*ਦਿੱਲੀ ਤੱਕ ਪਹੁੰਚਿਆ ਖਤਰਨਾਕ ਓਮੀਕਰੋਨ! ਰਾਜਧਾਨੀ ‘ਚ ਮਿਲਿਆ ਪਹਿਲਾ ਕੇਸ, ਦੇਸ਼ ‘ਚ ਹੋਏ ਪੰਜ ਮਾਮਲੇ*

0
31

05,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਨਵਾਂ ਰੂਪ ਓਮੀਕਰੋਨ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ 12 ਲੋਕਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਗਈ ਹੈ। ਉਨ੍ਹਾਂ ਵਿੱਚੋਂ ਇੱਕ ਓਮੀਕਰੋਨ ਦਾ ਮਰੀਜ਼ ਜਾਪਦਾ ਹੈ ਪਰ ਅੰਤਿਮ ਰਿਪੋਰਟ ਕੱਲ੍ਹ ਆਵੇਗੀ।

ਸਿਹਤ ਮੰਤਰੀ ਨੇ ਦੱਸਿਆ ਕਿ ਓਮੀਕਰੋਨ ਦਾ ਇਹ ਸ਼ੱਕੀ ਮਰੀਜ਼ ਤਨਜ਼ਾਨੀਆ ਤੋਂ ਆਇਆ ਹੈ। ਅਸੀਂ ਉਨ੍ਹਾਂ ਨੂੰ ਵਾਰਡ ਵਿੱਚ ਆਈਸੋਲੇਟ ਕਰ ਦਿੱਤਾ ਹੈ। ਜੈਨ ਨੇ ਦੱਸਿਆ ਕਿ ਬਾਹਰੋਂ ਆਉਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ ਵਿੱਚ ਹੁਣ ਤੱਕ 17 ਪੌਜ਼ੇਟਿਵ ਮਰੀਜ਼ ਦਾਖ਼ਲ ਹਨ। ਇਨ੍ਹਾਂ ਵਿੱਚੋਂ 6 ਉਸ ਦੇ ਸੰਪਰਕ ਵਿੱਚ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ 12 ਵਿਅਕਤੀਆਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 1 ਓਮੀਕਰੋਨ ਦਾ ਮਰੀਜ਼ ਜਾਪਦਾ ਹੈ। ਫਾਈਲ ਰਿਪੋਰਟ ਕੱਲ੍ਹ ਆਵੇਗੀ। ਉਨ੍ਹਾਂ ਕਿਹਾ, “ਅਸੀਂ ਕਹਿ ਸਕਦੇ ਹਾਂ ਕਿ ਦਿੱਲੀ ਵਿੱਚ ਇਹ ਪਹਿਲਾ ਓਮਾਈਕਰੋਨ ਕੇਸ ਹੈ।”

ਮਹਾਰਾਸ਼ਟਰ ਵਿੱਚ ਵੀ ਮਿਲਿਆ ਇੱਕ ਕੇਸ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦਾ ਇੱਕ ਵਿਅਕਤੀ ਕੋਰੋਨਾ ਵਾਇਰਸ (Coronavirus) ਦੇ ਨਵੇਂ ਰੂਪ ‘ਓਮੀਕ੍ਰੋਨ’ ਨਾਲ ਸੰਕਰਮਿਤ ਪਾਇਆ ਗਿਆ ਹੈ। ਮਹਾਰਾਸ਼ਟਰ ‘ਚ ਇਸ ਵੇਰੀਐਂਟ ਦੀ ਲਾਗ ਦਾ ਇਹ ਪਹਿਲਾ ਤੇ ਦੇਸ਼ ‘ਚ ਪੰਜਵਾਂ ਮਾਮਲਾ ਹੈ। ਮਹਾਰਾਸ਼ਟਰ ‘ਚ ਸਾਹਮਣੇ ਆਏ ਇਸ ਮਾਮਲੇ ਦੇ ਸਬੰਧ ‘ਚ ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦਿੱਲੀ ‘ਚ ਦੱਸਿਆ ਕਿ ਇਹ 33 ਸਾਲਾ ਵਿਅਕਤੀ 23 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਦੁਬਈ ਦੇ ਰਸਤੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ ਸੀ, ਜਿੱਥੇ ਉਸ ਨੇ ਕੋਵਿਡ ਟੈਸਟ ਲਈ ਸੈਂਪਲ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਮੁੰਬਈ ਲਈ ਫਲਾਈਟ ਫੜੀ।

ਇਸ ਸਬੰਧ ‘ਚ ਇੱਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਹਲਕਾ ਬੁਖਾਰ ਹੈ, ਪਰ ਉਸ ‘ਚ ਕੋਵਿਡ-19 ਦੇ ਹੋਰ ਲੱਛਣ ਨਹੀਂ ਹਨ। ਇਸ ਤੋਂ ਪਹਿਲਾਂ ‘ਓਮੀਕ੍ਰੋਨ’ ਨਾਲ ਸਬੰਧਤ 2 ਮਾਮਲੇ ਕਰਨਾਟਕ ਤੇ 1 ਗੁਜਰਾਤ ‘ਚ ਸਾਹਮਣੇ ਆ ਚੁੱਕੇ ਹਨ। ਮਹਾਰਾਸ਼ਟਰ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅਰਚਨਾ ਪਾਟਿਲ ਨੇ ਮੁੰਬਈ ‘ਚ ਪੀਟੀਆਈ-ਭਾਸ਼ਾ ਨੂੰ ਦੱਸਿਆ, “ਕਲਿਆਣ ਡੋਂਬੀਵਲੀ ਨਗਰ ਨਿਗਮ ਖੇਤਰ ਦੇ ਇੱਕ ਵਿਅਕਤੀ ਨੂੰ ਕਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ। ਸੂਬੇ ‘ਚ ਇਹ ਪਹਿਲਾ ਅਧਿਕਾਰਤ ਮਾਮਲਾ ਹੈ।”

LEAVE A REPLY

Please enter your comment!
Please enter your name here