*ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪ੍ਰਧਾਨ ਵੱਲੋਂ ਪੰਜਾਬ ਵਾਸੀਆਂ ਨੂੰ ਕਿਸਾਨੀ ਜਿੱਤ ਤੇ ਵਧਾਈਆ*

0
15

ਬੁਢਲਾਡਾ 21  ਨਵੰਬਰ (ਸਾਰਾ ਯਹਾਂ/ਅਮਨ ਮੇਹਤਾ) ਜੈ ਜਵਾਨ ਜੈ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਜੈ ਜਵਾਨ ਜੈ ਕਿਸਾਨ ਪਾਰਟੀ ਅਤੇ ਤ੍ਰਿਮੂਲ ਕਾਗਰਸ  ਪਾਰਟੀ  ਦੇ ਗੱਠਜੋੜ ਦੇ ਹਲਕਾ ਸਰਦੂਲਗੜ੍ਹ ਤੋਂ ਓੁਮੀਦਵਾਰ ਗੁਰਦੀਪ ਸਿੰਘ ਫੌਜੀ ਝੁਨੀਰ ਨੇ ਦੇਸ ਦੇ ਸਾਰੇ ਕਿਸਾਨ ਵੀਰਾਂ ਅਤੇ ਮਜ਼ਦੂਰ ਵੀਰਾਂ ਨੂੰ ਮੋਦੀ ਵੱਲੋਂ ਤਿੰਨੇ ਕਾਲੇ ਕਨੂੰਨ ਵਾਪਸ ਲੈਣ ਤੇ ਵਧਾਈ ਦਿੱਤੀ ਅਤੇ ਜੋ ਕਿਸਾਨ  ਮੋਰਚੇ ਦੌਰਾਨ ਸ਼ਹੀਦ ਹੋਏ ਹਨ ਉਨ੍ਹਾਂ ਦੀ ਬਦੋਲਤ ਹੀ ਮੋਰਚੇ ਦੀ ਜਿੱਤ ਹੋਈ ਹੈ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦਾ ਇਤਹਾਸ ਵਿੱਚ ਨਾਮ ਰਹੇਗਾ। ਪਾਰਟੀ ਦਫ਼ਤਰ ਵਿੱਚੋਂ ਪ੍ਰੈਸ ਰਾਹੀ ਉਨ੍ਹਾਂ ਸ਼ਹੀਦਾਂ ਦੇ  ਪਰਿਵਾਰ ਲਈ ਸੈਂਟਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੈਟਰ ਸਰਕਾਰ ਉਨ੍ਹਾਂ ਦੇ ਪਰਿਵਾਰ ਦੇ ਇੱਕ ਇੱਕ ਸਰਕਾਰੀ ਨੋਕਰੀ ਅਤੇ ਬਣਦਾ ਮੁਆਜਾ ਦਿੱਤਾ ਜਾਵੇ। ਪਾਰਟੀ ਦੇ ਸੈਕਟਰੀ ਰਾਜ ਕੁਮਾਰ ਵੱਲੋਂ ਵੀ ਕਿਸਾਨਾਂ ਦੇ ਡਟੇ ਰਹਿਣ ਤੇ ਤਿੰਨੇ ਕਾਨੂੰਨ ਵਾਪਿਸ ਲੈਣ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿਸਾਨਾਂ ਨੇ ਗਰਮੀ ਅਤੇ ਠੰਡ ਤੋਂ ਹਾਰ ਨਾ ਮੰਨਦੇ ਹੋਏ ਕਿਸਾਨੀ ਮੋਰਚੇ ਦੀ ਜਿੱਤ ਪ੍ਰਾਪਤ ਕੀਤੀ ਹੈ।

LEAVE A REPLY

Please enter your comment!
Please enter your name here