ਲੁਧਿਆਣਾ 16,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਮੁੱਲਾਂਪੁਰ ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਇਨਕਮ ਟੈਕਸ ਮਹਿਕਮੇ ਦੀ ਟੀਮ ਨੇ ਰੇਡ ਕੀਤੀ ਹੈ। ਖ਼ਬਰ ਹੈ ਕਿ ਤਕਰੀਬਨ ਛੇ ਵਜੇ ਦੇ ਕਰੀਬ ਮਨਪ੍ਰੀਤ ਸਿੰਘ ਇਆਲੀ ਦੇ ਘਰ ਵਿਚ ਛਾਪੇਮਾਰੀ ਹੋਈ। ਘਰ ਦੇ ਨਾਲ-ਨਾਲ ਫਾਰਮ ਹਾਊਸ ਤੇ ਸਾਰੇ ਦਫ਼ਤਰਾਂ ਵਿੱਚ ਇਨਕਮ ਟੈਕਸ ਟੀਮਾਂ ਮੌਜੂਦ ਹੈ ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਦਾਖਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਹੋਰ ਵੱਡੇ ਕਾਰੋਬਾਰੀਆਂ ਦੇ ਘਰਾਂ ਵਿੱਚ ਅੱਜ ਤੜਕੇ ਹੀ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਅੱਜ ਸਵੇਰ ਤੋਂ ਆਮਦਨ ਕਰ ਟੀਮ ਵੱਲੋਂ ਵਿਧਾਇਕ ਦੇ ਮੰਡੀ ਮੁੱਲਾਂਪੁਰ ਦਫ਼ਤਰ, ਗੋਲਫ ਲਿੰਕ ਤੇ ਘਰ ਸੀਆਰਪੀਐਫ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। ਇਹ ਛਾਪਾ ਸਵੇਰੇ 6 ਵਜੇ ਦੇ ਕਰੀਬ ਮਾਰਿਆ ਗਿਆ ਤੇ ਵਿਭਾਗ ਦੇ 70 ਦੇ ਕਰੀਬ ਅਧਿਕਾਰੀ ਘਰ ਪੁੱਜੇ।