ਚੰਡੀਗੜ੍ਹ 25,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚਰਨਜੀਤ ਚੰਨੀ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਸਿਟੀ ਸੈਂਟਰ ਘੁਟਾਲੇ ‘ਚ ਆਪਣੇ ਭਰਾ ਮਨਮੋਹਨ ਸਿੰਘ ਨੂੰ ਬਚਾਉਣ ਲਈ ਚਰਨਜੀਤ ਚੰਨੀ ਉਨ੍ਹਾਂ ਕੋਲ ਆਉਂਦੇ ਸਨ। ਉਹ ਉਨ੍ਹਾਂ ਦੇ ਪੈਰ ਫੜਦੇ ਸਨ ਕਿ ਇਸ ਮਾਮਲੇ ‘ਚ ਉਨ੍ਹਾਂ ਦੇ ਭਰਾ ਨੂੰ ਬਖਸ਼ਿਆ ਜਾਵੇ।
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚੰਨੀ ਅਕਾਲੀ ਦਲ ਨਾਲ ਮਿਲੇ ਹੋਏ ਸੀ। ਉਹ ਅਕਾਲੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮਿਲਦੇ ਸੀ। ਉਹ ਆਪਣੇ ਭਰਾ ਨੂੰ ਵਿਜੀਲੈਂਸ ਮਾਮਲੇ ਵਿੱਚ ਬਚਾਉਣਾ ਚਾਹੁੰਦੇ ਸਨ। ਹੁਣ ਕੈਪਟਨ ਦੇ ਦਾਅਵੇ ਉੱਪਰ ਸੁਖਬੀਰ ਬਾਦਲ ਨੇ ਮੋਹਰ ਲਾ ਦਿੱਤੀ ਹੈ।