*ਭਗਵੰਤ ਮਾਨ ਦਾ ਦਾਅਵਾ, ਮੈਨੂੰ ਆ ਰਹੇ ਬੀਜੇਪੀ ਦੇ ਟੈਲੀਫੋਨ? ਪਾਰਟੀ ‘ਚ ਆਉਣ ਦਾ ਪੁੱਛਿਆ ਮੁੱਲ?*

0
44

ਚੰਡੀਗੜ੍ਹ 05,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ। ਇਸ ਵਿਚਾਲੇ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਪੂਰੀ ਵਾਹ ਲਾ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਪਾਰਟੀਆਂ ਛੱਡਣ ਤੇ ਨਵੀਆਂ ‘ਚ ਦਾਖਲ ਹੋਣ ਦਾ ਦੌਰ ਵੀ ਜਾਰੀ ਹੈ। ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਬੀਜੇਪੀ ‘ਤੇ ਇਲਜ਼ਾਮ ਲਾਏ ਹਨ ਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਉਨ੍ਹਾਂ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ।

ਭਗਵੰਤ ਮਾਨ ਨੇ ਕਿਹਾ,” ਮੈਨੂੰ ਚਾਰ ਦਿਨ ਪਹਿਲਾਂ ਫੋਨ ਆਇਆ ਸੀ ਕਿ ਮਾਨ ਸਾਬ ਬੀਜੇਪੀ ਵਿੱਚ ਆਉਣ ਦਾ ਕੀ ਲਾਉਂਗੇ। ਕੋਈ ਰਕਮ ਲਵੋਗੇ? ਜਾਂ ਤੁਹਾਨੂੰ ਕੋਈ ਕੈਬਨਿਟ ਰੈਂਕ ਦੇ ਦਈਏ। ਮੈਂ ਕਿਹਾ ਕਿ ਮੈਂ ਮਿਸ਼ਨ ‘ਤੇ ਹਾਂ ਕਮਿਸ਼ਨ ‘ਤੇ ਨਹੀਂ। ਮੈਂ ਪੈਸੇ ਕਮਾਉਣ ਵਾਲਾ ਪੇਸ਼ਾ ਛੱਡ ਆਪ ਵਿੱਚ ਆਇਆ ਹਾਂ।”

ਮਾਨ ਨੇ ਕਿਹਾ ਜੋ ਵਿਸ਼ਵਾਸ ਮੈਂ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬਣਾਇਆ ਹੈ ਬੀਜੇਪੀ ਉਹ ਵਿਸ਼ਵਾਸ ਖਰੀਦਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਇਹ ਗਲ਼ਤਫਹਿਮੀ ਛੱਡ ਦੇਣੀ ਚਾਹੀਦੀ ਹੈ। ਅਸੀਂ ਪੰਜਾਬ ਦਾ ਸਿਰ ਨਹੀਂ ਝੁੱਕਣ ਦੇਵਾਂਗੇ। ਮੈਨੂੰ ਖਰੀਦਣ ਵਾਲੇ ਨੋਟ ਨਹੀਂ ਬਣੇ।

ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੋਰਸ ਟ੍ਰੇਡਿੰਗ ਦੀ ਰਾਜਨੀਤੀ ਆਉਂਦੀ ਹੈ। ਆਪ ਦੇ ਬਹੁਤ ਸਾਰੇ ਲੀਡਰਾਂ ਨੂੰ ਫੋਨ ਆ ਰਹੇ ਹਨ ਪਰ ਮੈਨੂੰ ਪੈਸਾ ਜਾਂ ਲਾਲਚ ਦੇ ਕੇ ਖਰੀਦ ਨਹੀਂ ਸਕਦੇ। ਸਹੀ ਸਮੇਂ ‘ਤੇ ਉਸ ਲੀਡਰ ਦਾ ਨਾਮ ਵੀ ਦੱਸਾਂਗਾ।

LEAVE A REPLY

Please enter your comment!
Please enter your name here