ਬੁਢਲਾਡਾ 17 ਨਵੰਬਰ (ਸਾਰਾ ਯਹਾਂ/ਅਮਨ ਮੇਹਤਾ): ਸਹਿਰ ਦੇ ਸਮੁੱਚੇ ਵਾਰਡਾਂ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਲਈ ਨਗਰ ਕੋਸਲ ਪ੍ਰਧਾਨ ਵੱਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆ ਹਨ। ਜਿਸ ਅਧੀਨ ਅੱਜ ਵਾਰਡ ਨੰਬਰ 4 ਚ ਕੋਸਲਰ ਤਾਰੀ ਫੋਜੀ ਨਾਲ ਪ੍ਰਧਾਨ ਸੁਖਪਾਲ ਸਿੰਘ ਵੱਲੋਂ ਵਿਕਾਸ ਕੰਮਾਂ ਦਾ ਜਾਇਜਾ ਲੈਦੀਆ ਵਾਰਡ ਅੰਦਰ ਬਣਨ ਵਾਲੀਆਂ ਪੁਲੀਆ ਦੇ ਨਿਰਮਾਣ ਕਾਰਜਾ ਸਬੰਧੀ ਠੇਕੇਦਾਰ ਨੂੰ ਜਲਦ ਹੀ ਪੂਰਾ ਕਰਨ ਦੀ ਹਦਾਇਤ ਕੀਤੀ ਗਈ। ਕੋਸਲਰ ਤਾਰੀ ਨੇ ਦੱਸਿਆ ਕਿ ਵਾਰਡ ਦੇ ਹਰੇਕ ਘਰ ਅੰਦਰ ਪੀਣ ਵਾਲੇ ਪਾਣੀ ਦੇ ਬਿਲ੍ਹਾਂ ਦੀ ਮੁਆਫੀ ਦਾ ਘਰ ਘਰ ਜਾ ਕੇ ਵਾਰਡ ਵਸਨੀਕਾਂ ਨੂੰ ਇਤਲਾਹ ਦਿੱਤੀ ਜਾਵੇਗੀ। ਉੱਥੇ ਵਾਰਡ ਅੰਦਰ ਰਹਿੰਦੇ ਰਾਸਨ ਕਾਰਡਾਂ ਨੂੰ ਬਣਵਾਉਣ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਅੰਦਰ ਕੋਈ ਵੀ ਅਧੂਰੀ ਅਤੇ ਕੱਚੀ ਗਲੀ ਰਹਿਣ ਨਹੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਰਡ ਦੀ ਸਫਾਈ ਅਤੇ ਸਟਰੀਟ ਲਾਇਟਾ ਲਈ ਕੋਸਲ ਵੱਲੋਂ ਵਿਸੇਸ ਤੋਰ ਤੇ ਮੁਹੱਲਾ ਇਸਪੈਕਟਰ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਕੋਸਲਰ ਸੁਖਪਾਲ ਬਿੰਦਰੀ ਸਿੰਘ, ਮੁਖਿੰਦਰ ਸਿੰਘ ਪਿੰਕਾ, ਬਲਵਿੰਦਰ ਸਿੰਘ, ਮਿਟੂ ਫੋਜੀ, ਪਰਮਜੀਤ ਕੋਰ, ਨਿੱਕੜੂ, ਕਾਬਲ ਵਿਰਕ, ਜੱਸੀ ਚਹਿਲ, ਮਹਿੰਦਰ ਸਿੰਘ ਆਦਿ ਹਾਜਰ ਸਨ।