*ਪੰਜਾਬ ਦਾ ਸਭ ਤੋਂ ਸਾਫ ਸ਼ਹਿਰ ਬਣਿਆ ਪਟਿਆਲਾ, ਕੈਪਟਨ ਅਮਰਿੰਦਰ ਨੇ ਦਿੱਤੀ ਵਧਾਈ*

0
28

ਚੰਡੀਗੜ੍ਹ 21,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸਵੱਛ ਸਰਵੇਖਣ 2021′ ਵਿੱਚ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਚੁਣਿਆ ਗਿਆ ਹੈ। ਸਵੱਛ ਸਰਵੇਖਣ ਭਾਰਤ ਭਰ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਸਫਾਈ ਤੇ ਸਵੱਛਤਾ ਦਾ ਸਾਲਾਨਾ ਸਰਵੇਖਣ ਹੈ।

1 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰੀ ਲੋਕਲ ਬਾਡੀ (ਯੂਐਲਬੀ) ਦੀ ਸ਼੍ਰੇਣੀ ਵਿੱਚ ਐਸਏਐਸ ਨਗਰ (ਮੁਹਾਲੀ) ਨੂੰ ਦੂਜਾ ਜਦਕਿ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪਟਿਆਲਾ ਨੇ 3713.78 ਅੰਕਾਂ ਨਾਲ ਆਲ ਇੰਡੀਆ ਰੈਂਕ ਵਿੱਚ 58ਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦੇ ਹੋਏ, ਪਟਿਆਲਾ ਨੇ ਆਪਣੀ ਰੈਂਕਿੰਗ 2020 ਵਿੱਚ 86 ਤੋਂ ਇਸ ਸਾਲ ਅੰਦਰ 58 ਤੱਕ ਪਹੁੰਚਾ ਦਿੱਤੀ ਹੈ।

ਵੱਖ-ਵੱਖ ਮਾਪਦੰਡਾਂ ਦੇ ਰੂਪ ਵਿੱਚ, ਸ਼ਹਿਰ ਨੇ ਸੇਵਾ ਪੱਧਰ ਦੀ ਤਰੱਕੀ ਵਿੱਚ 1995 ਅੰਕ, ਨਾਗਰਿਕ ਫੀਡਬੈਕ ਵਿੱਚ 1218, ਤੇ ਪ੍ਰਮਾਣੀਕਰਣਾਂ ਵਿੱਚ 500 ਅੰਕ ਪ੍ਰਾਪਤ ਕੀਤੇ। ਇਸ ਪ੍ਰਾਪਤੀ ‘ਤੇ ਟਿੱਪਣੀ ਕਰਦਿਆਂ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਇਹ ਪਟਿਆਲਾ ਵਾਸੀਆਂ ਦੇ ਯੋਗਦਾਨ ਤੇ ਪਟਿਆਲਾ ਨਗਰ ਨਿਗਮ ਦੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ, “ਪਟਿਆਲਾ ਦੇ ਲੋਕਾਂ ਨੂੰ ਇਸ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਬਣਾਉਣ ਲਈ ਵਧਾਈ। 2017 ਵਿੱਚ ਏਆਈਆਰ 411 ਰੈਂਕਿੰਗ ਤੋਂ ਲੈ ਕੇ 2021 ਵਿੱਚ 58 ਤੱਕ ਦਾ ਇਹ ਇੱਕ ਨਿਰੰਤਰ ਸਫ਼ਰ ਰਿਹਾ ਹੈ। ਮੇਅਰ, ਕੌਂਸਲਰਾਂ ਤੇ ਐਮਸੀ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਪ੍ਰਸ਼ੰਸਾ ਦਾ ਇੱਕ ਵਿਸ਼ੇਸ਼ ਸ਼ਬਦ। ਲੱਗੇ ਰਹੋ!”

ਉੱਤਰੀ ਜ਼ੋਨ ਲਈ ਜ਼ੋਨਲ ਦਰਜਾਬੰਦੀ ਵਿੱਚ, 50,000 ਤੋਂ 1 ਲੱਖ ਤੱਕ ਦੀ ਆਬਾਦੀ ਵਾਲੇ ULB ਵਾਲੇ ਕਸਬਿਆਂ ਵਿੱਚੋਂ, ਰਾਜਪੁਰਾ ਸ਼ਹਿਰ ਨੂੰ ਸਭ ਤੋਂ ਸਾਫ਼ ਐਲਾਨਿਆ ਗਿਆ ਹੈ। 25,000 ਤੋਂ ਘੱਟ ਆਬਾਦੀ ਵਾਲੇ ULB ਦੀ ਸ਼੍ਰੇਣੀ ਵਿੱਚ ਸੰਗਰੂਰ ਦਾ ਮੂਨਕ ਕਸਬਾ ਉੱਤਰੀ ਜ਼ੋਨ ਵਿੱਚੋਂ ਸਭ ਤੋਂ ਸਾਫ਼ ਐਲਾਨਿਆ ਗਿਆ ਹੈ।

LEAVE A REPLY

Please enter your comment!
Please enter your name here