ਮਾਨਸਾ 22,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ): ਅੱਜ ਜਨਕ ਨਰਸਿੰਗ ਹੋਮ ਮਾਨਸਾ ਵਿਖੇ ਤਿੰਨੋ ਖੇਤੀ ਕਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਸਟਾਫ਼, ਮਰੀਜ਼ ਅਤੇ ਉਨ੍ਹਾਂ ਦੇ ਵਾਰਿਸ ਅਤੇ ਸ਼ਹਿਰ ਦੇ ਪਤਵੰਤੇ ਸੱਜਣਾ ਦੀ ਹਾਜਰੀ ਵਿੱਚ ਇੱਕ ਸਮਾਗਮ ਕੀਤਾ ਗਿਆ। ਜਿੱਥੇ ਕਨੂੰਨ ਰੱਦ ਹੋਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ, ਉੱਥੇ ਕਿਸਾਨ, ਮਜਦੂਰ ਭਰਾਵਾਂ ਅਤੇ ਸਾਰੇ ਸਮਾਜ ਨੂੰ ਵਧਾਇਆ ਵੀ ਦਿੱਤੀਆਂ ਗਈਆਂ। ਇਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ, ਪ੍ਰਧਾਨ ਬਲਵਿੰਦਰ ਕਾਕਾ, ਚੇਅਰਮੈਨ ਸੁਰੇਸ਼ ਨੰਦਗੜੀਆ,ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ, ਅਸ਼ੋਕ ਅਗਰਵਾਲ, ਮਾਸਟਰ ਤੀਰਥਰਾਮ, ਡਾਕਟਰ ਤਿਰਲੋਕ, ਸੁਰਿੰਦਰ ਭਿੰਟਾ, ਵਿਸਵ ਬਰਾੜ, ਵਿਜੈ ਨੰਦਗੜੀਆ ਨੇ ਕਿਹਾ ਕਿ ਪੰਜਾਬ ਨੂੰ ਪੁਰਾਣੀਆਂ ਲੀਹਾਂ ਅਤੇ ਤਰੱਕੀਆਂ ਵੱਲ ਲੈ ਕੇ ਜਾਣ ਲਈ ਖੇਤੀ ਕਨੂੰਨਾਂ ਦਾ ਰੱਦ ਹੋਣਾ ਬਹੁਤ ਜਰੂਰੀ ਸੀ। ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਇਹ ਅਰਦਾਸ ਕੀਤੀ ਗਈ ਕਿ ਪੰਜਾਬ ਵਿੱਚ ਹੁਣ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਵਾਲਾ ਮਾਹੋਲ ਪਹਿਲਾਂ ਨਾਲੋਂ ਵੀ ਵਧੀਆ ਬਣੇਗਾ। ਇਹ ਫੈਸਲਾ ਬਹੁਤ ਦੇਰੀ ਨਾਲ ਪਰ ਦਰੁਸਤ ਹੈ, ਇਸ ਮੌਕੇ ਪੑੇਮ ਅਗਰਵਾਲ, ਵੀਰ ਭਾਨ, ਡਾਕਟਰ ਸੁਰੇਸ਼ ਸਿੰਗਲਾ, ਡਾਕਟਰ ਪਰਸ਼ੋਤਮ ਜਿੰਦਲ, ਡਾਕਟਰ ਵਿਰਕ, ਡਾਕਟਰ ਅਸੋਕ ਕਾਂਸਲ, ਡਾਕਟਰ ਮਾਨਵ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।