28,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਇਸ ਸਾਲ ਦਾ ਆਖਰੀ ਮਹੀਨੇ ਸ਼ੁਰੂ ਹੋਣ ‘ਚ ਸਿਰਫ਼ 3 ਦਿਨ ਬਾਕੀ ਹਨ। ਜੇਕਰ ਤੁਹਾਡੇ ਕੋਲ ਦਸੰਬਰ ਦੇ ਮਹੀਨੇ (Bank holidays in December 2021) ‘ਚ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ ਕਿ ਬੈਂਕ ਕਿੰਨੇ ਦਿਨ ਬੰਦ ਰਹੇਗਾ। RBI ਵੱਲੋਂ ਹਰ ਮਹੀਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਜਿਸ ਨੂੰ ਦੇਖ ਕੇ ਤੁਸੀਂ ਆਪਣੇ ਬੈਂਕ ਜਾਣ ਦੀ ਯੋਜਨਾ ਬਣਾ ਸਕਦੇ ਹੋ।
ਬੈਂਕ 16 ਦਿਨਾਂ ਲਈ ਬੰਦ ਰਹਿਣਗੇ
ਦੱਸ ਦੇਈਏ ਕਿ ਦਸੰਬਰ ਮਹੀਨੇ ‘ਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਇਸ ‘ਚ ਸੂਬੇ ਮੁਤਾਬਕ ਛੁੱਟੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ 16 ‘ਚ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਭਾਵ ਦਸੰਬਰ ਮਹੀਨੇ ‘ਚ ਬੈਂਕ ਸਿਰਫ 15 ਦਿਨ ਹੀ ਖੁੱਲ੍ਹਣਗੇ।