*ਡਿਪਟੀ ਕਮਿਸਨਰ ਮਾਨਸਾ ਵੱਲੋਂ ਇੰਟਰਨੈਸ਼ਨਲ ਈਅਰ ਆਫ਼ ਫਰੂਟ ਐਂਡ ਵੈਜੀਟੇਬਲ ਤਹਿਤ ਵੰਡੇ ਪੌਦੇ*

0
34

ਮਾਨਸਾ, 03 ਦਸੰਬਰ  (ਸਾਰਾ ਯਹਾਂ/ਜੋਨੀ ਜਿੰਦਲ ): ਬਾਗਬਾਨੀ ਵਿਭਾਗ ਵੱਲੋਂ ਇੰਟਰਨੈਸ਼ਨਲ ਈਅਰ ਆਫ਼ ਫਰੂਟ ਐਂਡ ਵੈਜੀਟੇਬਲ 2021 (ਆਈ.ਵਾਈ.ਐਫ਼.ਵੀ) ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵੱਖ-ਵੱਖ ਵਿਭਾਗਾਂ ਨੂੰ ਫੁੱਲ ਅਤੇ ਸਬਜ਼ੀ ਦੇ ਪੌਦੇ ਵੰਡੇ ਗਏ, ਜਿਸ ਦਾ ਰਸਮੀ ਸੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ  ਕੀਤੀ।  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਾਗਬਾਨੀ ਵਿਭਾਗ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਦਫ਼ਤਰ ਅਤੇ ਹੋਰ ਵਿਭਾਗਾਂ ਨੂੰ ਕਿਹਾ ਕਿ ਇਨ੍ਹਾਂ ਪੌਦਿਆਂ ਨੂੰ ਸਕੂਲਾਂ ਅਤੇ ਆਪਣੇ-ਆਪਣੇ ਵਿਭਾਗਾਂ ਵਿੱਚ ਲਗਾ ਕੇ ਉਨ੍ਹਾਂ ਦਾ ਸੁੰਦਰੀਕਰਨ ਕੀਤਾ ਜਾਵੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ-ਕਮ-ਨੋਡਲ ਅਫ਼ਸਰ ਪੰਜਾਬ ਆਈ.ਵਾਈ.ਐਫ਼.ਵੀ. ਸ਼੍ਰੀ ਵਿਪੇਸ਼ ਗਰਗ ਨੇ ਦੱਸਿਆ ਕਿ ਡਾਇਰੈਕਟਰ ਬਾਗਬਾਨੀ ਪੰਜਾਬ ਸ਼੍ਰੀਮਤੀ ਸੈਲੇਂਦਰ ਕੌਰ ਦੀਆਂ ਹਦਾਇਤਾਂ ਅਤੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਗੁਰਸ਼ਰਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮੁਹਿੰਮ ਵਧੀਆ ਢੰਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਕੂਲਾਂ, ਕਾਲਜਾਂ ਅਤੇ ਹੋਰ ਲੋਕਾਂ ਨੂੰ ਬਾਗਬਾਨੀ ਸਬੰਧੀ ਪ੍ਰੇਰਿਤ ਕਰਨ ਲਈ ਕੈਂਪ ਵੀ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਸਰਦੂਲਗੜ੍ਹ ਮੈਡਮ ਮਨੀਸ਼ਾ ਰਾਣਾ ਦੇ ਸਹਿਯੋਗ ਨਾਲ ਸਰਦੂਲਗੜ੍ਹ ਵਿਖੇ ਵੀ ਇਹ ਪੌਦੇ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ 20 ਕਿਸਮਾਂ ਦੇ ਫੁੱਲ ਡਾ. ਰਾਮ ਜੀ ਜੈਮਲ (ਦੜਬੀ, ਜ਼ਿਲ੍ਹਾ ਸਿਰਸਾ, ਰਾਜ ਹਰਿਆਣ), ਜਿਨ੍ਹਾਂ ਨੂੰ ਫਲਾਵਰ ਮੈਨ ਆਫ਼ ਇੰਡੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਤੋਂ ਪ੍ਰਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਵੱਖ-ਵੱਖ ਸਕੂਲਾਂ ਅਤੇ ਵਿਭਾਗਾਂ ਲਈ 50,000 ਪੌਦੇ ਵੰਡੇ ਗਏ ਹਨ। ਇਸ ਮੌਕੇ ਐਸ.ਡੀ.ਐਮ. ਮਾਨਸਾ ਹਰਜਿੰਦਰ ਸਿੰਘ ਜੱਸਲ, ਭੁਮੀ ਰੱਖਿਆ ਅਫ਼ਸਰ ਵਿਕਰਮ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਭਾਰਤੀ, ਬਾਗਬਾਨੀ ਵਿਕਾਸ ਅਫ਼ਸਰ ਪ੍ਰਮੇਸ਼ਰ ਕੁਮਾਰ, ਰੇਂਜ ਅਫ਼ਸਰ ਵਣ ਵਿਭਾਗ ਹਰਜੀਤ ਸਿੰਘ, ਕਿ੍ਰਸ਼ਨ ਕੁਮਾਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।    

LEAVE A REPLY

Please enter your comment!
Please enter your name here