*ਸਿੱਧੂ ਮੂਸੇਵਾਲਾ ਦੀ ਸਿਆਸੀ ਪਾਰੀ ਮਗਰੋਂ ਕਲਾਕਾਰਾਂ ਦੀ ਰਾਜਨੀਤੀ ‘ਤੇ ਚਰਚਾ*

0
55

ਚੰਡੀਗੜ੍ਹ 05,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਨੇ ਕਾਂਗਰਸ ਵਿੱਚ ਐਂਟਰੀ ਮਾਰ ਕੇ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਹੈ। ਇਸ ਮਗਰੋਂ ਕਲਾਕਾਰਾਂ ਦੀ ਰਾਜਨੀਤੀ ਵਿੱਚ ਸ਼ਮੂਲੀਅਤ ‘ਤੇ ਚਰਚਾ ਛਿੜ ਗਈ ਹੈ। ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲਾ ਤੇ ਹੋਰ ਕਲਾਕਾਰਾਂ ਦੀ ਸਿਆਸੀ ਐਂਟਰ ਨੂੰ ਸਹੀ ਮੰਨਦੇ ਹਨ ਪਰ ਕਈ ਲੋਕ ਇਸ ਦੀ ਡਟ ਕੇ ਅਲੋਚਨਾ ਕਰ ਰਹੇ ਹਨ।

ਅਜਿਹੇ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਸਿੱਧੂ ਮੂਸੇਵਾਲਾ ਸਿਆਸਤ ਵਿੱਚ ਆਉਣ ਵਾਲੇ ਕੋਈ ਪਹਿਲੇ ਕਲਾਕਾਰ ਨਹੀਂ ਸਗੋਂ ਪੰਜਾਬ ਦੀ ਸਿਆਸਤ ਵਿੱਚ ਕਈ ਕਲਾਕਾਰ ਕਿਸਮਤ ਅਜਮਾ ਚੁੱਕੇ ਹਨ। ਇਸ ਤੋਂ ਪਹਿਲਾਂ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਕਲਾਕਾਰਾਂਅਤੇ ਖਾਸ ਕਰਕੇ ਗਾਇਕਾਂ ਨੂੰ ਮੈਦਾਨ ਵਿੱਚ ਉਤਾਰਦੀਆਂ ਰਹੀਆਂ ਹਨ ਤੇ ਬਹੁਤੇ ਕਲਾਕਾਰ ਸਿਆਸਤ ਵਿੱਚ ਵੀ ਕਾਮਯਾਬੀ ਹਾਸਲ ਕਰ ਚੁੱਕੇ ਹਨ

ਇਨ੍ਹਾਂ ਕਲਾਕਾਰਾਂ ਵਿੱਚ ਲੋਕ ਗਾਇਕ ਮੁਹੰਮਦ ਸਦੀਕ, ਹੰਸ ਰਾਜ ਹੰਸ, ਕਾਮੇਡੀਅਨ ਗੁਰਪ੍ਰੀਤ ਘੁੱਗੀ, ਭਗਵੰਤ ਮਾਨ, ਫਿਲਮ ਅਦਾਕਾਰ ਸੰਨੀ ਦਿਓਲ ਆਦਿ ਸ਼ਾਮਲ ਹਨ। ਅਸਲ ਵਿੱਚ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਆਪਣੇ ਖੇਮੇ ਵਿੱਚ ਲਿਆਉਣ ਲਈ ਕਲਾਕਾਰਾਂ ਦਾ ਸਹਾਰਾ ਲੈਂਦੀਆਂ ਰਹੀਆਂ ਹਨ।

ਇਸ ਦੀ ਸ਼ੁਰੂਆਤ ਬਲਵੰਤ ਸਿੰਘ ਰਾਮੂਵਾਲੀਆ ਤੋਂ ਹੋਈ। ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਪੁੱਤਰ ਬਲਵੰਤ ਸਿੰਘ ਖ਼ੁਦ ਵੀ ਕਵੀਸ਼ਰੀ ਗਾਉਂਦੇ ਰਹੇ ਹਨ। ਸਟੇਜਾਂ ‘ਤੇ ਰੈਲੀਆਂ ਤੋਂ ਪਹਿਲਾਂ ਆਪਣੀ ਸ਼ਾਇਰੀ ਰਾਹੀਂ ਰੰਗ ਬੰਨ੍ਹਣ ਵਾਲੇ ਰਾਮੂਵਾਲੀਆ ਨੇ ਆਪਣੀ ਸ਼ਾਇਰੀ ਰਾਹੀਂ ਸਿਆਸਤ ‘ਚ ਪ੍ਰਵੇਸ਼ ਕੀਤਾ ਤੇ ਕੇਂਦਰੀ ਮੰਤਰੀ ਵੀ ਬਣ ਗਏ।

ਲੋਕ ਗਾਇਕ ਮੁਹੰਮਦ ਸਦੀਕ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ। ਪਹਿਲਾਂ 2012 ਵਿੱਚ ਉਨ੍ਹਾਂ ਨੇ ਭਦੌੜ ਹਲਕੇ ਤੋਂ ਦਰਬਾਰਾ ਸਿੰਘ ਗੁਰੂ ਜੋ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸਨ, ਨੂੰ ਹਰਾਇਆ ਤੇ ਬਾਅਦ ਵਿੱਚ ਫਰੀਦਕੋਟ ਹਲਕੇ ਤੋਂ ਜਿੱਤ ਕੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੀਆਂ।

ਮਨਪ੍ਰੀਤ ਬਾਦਲ ਨੇ ਭਗਵੰਤ ਮਾਨ ਨੂੰ ਰਾਜਨੀਤੀ ਵਿੱਚ ਲਿਆਂਦਾ ਜਦੋਂ ਉਸਨੇ ਆਪਣੀ ਪੀਪੀਪੀ ਬੇਸ਼ੱਕ ਉਹ ਲਹਿਰਾਗਾਗਾ ਤੋਂ ਰਜਿੰਦਰ ਕੌਰ ਭੱਠਲ ਤੋਂ ਪਹਿਲੀ ਚੋਣ ਹਾਰ ਗਏ, ਪਰ ਉਸ ਤੋਂ ਬਾਅਦ ਉਹ ਸੰਗਰੂਰ ਲੋਕ ਸਭਾ ਚੋਣ ਦੋ ਵਾਰ ਭਾਰੀ ਵੋਟਾਂ ਨਾਲ ਜਿੱਤ ਗਏ ਸਨ ਤੇ ਇਸ ਵਾਰ ਵੀ ਉਹ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ।

ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਰਹਿ ਚੁੱਕੇ ਗੁਰਪ੍ਰੀਤ ਘੁੱਗੀ ਵੀ ਇਸੇ ਖੇਤਰ ਤੋਂ ਆਏ ਹਨ। ਭਾਵੇਂ ਉਨ੍ਹਾਂ ਨੂੰ ਰਾਜਨੀਤਕ ਸਫਲਤਾ ਨਹੀਂ ਮਿਲੀ, ਇਸ ਲਈ ਉਹ ਵਾਪਸ ਆਪਣੀ ਦੁਨੀਆ ਵਿੱਚ ਪਰਤ ਗਏ।

ਸੂਫ਼ੀ ਗਾਇਕ ਹੰਸ ਰਾਜ ਹੰਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਲਿਆਂਦਾ ਗਿਆ ਤੇ ਉਨ੍ਹਾਂ ਨੂੰ ਜਲੰਧਰ ਤੋਂ ਸੰਸਦੀ ਚੋਣ ਵੀ ਲੜਨੀ ਪਈ, ਪਰ ਉਹ ਹਾਰ ਗਏ। ਕੁਝ ਸਮੇਂ ਬਾਅਦ ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਪਰ ਇਹ ਦੋਸਤੀ ਵੀ ਜ਼ਿਆਦਾ ਦੇਰ ਨਾ ਚੱਲ ਸਕੀ ਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਜਦੋਂ ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਤੋਂ ਸੰਸਦੀ ਚੋਣ ਲੜਨ ਲਈ ਟਿਕਟ ਦਿੱਤੀ ਤਾਂ ਉਨ੍ਹਾਂ ਨੂੰ ਸਫਲਤਾ ਵੀ ਮਿਲੀ।

ਇਸ ਤੋਂ ਪਹਿਲਾਂ ਵੀ ਭਾਜਪਾ ਨੇ ਗੁਰਦਾਸਪੁਰ ਤੋਂ ਵਿਨੋਦ ਖੰਨਾ ਨੂੰ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਸੀ ਜੋ ਲੋਕ ਸਭਾ ਚੋਣਾਂ ਲਗਾਤਾਰ ਜਿੱਤ ਰਹੀਆਂ ਸਨ। ਵਿਨੋਦ ਖੰਨਾ ਨੇ ਇਹ ਚੋਣ ਦੋ ਵਾਰ ਜਿੱਤੀ ਸੀ। ਉਨ੍ਹਾਂ ਤੋਂ ਬਾਅਦ ਪਾਰਟੀ ਦੋ ਵਾਰ ਇਹ ਸੀਟ ਹਾਰ ਗਈ ਪਰ ਇੱਕ ਵਾਰ ਫਿਰ ਫਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ ਵਿੱਚ ਉਤਾਰਿਆ ਤਾਂ ਪਾਰਟੀ ਨੇ ਜਿੱਤ ਦਾ ਸਵਾਦ ਚੱਖ ਲਿਆ।

ਅਜਿਹਾ ਨਹੀਂ ਹੈ ਕਿ ਇੱਥੇ ਬਣੇ ਕਲਾਕਾਰ ਹੀ ਜਿੱਤਦੇ ਰਹੇ ਹਨ। ਉਨ੍ਹਾਂ ਕਲਾਕਾਰਾਂ ਦੀ ਸੂਚੀ ਵੀ ਬਹੁਤ ਲੰਬੀ ਹੈ ਜੋ ਸਫ਼ਲਤਾ ਦਾ ਸਵਾਦ ਨਹੀਂ ਚੱਖ ਸਕੇ। ਅਜਿਹੇ ਕਲਾਕਾਰਾਂ ਵਿੱਚ ਬਠਿੰਡਾ ਤੋਂ ਪੰਜਾਬੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਨਾਂ ਵੀ ਆਉਂਦਾ ਹੈ। ਉਨ੍ਹਾਂ ਦੀਆਂ ਰੈਲੀਆਂ ਦੀ ਭੀੜ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਆਪਣੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦੇਣਗੇ ਪਰ ਉਹ ਆਪ ਬੁਰੀ ਤਰ੍ਹਾਂ ਹਾਰ ਗਏ ਸਨ।

ਗਾਇਕ ਬਲਕਾਰ ਸਿੱਧੂ ‘ਆਪ’ ‘ਚ ਰਹੇ ਜਾਂ ਫਿਰ ਕਾਂਗਰਸ ‘ਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਵਿਧਾਇਕ ਜੱਸੀ ਜਸਰਾਜ ਹੋਵੇ ਜਾਂ ਕੇਐਸ ਮੱਖਣ, ਸਤਵਿੰਦਰ ਬਿੱਟੀ ਜਾਂ ਬਲਦੀਪ ਸਿੰਘ, ਉਨ੍ਹਾਂ ਨੂੰ ਵੀ ਸਿਆਸਤ ਵਿੱਚ ਸਫ਼ਲਤਾ ਨਹੀਂ ਮਿਲੀ। ਸੋਨੀਆ ਮਾਨ ਵੀ ਅਕਾਲੀ ਦਲ ਨਾਲ ਜੁੜੀ ਹੋਈ ਹੈ।

LEAVE A REPLY

Please enter your comment!
Please enter your name here