*ਖੰਨਾ ਪਹੁੰਚੇ ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਕੇਜਰੀਵਾਲ ਨੂੰ ਕੀਤਾ ਵੱਡਾ ਚੈਲੇਂਜ*

0
16

ਖੰਨਾ  04,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਅੰਦਰ 2022 ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਸਿਆਸੀ ਦਲ ਵੱਲੋਂ ਆਪਣੀ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅਕਾਲੀ ਦਲ ਵੱਲੋਂ ਖੰਨਾ ‘ਚ ਫਤਿਹ ਰੈਲੀ ਕੀਤੀ ਗਈ। ਇਸ ਰੈਲੀ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। 

ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਉਪਰ ਹਾਈਕੋਰਟ ਵੱਲੋਂ ਰੋਕ ਲਾਉਣ ਤੇ ਕਿਹਾ ਕਿ ਸਰਕਾਰ ਇਹਨਾਂ ਭਰਤੀਆਂ ‘ਚ ਵੱਡਾ ਘਪਲਾ ਕਰਨ ਜਾ ਰਹੀ ਸੀ।ਸਮਾਂ ਆਉਣ ‘ਤੇ ਇਸਦੀ ਵੀ ਜਾਂਚ ਕਰਵਾਈ ਜਾਏਗੀ।


ਉਹਨਾਂ ਸਟੇਜ਼ ਤੋਂ ਬੋਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਕਿਹਾ ਕਿ ਉਹ ਪੰਜਾਬ ਦੀਆਂ ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਦੇਣ ਦੇ ਐਲਾਨ ਕਰ ਰਹੇ ਹਨ। ਪਹਿਲਾਂ ਉਹ ਦਿੱਲੀ ‘ਚ 100 ਰੁਪਏ ਮਹੀਨਾ ਹੀ ਔਰਤਾਂ ਨੂੰ ਦੇ ਕੇ ਦਿਖਾਉਣ। 

ਕਾਂਗਰਸੀਆਂ ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਬੋਲੇ ਕਿ ਮਨਰੇਗਾ ਦੀ ਵਿਜੀਲੈਂਸ ਜਾਂਚ ਕਰਾ ਕੇ 10 ਹਜ਼ਾਰ ਤੋਂ ਵੱਧ ਕਾਂਗਰਸੀ ਜੇਲ੍ਹ ਭੇਜੇ ਜਾਣਗੇ। ਖੰਨਾ ਦੀ ਜੀਟੀਬੀ ਮਾਰਕੀਟ ‘ਚ ਪੁੱਜੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 10 ਸਾਲ ਦੇ ਰਾਜ ਦੀਆਂ ਪ੍ਰਾਪਤੀਆਂ ਗਿਣਾਈਆਂ।ਉਹਨਾਂ ਕਿਹਾ ਕਿ ਪੰਜਾਬ ‘ਚ ਕੋਈ ਸਰਕਾਰ ਨਹੀਂ ਹੈ

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਠੱਗੀ ਮਾਰਕੇ ਸਰਕਾਰ ਬਣਾਈ। ਉਹਨਾਂ ਕਿਹਾ ਕਿ ਪੰਜਾਬ ‘ਚ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਮਨਰੇਗਾ ਤਹਿਤ ਕੀਤੇ ਕੰਮਾਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ। 

ਸੁਖਬੀਰ ਨੇ ਕਿਹਾ ਕਿ, ਇਸ ਜਾਂਚ ‘ਚ ਘਪਲੇ ਹੀ ਘਪਲੇ ਸਾਮਣੇ ਆਉਣਗੇ। 10 ਹਜ਼ਾਰ ਤੋਂ ਵੱਧ ਕਾਂਗਰਸੀ ਫੜ੍ਹ ਕੇ ਜੇਲ੍ਹ ਭੇਜੇ ਜਾਣਗੇ। ਕਾਂਗਰਸੀਆਂ ਨੂੰ ਡੱਕਣ ਲਈ ਨਵੀਆਂ ਜੇਲ੍ਹਾਂ ਬਣਾਉਣੀਆਂ ਪੈਣਗੀਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਲਤ ਤਰੀਕੇ ਨਾਲ ਭਰਤੀ ਤੇ ਰੋਕ ਸਰਕਾਰ ਦੀ ਨਾਲਾਇਕੀ ਹੈ। ਇਹ ਕਰੋੜਾਂ ਰੁਪਏ ਦਾ ਘਪਲਾ ਹੈ। 


ਭਾਜਪਾ ‘ਚ ਸ਼ਾਮਲ ਹੋਣ ਵਾਲੇ ਅਕਾਲੀ ਆਗੂਆਂ ਤੇ ਉਹਨਾਂ ਕਿਹਾ ਕਿ ਹਰ ਇੱਕ ਦਾ ਅਧਿਕਾਰ ਹੈ ਜਿੱਥੇ ਮਰਜੀ ਜਾਵੇ। ਉਹਨਾਂ ਭਾਜਪਾ ‘ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਸ਼ੁੱਭਇੱਛਾਵਾਂ ਦਿੱਤੀਆਂ। 

ਬਿਜਲੀ ਮੁਆਫੀ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਉਦਯੋਗਾਂ ਲਈ 5 ਰੁਪਏ ਯੂਨਿਟ ਦਿੱਤੀ ਜਾਵੇਗੀ। 400 ਯੂਨਿਟ ਸਾਰੇ ਵਰਗਾਂ ਨੂੰ ਫਰੀ ਮਿਲੇਗੀ। ਖੰਨਾ ‘ਚ ਨਕਲੀ ਸ਼ਰਾਬ ਫੈਕਟਰੀ ਦੇ ਮੁੱਦੇ ‘ਤੇ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਜਾਂਚ ਦੁਬਾਰਾ ਕੀਤੀ ਜਾਵੇਗੀ। ਜਿਹੜੇ ਦੋਸ਼ੀ ਹਨ ਉਹ ਦੋ ਮਹੀਨੇ ਦੇ ਮਹਿਮਾਨ ਹਨ, ਸਭ ਫੜ੍ਹੇ ਜਾਣਗੇ।


ਰੈਲੀ ਮਗਰੋਂ ਸੁਖਬੀਰ ਬਾਦਲ ਖੰਨਾ ਦੇ ਲਲਹੇੜੀ ਰੋਚ ਉਪਰ ਸੀਵਰੇਜ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਮਿਲਣ ਲਈ ਗਏ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ 133 ਸ਼ਹਿਰਾਂ ਅੰਦਰ ਸੀਵਰੇਜ ਪ੍ਰੋਜੈਕਟ ਪਾਸ ਹੋਏ ਸੀ ਜੋ ਕਾਂਗਰਸ ਨੇ ਪੂਰੇ ਨਹੀਂ ਕੀਤੇ। ਇਸਦੀ ਜਾਂਚ ਵੀ ਕੀਤੀ ਜਾਵੇਗੀ। 

LEAVE A REPLY

Please enter your comment!
Please enter your name here