*ਸੈਂਕੜੇ ਯਾਤਰੀਆਂ ਨਾਲ ਭਰੀ ਕਿਸ਼ਤੀ ਨਦੀ ਵਿੱਚ ਡੁੱਬੀ, ਪਾਣੀ ਚੋਂ ਕੱਿਢਆ ਗਈਆਂ 51 ਲਾਸ਼ਾਂ*

0
110

(ਸਾਰਾ ਯਹਾਂ) : ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਵਿੱਚ ਇੱਕ ਕਿਸ਼ਤੀ ਪਲਟਣ ਨਾਲ 100 ਤੋਂ ਵੱਧ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਹਨ। ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਾਂਗੋ ਨਦੀ ਵਿੱਚ ਵਾਪਰੀ। ਇਸ ਕਾਰਨ ਕਿਸ਼ਤੀ ‘ਚ ਸਵਾਰ 100 ਤੋਂ ਵੱਧ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਖ਼ਬਰ ਏਜੰਸੀ ਏਐਫਪੀ ਨਾਲ ਗੱਲਬਾਤ ਕਰਦਿਆਂ ਉੱਤਰੀ ਪੱਛਮੀ ਪ੍ਰਾਂਤ ਮੋਂਗਲਾ ਦੇ ਗਵਰਨਰ ਦੇ ਬੁਲਾਰੇ ਨੇਸਟਰ ਮੈਗਬਾਡੋ ਨੇ ਦੱਸਿਆ ਕਿ 51 ਲਾਸ਼ਾਂ ਨੂੰ ਬਾਹਰ ਕੱਿਢਆ ਗਿਆ ਹੈ। ਜਦੋਂ ਕਿ ਕਿਸ਼ਤੀ ਵਿੱਚ ਸਵਾਰ 69 ਹੋਰ ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 39 ਲੋਕ ਬਚ ਗਏ ਹਨ।

ਇਸ ਤੋਂ ਪਹਿਲਾਂ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਵਿੱਚ 15 ਫਰਵਰੀ ਨੂੰ ਇੱਕ ਕਿਸ਼ਤੀ ਪਲਟਣ ਕਾਰਨ 60 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਕਾਂਗੋ ਨਦੀ ਵਿੱਚ ਵੀ ਵਾਪਰਿਆ। ਕਿਸ਼ਤੀ ‘ਚ ਸਮਰੱਥਾ ਤੋਂ ਜ਼ਿਆਦਾ ਲੋਕ ਸੀ, ਜਿਸ ਕਾਰਨ ਕਿਸ਼ਤੀ ਡੁੱਬ ਗਈ।

ਦੇਸ਼ ਦੇ ਮਾਨਵਤਾਵਾਦੀ ਮਾਮਲਿਆਂ ਦੇ ਮੰਤਰੀ ਸਟੀਵ ਐਮਬਿਕਾਈ ਨੇ ਦੱਸਿਆ ਸੀ ਕਿ ਇਸ ਕਿਸ਼ਤੀ ਵਿੱਚ 700 ਲੋਕ ਸਵਾਰ ਸੀ। ਉਸ ਨੇ ਦੱਸਿਆ ਸੀ ਕਿ ਇਹ ਘਟਨਾ ਦੇਸ਼ ਦੇ ਮਾਈ-ਨੋਦਮੇਬੇ ਪ੍ਰਾਂਤ ਵਿੱਚ ਵਾਪਰੀ ਹੈ। ਕਿਸ਼ਤੀ ਕਿਨਹਾਸਾ ਪ੍ਰਾਂਤ ਤੋਂ ਇੱਕ ਦਿਨ ਪਹਿਲਾਂ ਮਬੰਦਕਾ ਲਈ ਰਵਾਨਾ ਹੋਈ ਸੀ। ਕਿਸ਼ਤੀ ਉਦੋਂ ਡੁੱਬ ਗਈ ਜਦੋਂ ਇਹ ਮਾਈ-ਨੋਮਦਬੇ ਪ੍ਰਾਂਤ ਦੇ ਲੋਂਗਗੋਲਾ ਇਕੋਟੀ ਪਿੰਡ ਦੇ ਨੇੜੇ ਪਹੁੰਚੀ।

ਜਨਵਰੀ ਵਿੱਚ ਵੀ ਹੋਇਆ ਸੀ ਕਿਸ਼ਤੀ ਹਾਦਸਾ

ਮੰਤਰੀ ਨੇ ਦੱਸਿਆ ਕਿ ਕਿਸ਼ਤੀ ਦੇ ਡੁੱਬਣ ਦਾ ਅਸਲ ਕਾਰਨ ਸਮਰੱਥਾ ਤੋਂ ਜ਼ਿਆਦਾ ਲੋਕ ਸਨ। ਇਸ ‘ਤੇ ਜ਼ਿਆਦਾ ਭਾਰ ਵੀ ਲੱਦਿਆ ਗਿਆ ਸੀ, ਜੋ ਕਿ ਹਾਦਸੇ ਦਾ ਕਾਰਨ ਬਣ ਗਿਆ। ਐਮਬਿਕਾਈ ਨੇ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ ਇਸ ਘਟਨਾ ਦੇ ਜ਼ਿੰਮੇਵਾਰ ਲੋਕਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਕਾਂਗੋ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਜਨਵਰੀ ਵਿੱਚ ਵੀ ਇੱਕ ਕਿਸ਼ਤੀ ਹਾਦਸਾ ਹੋਇਆ ਸੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 20 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਨੇ ਦੱਸਿਆ ਸੀ ਕਿ ਇਹ ਹਾਦਸਾ ਸਮਰੱਥਾ ਤੋਂ ਜ਼ਿਆਦਾ ਯਾਤਰੀਆਂ ਦੇ ਬੈਠਣ ਕਾਰਨ ਹੋਇਆ ਹੈ।

LEAVE A REPLY

Please enter your comment!
Please enter your name here