*ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਸੀ.ਪੀ.ਐਫ ਯੂਨੀਅਨ ਪੰਜਾਬ 9 ਦਸੰਬਰ ਨੂੰ ਪਟਿਆਲਾ ਵਿਖੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਕਰੇਗੀ ਘਿਰਾਓ*: ਹੀਰੇਵਾਲਾ*

0
14

ਮਾਨਸਾ 03,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸੀ.ਪੀ.ਐਫ ਯੂਨੀਅਨ ਪੰਜਾਬ ਵੱਲੋ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ 9 ਦਸੰਬਰ ਨੂੰ ਪਟਿਆਲੇ ਵਿਖੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ| ,ਸੀ.ਪੀ.ਐਫ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਅਤੇ  ਜਨਰਲ ਸੈਕਟਰੀ ਲਕਸਵੀਰ ਸਿੰਘ ਮੀਟਿੰਗ ਦੋਰਾਨ ਕਿਹਾ  ਕਿ ਕਾਂਗਰਸ ਪਾਰਟੀ ਦੀ ਕੋਮੀ ਜਨਰਲ ਸਕੱਤਰ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਯੂ.ਪੀ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਨੇਤਾ (ਸੀਨੀਅਰ ਕਾਂਗਰਸੀ ਆਗੂ) ਵੱਲੋਂ ਬਿਆਨ  ਜੇ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਹਰੀਸ਼ ਸਿੰਘ ਰਾਵਤ ਸਾਬਕਾ ਮੁੱਖ ਮੰਤਰੀ ਉੱਤਰਾਖੰਡ, ਪੰਜ ਵਾਰ ਦੇ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਕਾਂਗਰਸੀ ਆਗੂ ਵੱਲੋਂ ਬਿਆਨ ਕਿ ਜੇ 2022 ਵਿੱਚ ਉੱਤਰਾਖੰਡ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਸ਼੍ਰੀ ਰਾਹੁਲ ਗਾਂਧੀ ਸਾਬਕਾ ਕੋਮੀ ਪ੍ਰਧਾਨ ਕਾਂਗਰਸ ਪਾਰਟੀ ਤੇ ਮੋਜੂਦਾ ਸੰਸਦ ਮੈਂਬਰ ਵੱਲੋਂ ਤੇਲੰਗਾਨਾ ਵਿਧਾਨ ਸਭਾ ਚੋਣਾਂ 2018 ਦੋਰਾਨ  ਬਿਆਨ ਦਿੱਤਾ ਅਤੇ ਉੱਥੋਂ ਦੇ ਚੋਣ ਮੈਨੀਫੈਸਟੋ ਵਿੱਚ ਦਰਜ ਵੀ ਕੀਤਾ ਕਿ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ।ਸਵਾਲ ਇਹ ਹੈ ਜੇ ਕਾਂਗਰਸ ਦੀ ਕੋਮੀ ਲੀਡਰਸ਼ਿਪ ਇਹ ਮੰਨਦੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਹੈ ਅਤੇ ਪੰਜਾਬ ਵਿੱਚ 50 ਤੋਂ ਵੱਧ MLA’s ਪੁਰਾਣੀ ਪੈਨਸ਼ਨ ਬਹਾਲੀ ਲਈ ਸਹਿਮਤ ਹਨ ਤਾਂ ਪੰਜਾਬ ਵਿਚਲੀ ਮੋਜੂਦਾ ਕਾਂਗਰਸ ਸਰਕਾਰ ਇਸ ਮਸਲੇ ਤੇ ਚੁੱਪ ਕਿਉਂ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਨਾਲ ਕੀਤੀ ਤਾਂ ਇਸ ਦਾ ਖਮਿਆਜ਼ਾ ਪੰਜਾਬ ਕਾਂਗਰਸ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।

LEAVE A REPLY

Please enter your comment!
Please enter your name here