸੀ ਜਿਸ ਲਈ ਅਸੀਂ ਸਾਰੇ ਤੁਹਾਡੇ ਤੋ ਮੁਆਫੀ ਮੰਗਦੇ ਹਾਂ ਪਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਮੁਸਕਲ ਨਹੀਂ ਆਉਣ ਦਿੱਤੀ ਜਾਵੇਗੀ ਬਲਕਿ ਹਰ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਚ ਕਿਸੇ ਵੀ ਵਰਕਰ ਨੂੰ ਮਾਣ ਸਨਮਾਨ ਨਹੀਂ ਦਿੱਤਾ ਗਿਆ ਸੀ ਪਰ ਹੁਣ ਅਜਿਹਾ ਕਿਸੇ ਨਾਲ ਨਹੀ ਹੋਵੇਗਾ। ਉਨ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਰਦਿਆਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਲੁੱਟਣ ਅਤੇ ਕੁੱਟਣ ਤੋ ਸਿਵਾਏ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮੌਕਾ ਕੰਮ ਕਰਨ ਨੂੰ ਮਿਲਿਆ ਹੈ ਜਿਸ ਵਿੱਚ ਉਨ੍ਹਾਂ ਸਰਕਾਰੀ ਬੱਸਾ ਦੀ ਆਮਦਨ ਇੱਕ ਕਰੋੜ ਦੇ ਲਗਭਗ ਕਰ ਦਿੱਤੀ ਹੈ। ਜੋ ਕਿ ਬਾਦਲਾਂ ਦੀ ਜੇਬ ਵਿੱਚ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇ ਬਹੁਤੇ ਕੰਮ ਹੋ ਚੁੱਕੇ ਹਨ ਅਤੇ ਜੋ ਰਹਿੰਦੇ ਹਨ ਉਹ ਵੀ ਜਲਦ ਹੀ ਕੀਤੇ ਜਾਣਗੇ। ਇਸ ਮੌਕੇ ਹਲਕਾ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ, ਭੋਲਾ ਸਿੰਘ ਹਸਨਪੁਰ, ਸੱਤਪਾਲ ਸਿੰਘ ਮੂਲੇਵਾਲਾ, ਜਗਦੇਵ ਸਿੰਘ ਕਮਾਲੂ, , ਗੁਰਪ੍ਰੀਤ ਸਿੰਘ ਵਿੱਕੀ, ਰਣਵੀਰ ਕੋਰ ਮੀਆਂ, ਰਣਜੀਤ ਸਿੰਘ ਦੋਦੜਾ, ਤੀਰਥ ਸਿੰਘ ਸਵੀਟੀ,ਗੁਰਪ੍ਰੀਤ ਸਿੰਘ ਵਿਰਕ,ਲਵਲੀ ,ਲਲਿਤ ਕੁਮਾਰ ਲੱਕੀ, ਨਰੇਸ਼ ਕੁਮਾਰ ਕੌਂਸਲਰ, ਅਸ਼ੋਕ ਕੁਮਾਰ, ਅਮਰੀਕ ਸਿੰਘ ਛੀਨਾ, ਰਾਜ ਕੁਮਾਰ ਭੱਠਲ ,ਕੁਸ਼ , ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।