*ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤੀ ਮਹਿਲਾ ਕੁਆਰੰਟਾਈਨ ਪੀਰੀਅਡ ‘ਤੋਂ ਬਾਅਦ ਗਾਇਬ, FIR ਦਰਜ*

0
21

ਚੰਡੀਗੜ੍ਹ 04,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਓਮੀਕ੍ਰੋਨ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਚੰਡੀਗੜ੍ਹ ‘ਚ ਦੱਖਣੀ ਅਫਰੀਕਾ ਤੋਂ ਆਈ ਇਕ ਮਹਿਲਾ ਨੂੰ 7 ਦਿਨ ਲਈ ਕੁਆਰੰਟਾਈਨ ਕੀਤਾ ਗਿਆ ਸੀ ਤੇ 8ਵੇਂ ਦਿਨ ਉਸ ਦਾ ਦੁਬਾਰਾ ਟੈਸਟ ਕੀਤਾ ਜਾਣਾ ਸੀ। ਜਦੋਂ ਸਿਹਤ ਵਿਭਾਗ ਦੀ ਟੀਮ ਉਸ ਦੇ ਘਰ ਪਹੁੰਚੀ ਤਾਂ ਉਹ ਮਹਿਲਾ ਘਰ ‘ਚ ਨਹੀਂ ਮਿਲੀ। ਇਸ ਮਾਮਲੇ ‘ਚ ਉਕਤ ਮਹਿਲਾ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਉਕਤ ਜਾਣਕਾਰੀ ਸਕੱਤਰ ਯਸ਼ਪਾਲ ਗਰਗ ਨੇ ਦਿੱਤੀ।

ਦਰਅਸਲ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਖਤ ਨਿਗਰਾਨੀ ਦੇ ਆਦੇਸ਼ ਹਨ। ਇਸ ਸਬੰਧ ‘ਚ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰਾਂ ਨੂੰ ਪੱਤਰ ਵੀ ਲਿਖੇ ਗਏ ਹਨ। ਜ਼ਿਕਰਯੋਗ ਹੈ ਕਿ ਓਮੀਕ੍ਰੋਨ ਬਾਰੇ ਮਾਹਿਰ ਜਾਣਕਾਰੀ ਇਕੱਠੀ ਕਰ ਰਹੇ ਹਨ।

LEAVE A REPLY

Please enter your comment!
Please enter your name here