*ਟੈਕਸ ਡਿਫਾਲਟਰ ਪ੍ਰਾਈਵੇਟ ਬੱਸਾਂ ਤੇ ਰਾਜਾ ਵੜਿੰਗ ਸਖ਼ਤ, 5 ਹੋਰ ਬੱਸਾਂ ਜ਼ਬਤ*

0
50

ਚੰਡੀਗੜ੍ਹ (ਸਾਰਾ ਯਹਾਂ) : ਸੂਬੇ ਦੇ ਟੈਕਸ ਡਿਫਾਲਟਰ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਖਿਲਾਫ ਆਪਣੀ ਜਾਂਚ ਦੀ ਗਤੀ ਨੂੰ ਕਾਇਮ ਰੱਖਦੇ ਹੋਏ, ਟਰਾਂਸਪੋਰਟ ਵਿਭਾਗ ਨੇ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਿਨਾਂ ਟੈਕਸ ਦੇ ਚੱਲਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੀਆਂ 5 ਹੋਰ ਬੱਸਾਂ ਜ਼ਬਤ ਕਰ ਲਈਆਂ ਹਨ।

ਟੈਕਸ ਡਿਫਾਲਟਰ ਪ੍ਰਾਈਵੇਟ ਬੱਸਾਂ ਤੇ ਰਾਜਾ ਵੜਿੰਗ ਸਖ਼ਤ, 5 ਹੋਰ ਬੱਸਾਂ ਜ਼ਬਤ

ਟਰਾਂਸਪੋਰਟ ਵਿਭਾਗ ਵਿੱਚ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਪ੍ਰਣਾਲੀ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੋ ਵੀ ਡਿਫਾਲਟਰ ਹੈ ਜਾਂ ਟੈਕਸ ਅਦਾ ਨਹੀਂ ਕਰਦਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਡਿਫਾਲਟਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਟੈਕਸ ਡਿਫਾਲਟਰ ਪ੍ਰਾਈਵੇਟ ਬੱਸਾਂ ਤੇ ਰਾਜਾ ਵੜਿੰਗ ਸਖ਼ਤ, 5 ਹੋਰ ਬੱਸਾਂ ਜ਼ਬਤ

ਵੜਿੰਗ ਨੇ ਕਿਹਾ ਕਿ, “ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ 15 ਸਾਲਾਂ ਤੋਂ ਇਹ ਬੱਸਾਂ ਇੰਝ ਹੀ ਚੱਲ ਰਹੀਆਂ ਸੀ ਅਤੇ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।ਮੈਂ ਟਰਾਂਸਪੋਰਟ ਮੰਤਰੀ ਹੋਣ ਨਾਤੇ ਇਹ ਗੱਲ ਸਪਸ਼ੱਟ ਕਰਦਾ ਹਾਂ ਕਿ ਅਜਿਹੀ ਕੋਈ ਵੀ ਬੱਸ ਜੋ ਬਿਨ੍ਹਾਂ ਜ਼ਰੂਰੀ ਦਸਤਾਵੇਜ਼ਾਂ ਜਾਂ ਗੈਰ-ਕਾਨੂੰਨੀ ਢੰਗ ਨਾਲ ਚੱਲਦੀ ਮਿਲੀ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ।ਭਾਵੇਂ ਉਹ ਕਿੰਨੀ ਵੀ ਵੀਆਈਪੀ ਜਾਂ ਹਾਈ ਪ੍ਰੋਫਾਇਲ ਸ਼ਖਸੀਅਤ ਨਾਲ ਸਬੰਧ ਰੱਖਦੀ ਹੋਵੇ ਬਖਸ਼ੀ ਨਹੀਂ ਜਾਏਗੀ।”

ਟੈਕਸ ਡਿਫਾਲਟਰ ਪ੍ਰਾਈਵੇਟ ਬੱਸਾਂ ਤੇ ਰਾਜਾ ਵੜਿੰਗ ਸਖ਼ਤ, 5 ਹੋਰ ਬੱਸਾਂ ਜ਼ਬਤ

ਇਸ ਕਾਰਵਾਈ ਸਬੰਧੀ ਹੋਰ ਵੇਰਵੇ ਦਿੰਦੇ ਹੋਏ ਸਹਾਇਕ ਟਰਾਂਸਪੋਰਟ ਅਫਸਰ (ਏਟੀਓ) ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਖੇਤਰੀ ਟਰਾਂਸਪੋਰਟ ਅਥਾਰਟੀ, ਫੋਰਜ਼ੇਪੁਰ ਦੇ ਫਲਾਇੰਗ ਸਕੁਐਡ ਨੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਹ ਪੰਜ ਬੱਸਾਂ ਬਿਨਾਂ ਟੈਕਸ ਦੇ ਚੱਲਦੀਆਂ ਪਾਈਆਂ ਹਨ। ਇਨ੍ਹਾਂ ਵਿੱਚ ਨਿਊ ਦੀਪ ਦੀਆਂ ਦੋ ਬੱਸਾਂ, ਇੱਕ -ਇੱਕ ਨਾਗਪਾਲ , ਰਾਜ ਅਤੇ ਜੁਝਾਰ ਬੱਸ ਸੇਵਾ ਦੀਆਂ ਬੱਸਾਂ ਸ਼ਾਮਲ ਹਨ।

LEAVE A REPLY

Please enter your comment!
Please enter your name here