*ਜੱਲ੍ਹਿਆਂਵਾਲਾ ਬਾਗ ਕਤਲੇਆਮ ‘ਤੇ ਬਣਨ ਜਾ ਰਹੀ ਵੈੱਬਸੀਰਜ਼, ਰਾਮ ਮਾਧਵਾਨੀ ਹੋਣਗੇ ਡਾਇਰੈਕਟਰ*

0
23

ਚੰਡੀਗੜ੍ਹ 17,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਨੀਰਜਾ ਤੇ ਆਰੀਆ ਦੇ ਡਾਇਰੈਕਟਰ ਰਾਮ ਮਾਧਵਾਨੀ ਇੱਕ ਨਵੀਂ ਵੈੱਬ ਸੀਰੀਜ਼ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਜੋ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਇਤਿਹਾਸਕ ਘਟਨਾ ‘ਤੇ ਅਧਾਰਤ ਹੈ। ਇਹ ਵੈਬਸੀਰੀਜ਼ 13 ਅਪ੍ਰੈਲ, 1919 ਨੂੰ ਵਾਪਰੀ ਘਟਨਾ ਦੀ ਪਿਛੋਕੜ ‘ਤੇ ਆਧਾਰਤ ਹੈ। ਉਨ੍ਹਾਂ ਦੇ ਇਸ ਪ੍ਰੋਜੈਕਟ ਦਾ ਟਾਈਟਲ ‘ਦ ਵਾਕਿੰਗ ਆਫ ਏ ਨੇਸ਼ਨ’ ਹੈ।

ਰਿਪੋਰਟਸ ਅਨੁਸਾਰ ਹਾਲ ਹੀ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਰਾਮ ਮਾਧਵਾਨੀ ਇਹ ਸੀਰੀਜ਼ “ਛੇ ਜਾਂ ਸੱਤ ਪਾਰਟਸ ਵਿੱਚ ਹੋਵੇਗੀ। ਇਹ ਇੱਕ ਅਦਾਲਤੀ ਕੇਸ ਵਾਂਗ ਹੈ, ਜਿਸ ਵਿੱਚ ਇਸ ਬਾਰੇ ਵੀ ਗੱਲ ਹੋਵੇਗੀ ਕੀ ਹੋਇਆ, ਕਿਉਂ ਹੋਇਆ। ਕਿਸ ਦੀ ਅਗਵਾਈ ਹੋਈ ਤੇ ਇਸ ਤੋਂ ਬਾਅਦ ਕੀ ਹੋਇਆ। ਜਲ੍ਹਿਆਂਵਾਲਾ ਬਾਗ ਦਾ ਕਾਂਡ ਕਿਉਂ ਵਾਪਰਿਆ ਸੀ?

ਇਸ ਤੋਂ ਇਲਾਵਾ ਸਕ੍ਰਿਪਟ ਦੀ ਫਾਈਨਲ ਕਲੌਜ਼ਿੰਗ ਦੋ ਮਹੀਨਿਆਂ ਵਿੱਚ ਹੋ ਜਾਵੇਗੀ। ਇਸ ਤੋਂ ਇਲਾਵਾ, ਇਸ ਕਤਲੇਆਮ ਨੂੰ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਪਲ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਸਰਕਾਰ ਨੇ ਉਸ ਸਾਲ ਅਕਤੂਬਰ ਵਿੱਚ ਲਾਰਡ ਹੰਟਰ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਦੀ ਘੋਖ ਕਰਨ ਲਈ ਨਿਯੁਕਤ ਕੀਤੀ ਸੀ।

ਇਸ ਦੌਰਾਨ, ਰਾਮ ਮਾਧਵਾਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 19 ਨਵੰਬਰ ਨੂੰ ਆਪਣੀ ਫਿਲਮ ‘ਧਮਾਕਾ’ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਕਰ ਰਹੇ ਹਨ। ਇਸ ਆਉਣ ਵਾਲੀ ਫਿਲਮ ਵਿੱਚ ਕਾਰਤਿਕ ਆਰੀਅਨ ਲੀਡ ਕਿਰਦਾਰ ਵਿੱਚ ਹਨ। ਫਿਲਹਾਲ ਇਸ ਵੈਬਸੀਰੀਜ਼ ਦੀ ਸਟਾਰ ਕਾਸਟ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ।

ਦੇਖਣਾ ਹੋਵੇਗਾ ਕਿ ਕਿਹੜੇ ਕਿਹੜੇ ਕਿਰਦਾਰ ਇਸ ਸੀਰੀਜ਼ ਦੇ ਲੀਡ ਕਿਰਦਾਰ ਵਜੋਂ ਨਜ਼ਰ ਆਉਣਗੇ। ਹਾਲ ਹੀ ਵਿੱਚ ਜਲ੍ਹਿਆਂਵਾਲਾ ਬਾਗ ਕਤਲੇਆਮ ਉਪਰ ਇੱਕ ਫਿਲਮ ਬਣੀ ਸੀ ਜਿਸ ਦਾ ਨਾਮ ਸੀ ‘ਸਰਦਾਰ ਊਧਮ’ ਤੇ ਇਸ ਫਿਲਮ ਦੇ ਲੀਡ ਵਿੱਚ ਵਿੱਕੀ ਕੌਸ਼ਲ ਨਜ਼ਰ ਆਏ ਸਨ। ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ, ਹੁਣ ਵਾਲੇ ਸਮੇ ਵਿਚ ਹੀ ਪਤਾ ਚਲੇਗਾ ਕਿ ਇਹ ਸੀਰੀਜ਼ ਇਸ ਫਿਲਮ ਤੋਂ ਕਿੰਨੀ ਕੁ ਵੱਖ ਹੋਵੇਗੀ।

LEAVE A REPLY

Please enter your comment!
Please enter your name here