05,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :ਕਾਂਗਰਸ ਦੇ ਸੀਨੀਅਰ ਆਗੂ ਪ੍ਰੋ ਧਰਮਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਇੱਕ ਅਹਿਮ ਮੁੱਦਾ ਹੈ। ਪੰਜਾਬ ਵਰਗੇ ਸਰਹੱਦੀ ਰਾਜ ਵਿੱਚ ਬੇਰੁਜ਼ਗਾਰੀ ਨਾਲ ਸੰਬੰਧ ਅਨੇਕਾਂ ਪ੍ਰਕਾਰ ਦੇ ਡਰ ਤੇ ਖ਼ਦਸੇ ਜੁੜੇ ਹੋਏ ਹਨ।। ਇਹਨਾਂ ਬਾਰੇ ਕਾਂਗਰਸ ਹਮੇਸ਼ਾ ਗੰਭੀਰ ਰਹੀ ਹੈ। ਉਹਨਾਂ ਦੱਸਿਆ ਕਿ ਉਹ ਖੁਦ ਸੰਗਠਨ ਦੇ ਇੱਕ ਕੁਲਵਕਤੀ ਵਰਕਰ ਦੇ ਤੌਰ ਤੇ ਸਮਾਜ ਦੇ ਇਸ ਵਰਗ ਵਿੱਚ ਸਰਗਰਮ ਹਨ। ਨੋਜਵਾਨਾਂ ਨੂੰ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਸੰਸਕਾਰਾਂ ਨਾਲ ਜੋੜਣ ਅਤੇ ਰੁਜ਼ਗਾਰ ਦੇ ਮੌਕੇ ਮਹੁਇਆ ਕਰਨ ਵਿੱਚ ਕਾਂਗਰਸੀ ਸਰਕਾਰਾਂ ਨੂੰ ਸੁਝਾਅ ਦਿੰਦੇ
ਰਹੇ ਹਨ। ਮੌਜੂਦਾ ਸਰਕਾਰ ਬਾਰੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਤੋਂ ਇਲਾਵਾ ਮਲਟੀਨੈਸਨਲ ਕੰਪਨੀਆਂ ਵਿੱਚ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਪੰਜਾਬ ਨੇ ਪੜੇ ਲਿਖੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਾਰਥਕ ਉਪਰਾਲੇ ਕੀਤੇ ਹਨ। ਦੁਨੀਆਂ ਦੀਆਂ ਪ੍ਰਸਿੱਧ ਮਲਟੀਨੈਸਨਲ ਕੰਪਨੀਆਂ ਸਾਵਟ ਵੇਅਰ ,ਆਈ ਟੀ, ਆਰਟੀਫਿਸ਼ਲ ਇੰਟੈਲੀਜੈਂਸੀ ਸਕਿਲਜ ਵਿੱਚ ਪੰਜਾਬ ਦੇ ਨੋਜਵਾਨਾਂ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਕੱਚੇ ਤੌਰ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਯੋਗ ਪ੍ਰੀਕ੍ਰਿਆ ਰਾਹੀਂ ਬੜੀ ਤੇਜ਼ੀ ਨਾਲ ਰੈਗੂਲਰ ਕੀਤਾ ਜਾ ਰਿਹਾ। ਸਿੱਖਿਆ ਅਤੇ ਸਿਹਤ ਵਿਭਾਗ ਨਵੇਂ ਚੁਣੇ ਉਮਦੀਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਖੇਤੀ , ਫੌਜ ਅਤੇ ਟਰਾਂਸਪੋਰਟ ਪੰਜਾਬੀਆਂ ਨਾਲ ਜੁੜੇ ਅਹਿਮ ਕਿੱਤੇ ਜਿਹਨਾ ਲਈ ਪੰਜਾਬੀ ਦੁਨੀਆ ਵਿੱਚ ਮਸ਼ਹੂਰ ਹਨ। ਇਸ ਲਈ ਪੇਂਡੂ ਤਬਕੇ ਦੇ ਬਹੁਗਿਣਤੀ ਨੋਜਵਾਨਾਂ ਲਈ ਪੰਜਾਬ ਸਰਕਾਰ ਫ਼ਸਲੀ ਵਿਭਿੰਨਤਾ ਅਤੇ ਖੇਤੀ ਉਦਯੋਗ ਵਿੱਚ ਨਵੀਂਆਂ ਸੰਭਾਵਨਾਵਾਂ ਪੈਦਾ ਕਰੇ। ਉਹਨਾਂ ਕਿਹਾ ਕਿ ਸਰਕਾਰ ਵਲੋਂ ਗਰਾਂਟ ਕੀਤੇ ਜਾ ਰਹੇ ਪਰਮਿਟਾਂ ਵਿੱਚ ਵੱਡੀਆਂ ਕੰਪਨੀਆਂ ਦੀ ਥਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ ਅਤਾਂ ਕਿ ਪੰਜਾਬ ਦੇ ਨੌਜਵਾਨਾਂ ਨਾਲ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਹੋ ਸਕਣ।