![](https://sarayaha.com/wp-content/uploads/2025/01/dragon.png)
ਗੁਰਦਾਸਪੁਰ (ਸਾਰਾ ਯਹਾਂ) : ਬਟਾਲਾ ਦੇ ਗੁਰਦਾਸਪੁਰ ਰੋਡ ‘ਤੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਦੋ ਅਰਤਾਂ ਹਸਪਤਾਲ ‘ਚੋਂ ਤਿੰਨ ਦਿਨ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ। ਔਰਤਾਂ ਵੱਲੋਂ ਚੁੱਕਿਆ ਗਿਆ ਬੱਚਾ ਮੁੰਡਾ ਦੱਸਿਆ ਗਿਆ ਹੈ। ਕੁਝ ਦਿਨ ਪਹਿਲਾਂ ਗੁਰਦਾਸਪੁਰ ਰੋਡ ‘ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਚੀਮਾ ਖੁੱਡੀ ਦੀ ਰਹਿਣ ਵਾਲੀ ਮਹਿਲਾ ਦਾ ਓਪਰੇਸ਼ਨ ਹੋਇਆ ਸੀ। ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਹਸਪਤਾਲ ਵਿੱਚ ਕੋਈ ਵੀ ਸੀਸੀਟੀਵੀ ਨਹੀਂ। ਰੋਡ ਤੇ ਲੱਗੇ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕੂਟੀ ਤੇ ਦੋ ਔਰਤਾਂ ਆਈਆਂ ਤੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ ਹਨ।
ਇਸ ਮੌਕੇ ਪੀੜਤਾ ਦੀ ਭਰਜਾਈ ਸੀਤਾ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਬਟਾਲਾ ਦੇ ਅਕਾਲ ਹਸਪਤਾਲ ਵਿੱਚ ਗੋਗੀ ਨੇ ਬੇਟੇ ਨੂੰ ਜਨਮ ਦਿੱਤਾ ਸੀ। ਅੱਜ ਛੁਟੀ ਮਿਲਣੀ ਸੀ ਪਰ ਥੋੜ੍ਹੀ ਦੇਰ ਪਹਿਲਾਂ ਸਕੂਟੀ ਤੇ ਦੋ ਔਰਤਾਂ ਆਈਆਂ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਨਵਜੰਮੇ ਬੇਟੇ ਨੂੰ ਇੰਜੈਕਸ਼ਨ ਲਗਾਉਣਾ ਹੈ। ਉਹ ਕਮਰੇ ਵਿੱਚੋਂ ਬੇਟੇ ਨੂੰ ਬਾਹਰ ਲੈ ਗਈਆਂ ਤੇ ਬਾਅਦ ਵਿੱਚ ਉਹ ਉਨ੍ਹਾਂ ਦੇ ਬੇਟੇ ਨੂੰ ਲੈ ਕੇ ਫਰਾਰ ਹੋ ਗਈਆਂ।
ਇਸ ਮੌਕੇ ਹਸਪਤਾਲ ਦੇ ਮਾਲਕ ਪ੍ਰਿਤਪਾਲ ਸਿੰਘ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਹਸਪਤਾਲ ਵਿੱਚ ਪੂਰੇ ਪੁਖਤਾ ਪ੍ਰਬੰਧ ਹਨ ਪਰ ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਦਾ ਧਿਆਨ ਰੱਖਣ ਚਾਹੀਦਾ ਹੈ। ਇਸ ਵਿੱਚ ਹਸਪਤਾਲ ਦੀ ਕੋਈ ਅਣਗਹਿਲੀ ਨਹੀਂ।https://imasdk.googleapis.com/js/core/bridge3.485.1_en.html#goog_1009795461
ਹਸਪਤਾਲ ਦੇ ਫਾਰਮਾਸਿਸਟ ਗੁਰਬਾਜ ਸਿੰਘ ਨੇ ਕਿਹਾ ਕਿ ਅਸੀਂ ਮਹਿਲਾ ਨੂੰ ਛੁੱਟੀ ਦੇ ਦਿੱਤੀ ਹੋਈ ਸੀ। ਪਰਿਵਾਰ ਘਰ ਜਾਣ ਲਈ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਹੋਈ ਗੇਟ ਕੀਪਰ ਨਹੀਂ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਕਰੀਬ 6 ਮਹੀਨੇ ਪਹਿਲਾਂ ਹਸਪਤਾਲ ਦੇ ਸੀਸੀਟੀਵੀ ਖਰਾਬ ਹੋ ਗਏ ਹਨ ਤੇ ਬਾਅਦ ਵਿੱਚ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)