ਮਾਨਸਾ 09-10-21{ਸਾਰਾ ਯਹਾਂ/ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਜਰਨਲ ਸੈਕਟਰੀ ਧਰਮਪਾਲ ਬਾਂਸਲ {ਸ਼ੰਟੂ } ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮਲੀਲਾ ਦੀ ਪੰਜਵੀ ਨਾਈਟ ਦਾ ਉਦਘਾਟਨ ਮਾਨ ਤੇ ਸਤਿਕਾਰ ਯੋਗ ਜਰਨਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਆਈ ਮਨਜੀਤ ਸਿੰਘ ਝਲਬੂਟੀ ਨੇ ਰੀਬਨ ਕੱਟ ਕੇ ਕੀਤਾ ਕਲੱਬ ਦੇ ਚੇਅਰਮੈਨ ਅਸੋਕ ਗਰਗ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਦਾ ਚਰਿੱਤਰ ਦੁਨੀਆ ਨੂੰ ਸਿੱਖਿਆ ਦੇਣ ਵਾਲਾ ਹੈ ।ਭਗਵਾਨ ਸ੍ਰੀ ਰਾਮ ਮਰਿਆਦਾ ਪ੍ਰਸੋਤਮ ਕਿਹਾ ਗਿਆ ਹੈ ਮਨਜੀਤ ਸਿੰਘ ਝਲਬੂਟੀ ਨੇ ਕਿਹਾ ਕਿ ਰਾਮ ਲਛਮਣ ਦੇ ਪਿਆਰ ਵਾਗ ਭਾਈ ਦਾ ਭਾਈ ਨਾਲ ਪਿਆਰ ਹੋਣਾ ਚਾਹੀਦਾ ਹੈ ਕਲੱਬ ਦੇ ਕੈਸ਼ੀਅਰ ਵਿਜੇੈ ਕੁਮਾਰ ਐਕਟਰਬਾਡੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਨੰਗਲੀਆ ਪਰਮਜੀਤ ਜਿੰਦਲ ਬਨਵਾਰੀ ਬਜਾਜ ਨੇ ਮੁੱਖ ਮਹਿਮਾਨ ਨੂੰ ਇਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਹੇੈ ਇਸ ਮੋਕੇ ਉਹਨਾ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰੇਸ ਨੰਦਗੜੀਆ ਤੇ ਪ੍ਰਵੀਨ ਟੋਨੀ ਐਮ ਸੀ ਨੇ ਵੀ ਹਾਜਰੀ ਲਗਵਾਈ ।ਅੱਜ ਦੀ ਸੁਭ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਰਾਮ ਸ਼ੀਤਾ ਵਿਆਹ ਦੀ ਖੁਸ਼ੀ ਵਿਚ ਆਪਣੇ ਵਿਆਹ ਦਾ ਆਨੰਦ ਮਾਨ ਰਹੇ ਹਨ ਚਾਰੇ ਪਾਸੇ ਖੁਸ਼ੀਆ ਹੀ ਖੁਸ਼ੀਆ ਹਨ । ਖੁਸ਼ੀ ਵਿਚ ਗੀਤ ਗਾ ਰਹੇ ਹਨ ਹਰ ਜਨਮ ਮੇ ਹਮਾਰਾ ਮਿਲਣ ਹੈ ਉਸ ਤੋ ਬਾਅਦ ਰਾਜਾ ਦਸਰਥ ਵੱਲੋ ਗੁਰੂ ਵਸ਼ਿਸ਼ਟ ਜੀ ਨੂੰ ਸ੍ਰੀ ਰਾਮ ਚੰਦਰ ਜੀ ਨੂੰ ਯੁਵਰਾਜ ਬਣਾਉੇਣ ਬਾਰੇ ਮੰਤਰੀਆ ਨਾਲ ਸਲਾਹ ਕਰਨਾ ।ਗੁਰੂ ਵਸ਼ਿਸਟ ਦੱਸਦੇ ਹਨ ਕਿ ਰਾਜਾ ਦਸਰਥ ਸੂਭ ਮਹੂਰਤ ਕੱਲ ਦਾ ਹੀ ਬਣਦਾ ਹੈ ਨਹੀ ਤਾ ਅਜਿਹਾ ਸ਼ੁਭ ਦਿਨ ਫਿਰ 14 ਸਾਲਾ ਬਾਅਦ ਆਵੇਗਾ ।ਰਾਜਾ ਦਸਰਥ ਵੱਲੋ ਆਪਣੇ ਮੰਤਰੀ ਸੁੰਮਤ ਨੂੰ ਸਹਿਰ ਵਿੱਚ ਮੁਨਿਆਦੀ ਕਰਵਾਉਣ ਨੂੰ ਕਹਿਣਾ ਕੇ ਕੱਲ ਰਾਮ ਰਾਜਾ ਬਣੇਗਾ ।ਕੈਕਈ ਦਾ ਰਾਮ ਨੂੰ ਰਾਜਾ ਬਨਣ ਦੀ ਖੁਸੀ ਵਿਚ ਖੁਸ਼ੀਆ ਮਨਾਉਣਾ ਤੇ ਆਪਣਾ ਮਹਿਲ ਸਜਾਉਣਾ ।ਮਥਰਾ ਦੁਆਰਾ ਕੈਕਈ ਨੂੰ ਭੜਕਾਉਣਾ ਅਗਰ ਰਾਮ ਚੰਦਰ ਰਾਜਾ ਬਣ ਗਏ ਤਾ ਭਾਰਤ ਉਹਨਾ ਦਾ ਦਾਸ ਬਣ ਕੇ ਰਹਿ ਜਾਵੇਗਾ ।
ਕੈਕਈ ਦਾ ਬੇਬੱਸ ਹੋਣਾ ਤੇ ਮਥਰਾ ਦੁਆਰਾ ਕੈਕਈ ਦੱਸਣਾ ਕਿ ਤੂੰ ਰਾਮ ਨੂੰ 14 ਸਾਲਾ ਦਾ ਬਨਵਾਸ ਤੇ ਆਪਣੇ ਪੁੱਤਰ ਭਾਰਤ ਲਈ ਰਾਜ ਗੱਦੀ ਮੰਗ ਹੈ ।ਉਹ ਕੇੈਕਈ ਨੁੂੰ ਯਾਦ ਕਰਵਾਉਦੀ ਹੇ ਤੂੰ ਰਾਜਾ ਦਸਰਥ ਕਿਸੇ ਸਮੇ ਯੁੱਧ ਵਿਚ ਮਦਦ ਕੀਤੀ ਸੀ ਅਤੇ ਰਾਜਾ ਨੂੰ ਤੂੰ ਯੁੱਧ ਵਿੱਚ ਜਿੱਤਣ ਕਰਕੇ ਦੋ ਵਰਦਾਨ ਦੇਣ ਦਾ ਵਾਦਾ ਕੀਤਾ ਸੀ ਅੱਜ ਸਮਾ ਆ ਗਿਆ ਤੂੰ ਪਹਿਲੇ ਵਰਦਾਨ ਵਿਚ ਰਾਮ ਨੂੰ 14 ਸਾਲਾ ਦਾ ਬਨਵਾਸ ਤੇ ਆਪਣੇ ਪੁੱਤਰ ਭਾਰਤ ਦੇ ਲਈ ਅਯੂਧਿਆ ਦੀ ਰਾਜਾ ਗੱਦੀ ਮੰਗ ਲੈ ਕੈਕਈ ਇਸ ਤਰਾ ਕਰਦੀ ਆਪਣੇ ਕੌਖ ਭਵਨ ਵਿਚ ਜਾਦੀ ਹੈ ਰਾਜਾ ਦਸਰਥ ਰਾਣੀ ਕੋਲ ਜਾਦਾ ਹੈ ਉਹ ਰਾਜਾ ਆਪਣੇ ਵਰਦਾਨ ਬਾਰੇ ਯਾਦ ਕਰਵਾਉਦੀ ਹੇੈ ਰਾਜਾ ਰਾਣੀ ਨੂੰ ਕਹਿੰਦਾ ਹੈ ਤੂੰ ਜਿਹੜੇ ਮਰਜੀ ਵਰਦਾਨ ਮੰਗ ਲੈ ਕੈਕਈ ਆਪਣੇ ਦੋਨੋ ਵਰਦਾਨ ਵਿਚ ਰਾਮ ਨੂੰ 14 ਸਾਲਾ ਦਾ ਬਨਵਾਸ ਤੇ ਭਾਰਤ ਨੂੰ ਰਾਜ ਗੱਦੀ ਮੰਗ ਲੈਦੀ ਹੈ ਪਰ ਰਾਜਾ ਦਸਰਥ ਕਹਿੰਦਾ ਤੂੰ ਭਾਰਤ ਨੁੂੰ ਸੋ ਵਾਰ ਰਾਜਾ ਬਣਵਾ ਪਰ ਰਾਮ ਨੁੰ ਮੇਰੀਆ ਅੱਖੀਆ ਤੂੰ ਦੂਰ ਨਾ ਕਰ ਕੈਕਈ ਕਹਿੰਦੀ ਤੁਸੀ ਸ਼ੁੂਰੀਆ ਵੰਸ਼ੀ ਘਰਾਣੇ ਵਿਚ ਪੈਦਾ ਹੋਵੇ ਆਪਣੇ ਬਚਨਾ ਦਾ ਮੁਕਰਨਾ ਹੈ ਤਾ ਮੁਕਰ ਸਕਦੇ ਹੋ ।ਰਾਮ ਨੂੰ ਜਦ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੇਰੀ ਮਾਂ ਕੈਕਈ ਨੇ ਮੇਰੇ ਲਈ 14 ਸਾਲਾ ਦਾ ਬਨਵਾਸ ਮੰਗਿਆ ਹੈ ਤਾ ਉਹ ਖੁਸ਼ੀ ਖੁਸ਼ੀ ਪ੍ਰਵਾਨ ਕਰਦੇ ਹੋਏ ਅਤੇ ਸੀਤਾ ਮਾਤਾ ਤੇ ਲਛਮਣ ਨੂੰ ਸਮਝਾਉਦੇ ਹਨ ਕਿ ਇਹ ਬਨਵਾਸ ਮੇਰੇ ਲਈ ਹੇੈ ਪਰ ਉਹ ਸਮਝਾਉਣ ਦੇ ਬਾਵਜੂਦ ਨਹੀ ਸਮਝਦੇ ਬਨਵਾਸ ਲਈ ਤਿਆਰ ਹੋ ਜਾਦੇ ਹਨ ਸੀਤਾ ਕਹਿੰਦੀ ਤੁਸੀ ਯੋਗੀ ਹੋ ਤਾ ਮੈ ਯੌੋਗਣ ਹਾ ਅਤੇ ਲਛਮਣ ਆਪਣੇ ਆਪਣੇ ਭਾਈ ਦੇ ਪਿਆਰ ਵਿਚ ਮਾ ਸੁਮਿੱਤਰਾ ਦੀਆ ਆਗਿਆ ਲੈ ਕੇ ਬਨਵਾਸ ਵਿਚ ਜਾਣ ਲਈ ਤਿਆਰ ਹੋ ਜਾਦੇ ਹਨ ।ਰਾਮ ਦਾ ਰੋਲ ਸ੍ਰੀ ਕੇਸ਼ੀ ਸ਼ਰਮਾ ਜੀ ਮਾਂ ਸੀਤਾ ਡਾ.ਵਿਕਾਸ ਸ਼ਰਮਾ ਲਛਮਣ ਸੋਨੂੰ ਰੱਲਾ ਜੋ ਕਲੱਬ ਦਾ ਨਿਰਦੇਸ਼ਕ ਵੀ ਹਨ ਤੇ ਰਾਜਾ ਦਸਰਥ ਪ੍ਰਵੀਨ ਟੋਨੀ ਕਲੱਬ ਡਾਇਰੈਕਟਡ ਸ਼ਮਿਤਰਾ ਗਗਨ ਤੇ ਕੁਸਲਿਆ ਜੂਨੇਦ ਸੁੰਮਤ ਰਮੇਸ ਬੱਚੀ ਵਿਸ਼ਿਸ਼ਟ ਮਨੋਜ ਅਰੋੜਾ ਸਖੀਆ ਹੈਪੀ ,ਸਾਹਿਲ ,ਮਥਰਾ ਸੰਟੀ ਅਰੋੜਾ ਨੇ ਆਪਣੇ ਰੋਲ ਵਧੀਆ ਢੰਗ ਨਾਲ ਨਿਭਾਏ ਰਾਮਲੀਲਾ ਵਿੱਚ ਗੋਰਵ ਬਜਾਜ ਤੇ ਚਾਦਅਰੋੜਾ ,ਕੰਪਿਊਟਰ ਤੇ ਪਲੇਅ ਬੇੈਕ ਮਿਊਜਕ ਕਰਕੇ ਆਪਣਾ ਕੰਮ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਹਨ ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਵੱਲੋ ਸਾਝੇ ਤੋਰ ਤੇ ਨਿਭਾਈ ।