ਨਵੀਂ ਦਿੱਲੀ 05,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corp) ਵੱਲੋਂ 10,000 ਈਵੀ ਚਾਰਜਿੰਗ ਸਟੇਸ਼ਨ (Electric Vehicle Charging Stations)ਖੋਲ੍ਹੇ ਜਾਣਗੇ। ਇਸ ਨਾਲ ਦੇਸ਼ ਅੰਦਰ ਇਲੈਕਟ੍ਰਿਕ ਕਾਰਾਂ ਨੂੰ ਹੁਲਾਰਾ ਮਿਲੇਗਾ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ, ਐਸਐਮ ਵੈਦਿਆ ਨੇ ਕਿਹਾ ਕਿ ਪ੍ਰਸਤਾਵਿਤ 10,000 ਈਵੀ ਚਾਰਜਿੰਗ ਸਟੇਸ਼ਨਾਂ ਵਿੱਚੋਂ, 2,000 ਅਗਲੇ 12 ਮਹੀਨਿਆਂ ਦੀ ਮਿਆਦ ਅੰਦਰ ਤੇ ਬਾਕੀ 8,000 ਦੋ ਸਾਲਾਂ ਵਿੱਚ ਸਥਾਪਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇੰਡੀਅਨ ਆਇਲ ਨੇ ਉੱਚ ਤਰਜੀਹ ਵਾਲੇ ਸ਼ਹਿਰਾਂ ਦੀ ਸੂਚੀ ਤਿਆਰ ਕੀਤੀ ਹੈ ਜਿੱਥੇ ਸ਼ੁਰੂਆਤੀ ਤੌਰ ‘ਤੇ ਈਵੀ ਚਾਰਜਿੰਗ ਸਟੇਸ਼ਨ (EV System) ਸਥਾਪਤ ਕੀਤੇ ਜਾਣਗੇ। 9 ਉੱਚ ਤਰਜੀਹੀ ਸ਼ਹਿਰਾਂ ਵਿੱਚ ਮੁੰਬਈ, ਦਿੱਲੀ, ਬੰਗਲੌਰ, ਹੈਦਰਾਬਾਦ, ਅਹਿਮਦਾਬਾਦ, ਚੇਨਈ, ਕੋਲਕਾਤਾ, ਸੂਰਤ ਤੇ ਪੁਣੇ ਸ਼ਾਮਲ ਹਨ।
ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।” ਹਾਲਾਂਕਿ ਉਨ੍ਹਾਂ ਅੱਗੇ ਕਿਹਾ ਕਿ “ਪੈਟਰੋਲ ਦੀ ਵਰਤੋਂ ਵਿੱਚ 8-9 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਡੀਜ਼ਲ ਵਿੱਚ 1.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇੱਥੋਂ ਤੱਕ ਕਿ ਐਲਪੀਜੀ ਦੀ ਵਰਤੋਂ ਵਿੱਚ ਵੀ ਵਾਧਾ ਹੋਇਆ ਹੈ।”
ਉਨ੍ਹਾਂ ਕਿਹਾ ਕਿ “ਈਵੀ ਚਾਰਜਿੰਗ ਸਟੇਸ਼ਨ ਇੰਡੀਅਨ ਆਇਲ ਦਾ ਇੱਕ ਛੋਟਾ ਜਿਹਾ ਕਦਮ ਹੈ ਪਰ ਇਹ EV ਬੁਨਿਆਦੀ ਢਾਂਚੇ ਲਈ ਇੱਕ ਵੱਡੀ ਛਾਲ ਹੋਵੇਗੀ। ਦੇਸ਼ ਵਿੱਚ ਇੱਕ ਸੰਪੂਰਨ EV ਬੁਨਿਆਦੀ ਢਾਂਚਾ ਪ੍ਰਣਾਲੀ ਪੂਰੀ ਤਰ੍ਹਾਂ ਲਾਗੂ ਹੋਵੇਗੀ ਜੋ ਨਿਰਮਾਤਾਵਾਂ ਨੂੰ ਵਿਸ਼ਵਾਸ ਦੇਵੇਗੀ ਤੇ ਖਰੀਦਦਾਰਾਂ ਨੂੰ ਵੱਡੀ ਰਾਹਤ ਦੇਵੇਗੀ।”