*ਨਹਿਰੂ ਯੂਵਾ ਕੇਂਦਰਾਂ ਦੇ 49 ਵੇਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਲੇਖ,ਪੇਟਿੰਗ ਅਤੇ ਭਾਸ਼ਣ ਮੁਕਾਬਲੇ*

0
20

ਮਾਨਸਾ 15,ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਜਿਲ੍ਹੇ ਦੇ ਹਰ ਪਿੰਡ ਵਿੱਚ ਯੁਵਾ ਕਲੱਬ ਕੰਮ ਕਰ ਰਹੀ ਹੈ ਅਤੇ ਇਸ ਸਮੇਂ ਜਿਲ੍ਹੇ ਦੇ 245 ਪਿੰਡਾਂ ਵਿੱਚ 307 ਯੂਥ ਕਲੱਬਾਂ ਕੰਮ ਕਰ ਰਹੀਆਂ ਹਨ ਜਿਸ ਵਿੱਚ 6500 ਤੋ ਉਪਰ ਲੜਕੇ/ਲੜਕੀਆਂ ਜੁੱੜੇ ਹੋਏ ਹਨ।ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਨਹਿਰੂ ਯੁਵਾ ਕੇਂਦਰ ਦੇ 49ਵੇਂ ਸਥਾਪਨਾ ਦਿਵਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਸਗੰਠਨ ਨਾ ਕੇਵਲ ਭਾਰਤ ਬਲਕਿ ਏਸ਼ੀਆਂ ਦੀ ਸਭ ਤੋ ਵੱਡੀ ਨੋਜਵਾਨਾਂ ਦੀ ਸੰਸਥਾਂ ਹੈ।
ਨਹਿਰੂ ਯੁਵਾ ਕੇਂਦਰ ਸਥਾਪਨਾ ਦਿਵਸ ਦੇ ਮੁੱਖ ਮਹਿਮਾਨ ਵੱਜੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਵਿਭਾਗ ਸ੍ਰੀ ਰਘਵੀਰ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ।ਉਹਨਾ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਬੱਚਿਆ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਜੀਵਨ ਜਾਚ ਸਿੱਖਿਆ ਵੀ ਦੇਣੀ ਚਾਹੀਦੀ ਹੈ, ਅਤੇ ਬੱਚਿਆ ਨੂੰ ਵੱਖ-ਵੱਖ ਸਭਿਆਚਾਰਕ ਅਤੇ ਉਸਾਰੂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ ।ਉਹਨਾਂ ਇਸ ਮੋਕੇ ਕਰਵਾਏ ਭਾਸ਼ਣ,ਲੇਖ ਅਤੇ ਪੇਟਿੰਗ ਮੁਕਾਬਿਲਆਂ ਦੇ ਜੈਤੂਆਂ ਨੁੰ ਇਨਾਮ ਵੀ ਤਕਸੀਮ ਕੀਤੇ ਅਤੇ ਜੈਤੂਆਂ ਨੂੰ ਵਧਾਈ ਦਿੱਤੀ।


ਨਹਿਰੂ ਯੁਵਾ ਕੇਂਦਰ ਦੇ ਸਸ਼ਾਪਨਾ ਦਿਵਸ ਸਬੰਧੀ ਕਰਵਾਏ ਗਏ ਮੁਕਬਾਲਿਆਂ ਸੰਬੰਧੀ ਜਾਣਕਾਰੀ ਦਿਦਿਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪੋ੍ਰਗਰਾਮ ਸੁਪਰਵਾਈਜਰ ਡਾ. ਸੰਦੀਪ ਘੰਡ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਮੂਸਾ ਵਿਖੇ  ਕਰਵਾਏ ਗਏ ਲੇਖ ਮੁਕਾਬਲਿਆ ਵਿੱਚ ਅਸ਼ਮਾ ਜਿੰਦਲ ਨੇ ਪਹਿਲਾ, ਸਰਬਜੀਤ ਕੌਰ ਨੇ ਦੂਸਰਾ ਅਤੇ ਨਵਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਰਕਾਰੀ ਹਾਈ ਸਕੂਲ ਸਮਾੳ ਵਿਖੇ ਕਰਵਾਏ ਗਏ ਪੇਟਿੰਗ ਮੁਕਾਬਲਿਆਂ ਵਿੱਚ ਅਰਸਦੀਪ ਕੌਰ ਨੇ ਪਹਿਲਾੇ ਸਥਾਨ ਤੇ ਬਾਜੀ ਮਾਰੀ  ਜਦੋਂ  ਕਿ ਜਸਨੀਤ ਕੌਰ ਤੇ ਮਨਪ੍ਰੀਤ ਕੌਰ ਨੂੰ ਕ੍ਰਮਵਾਰ ਦੂਸਰੇ ਤੇ ਤਸੀਰੇ ਸਥਾਨ ਨਾਲ ਹੀ ਸਬਰ ਕਰਨਾ ਪਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਕਲਾਂ ਵਿਖੇ ਕਰਵਾਏ ਗਏ ਲੇਖ ਮੁਕਾਬਲਿਆ ਵਿੱਚ ਅਮਨਦੀਪ ਕੌਰ ਨੇ ਪਹਿਲਾ ਅਤੇ ਪਿੰਕੀ ਕੌਰ ਅਤੇ ਸੁਖਦੀਪ ਸਿੰਘ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਸਰਕਾਰੀ ਹਾਈ ਸਕੂਲ ਤਾਮਕੋਟ ਵਿਖੇ ਕਰਵਾਏ ਗਏ ਪੇਟਿੰਗ ਮੁਕਾਬਲਿਆਂ ਵਿੱਚੋ ਰੇਸਮ ਕੌਰ ਨੇ ਪਹਿਲਾ, ਹਸਨਦੀਪ ਕੌਰ ਨੇ ਦੂਸਰਾ ਸ਼ਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਜਿੰਦਰ ਕੁਮਾਰ ਵਰਮਾ ਕਾਊਸਲਰ ਬਾਲ ਸੁਰੱਖਿਆ ਵਿਭਾਗ ਮਾਨਸਾ, ਪ੍ਰੋ.ਹਰਪ੍ਰੀਤ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਮੂਸਾ, ਜੋਨੀ ਮਿੱਤਲ ਲੈਬਰੈਰੀਅਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਕੋਟਲੀ ਕਲਾਂ, ਪਰਮਿੰਦਰ ਰਾਣੀ ਮੈਥ ਟੀਚਰ ਸਰਕਾਰੀ ਹਾਈ ਸਕੂਲ਼ ਸਮਾੳ, ਚੰਦਰ ਕਲਾ ਹਿੰਦੀ ਟੀਚਰ ਸਰਕਾਰੀ ਹਾਈ ਸਕੂਲ਼ ਤਾਮਕੋਟ ਤੋ ਇਲਾਵਾ ਵਲੰਟੀਅਰਜ ਮਨੋਜ ਕੁਮਾਰ, ਮੰਜੂ ਬਾਲਾ ਵਕੀਲ, ਗੁਰਪ੍ਰੀਤ ਕੌਰ ਅਕਲੀਆ ਬੇਅੰਤ ਕੌਰ ਕਿਸ਼ਨਗੜ ਫਰਵਾਹੀ, ਗੁਰਪ੍ਰੀਤ ਸਿੰਘ ਨਂੰਦਗੜ੍ਹ, ਕਰਮਜੀਤ ਕੌਰ ਬੁਢਲਾਡਾ ਨੇ ਸ਼ਮੂਲੀਅਤ ਕੀਤੀ ਅਤੇ ਸਮੂਹ ਜੈਤੂਆਂ ਨੂੰ ਵਧਾਈ ਦਿਦਿੰਆਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

ਇੱਕ ਵੱਖਰੇ ਬਿਆਨ ਰਾਂਹੀ ਜਾਣਕਾਰੀ ਦਿਦਿੰਆਂ ਸਰਬਜੀਤ ਸਿੰਘ ਅਤੇ ਡਾ.ਸੰਦੀਪ ਘੰਡ ਨੇ ਦੱਸਿਆਂ ਕਿ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਦੇ ਸਬੰਧ ਵਿੱਚ ਭਾਸ਼ਣ ਮੁਕਾਬਲਿਆਂ ਦੀ ਸ਼ੁਰੂਆਤ ਬਲਾਕ ਮਾਨਸਾ ਅਤੇ ਭੀਖੀ ਨਾਲ ਕੀਤੀ ਜਾਵੇਗੀ ਬਲਾਕ ਮਾਨਸਾ ਅਤੇ ਭੀਖੀ ਮਿੱਤੀ 17 ਨਵੰਬਰ 2021 ਨੂੰ ਮਾਨਸਾ ਵਿਖੇ ਬਲਾਕ ਬੁਢਲਾਡਾ ਦੇ ਮੁਕਾਬਲੇ ਮਿੱਤੀ  22 ਨਵੰਬਰ ਅਤੇ ਝੁਨੀਰ ਅਤੇ ਸਰਦੂਲ਼ਗੜ ਦੇ ਮੁਕਾਬਲੇ ਮਿੱਤੀ 23 ਨਵੰਬਰ 2021 ਨੂੰ ਕਰਵਾਏ ਜਾਣਗੇ।ਡਾ.ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਮੁਕਾਬਲੇ ਮਿੱਤੀ 17 ਦਸੰਬਰ 2021  ਨੂੰ ਮਾਨਸਾ ਵਿਖੇ ਕਰਵਾਏ ਜਾਣਗੇ।ਜੈਤੂਆਂ ਨੂੰ ਨਗਦ ਇਨਾਮ ਤੋ ਇਲਾਵਾ ਸਾਰਟੀਫਿਕੇਟ ਅਤੇ ਟਰਾਫੀਆਂ ਵੀ ਦਿੱਤੀਆਂ ਜਾਣਗੀਆਂ।

LEAVE A REPLY

Please enter your comment!
Please enter your name here