*ਸ਼੍ਰੀ ਰਾਮ ਚੰਦਰ ਜੀ ਨੇ ਸਵੰਬਰ ਦੌਰਾਨ ਤੋੜਿਆ ਸਿ਼ਵ ਧਨੁਸ਼..!ਵਿਨੋਦ ਭੰਮਾ ਨੇ ਚੌਥੇ ਦਿਨ ਦੀ ਨਾਈਟ ਦਾ ਰਿਬਨ ਕੱਟ ਕੇ ਕੀਤਾ ਉਦਘਾਟਨ*

0
72

ਮਾਨਸਾ ਅਕਤੂਬਰ 08(ਸਾਰਾ ਯਹਾਂ/ਜੋਨੀ ਜਿੰਦਲ) : ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਦੱਸੇ ਪੁਰਣਿਆਂ ਤੇ ਚੱਲਣ ਦੀ ਲੋੜ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿ਼ਲ੍ਹਾ ਪ੍ਰਧਾਨ ਅਗਰਵਾਲ ਸਭਾ ਮੈਂਬਰ ਸੇਵਾ ਭਾਰਤੀ ਤੇ ਸਾਬਕਾ ਪ੍ਰਧਾਨ ਸਨਾਤਨ ਸਭਾ ਸ਼੍ਰੀ ਵਿਨੋਦ ਭੰਮਾ ਜੀ ਨੇ ਅੱਜ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਵੱਲੋਂ ਕੀਤੇ ਜਾ ਰਹੇ ਸ਼੍ਰੀ ਰਾਮ ਲੀਲਾ ਮੰਚਨ ਦੇ ਚੌਥੇ ਦਿਨ ਦੀ ਨਾਈਟ ਦੌਰਾਨ ਕੀਤਾ।ਇਸ ਮੌਕੇ ਉਨ੍ਹਾ ਨਾਲ ਸਨਾਤਨ ਧਰਮ ਸਭਾ ਦੇ ਸਾਬਕਾ ਕੈਸ਼ੀਅਰ ਸ਼੍ਰੀ ਯੋਗੇਸ਼ ਸੋਨੂੰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੇ ਮਨ ਵਿੱਚ ਸੇਵਾ ਕਰਨ ਦੀ ਭਾਵਨਾ ਹੋਵੇ ਤਾਂ ਸਭ ਕੁਝ ਪਾਇਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਸ਼੍ਰੀ ਰਮਾਇਣ ਇੱਕ ਅਜਿਹਾ ਇਤਿਹਾਸ ਹੈ, ਜਿਸ ਤੋਂ ਸਿੱਖਿਆ ਲੈ ਕੇ ਹਰੇਕ ਵਿਅਕਤੀ ਨੂੰ ਉਸ ਉਪਰ ਅਮਲ ਕਰਨ ਦੀ ਲੋੜ ਹੈ। ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਨੂੰ ਕਲੱਬ ਵੱਲੋਂ ਜੀ ਆਇਆਂ ਆਖਦੇ ਹੋਏ ਕੱਲਬ ਦੇ ਕਲਾਕਾਰਾਂ ਵੱਲੋਂ ਸਖ਼ਤ ਮਿਹਨਤ ਤੋਂ ਬਾਅਦ ਖੇਡੀ ਜਾ ਰਹੀ ਸ਼੍ਰ੍ਰੀ ਰਾਮ ਲੀਲਾ ਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ

ਕਿਸ ਤਰ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਪੂਰੀ ਨਿਸਵਾਰਥ ਭਾਵਨਾ ਨਾਲ 1 ਮਹੀਨੇ ਤੋਂ ਵੀ ਵੱਧ ਦਿਨਾਂ ਦੀ ਰਿਹਰਸਲ ਤੋਂ ਬਾਅਦ ਆਪ ਸਭ ਦੇ ਸਾਹਮਣੇ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਨੂੰ ਸਾਡਾ ਮਾਨਸਾ ਦੇ ਯੂ.ਟਯੂਬ ਅਤੇ ਫੇਸਬੁੱਕ ਚੈਨਲਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ, ਤਾਂ ਜੋ ਦੂਰ-ਦੁਰਾਡੇ ਅਤੇ ਵਿਦੇਸ਼ਾਂ ਚ ਬੈਠੇ ਲੋਕ ਵੀ ਇਸਨੂੰ ਦੇਖ ਸਕਣ। ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਦੀ ਆਰਤੀ ਕਰ ਕੇ ਕੀਤਾ ਗਿਆ। ਬਾਕੀ ਦੇ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮਹਾਰਾਜਾ ਜਨਕ ਨੇ ਪ੍ਰਣ ਕੀਤਾ ਹੋਇਆ ਸੀ ਕਿ ਮੈ ਆਪਣੀ ਪੁੱਤਰੀ ਸੀਤਾ ਦਾ ਵਿਆਹ ਉਸ ਨਾਲ ਕਰਾਗਾਂ ਜੋ ਸ਼ਿਵ ਧਨੁਸ ਤੋੜੇਗਾ।ਉਸ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਜਨਕ ਪੁਰੀ ਪੁਸ਼ਪਵਾਟਿਕਾ ਵਿੱਚ ਆਉਂਦੇ ਹਨ ਤੇ ਪੂਜਾ ਲਈ ਫੁਲ ਲੈਣ ਤੋਂ ਬਾਅਦ ਸੀਤਾ ਮਾਤਾ ਦਾ ਮਾਂ ਗੋਰਾਂ ਦੀ ਪੂਜਾ ਕਰਨਾ, ਪੁਸ਼ਪਵਾਟਿਕਾ ਵਿਚ ਸੀਤਾ ਮਾਤਾ ਦਾ ਸ਼੍ਰੀ ਰਾਮ ਜੀ ਨੂੰ ਦੇਖਣਾ, ਸੀਤਾ ਮਾਤਾ ਦਾ ਮਨ ਚਾਹਾ ਵਰ ਲੈਣ ਲਈ ਭਗਵਾਨ ਸਿ਼ਵਜੀ ਦੇ ਧਨੁਸ਼ ਦੀ ਆਰਤੀ ਕਰਨਾ ਆਦਿ ਦ੍ਰਿਸ਼ਾਂ ਨੂੰ ਦਰਸ਼ਕਾਂ ਨੇ ਬਹੁਤ ਉਤਸ਼ਾਹ ਅਤੇ ਸ਼ਾਂਤਮਈ ਢੰਗ ਨਾਲ ਦੇਖਿਆ। ਇਸ ਤੋਂ ਇਲਾਵਾ ਮਹਾਰਾਜਾ ਜਨਕ ਦਾ ਦਰਬਾਰ ਵਿਚ ਆਉਣਾ, ਵੱਖ-ਵੱਖ ਦੇਸ਼ਾਂ ਦੇ ਰਾਜਿਆਂ ਵੱਲੋ ਧਨੁਸ਼ ਤੋੜਨ ਲਈ ਜੋਰ ਲਗਾਉਣਾ, ਰਾਜਾ ਜਨਕ ਦਾ ਨਿਰਾਸ਼ ਹੋ ਕੇ ਸਾਰੇ ਰਾਜਿਆਂ ਨੂੰ ਦਰਬਾਰ ਛੱਡ ਕੇ ਜਾਣ ਲਈ ਕਹਿਣਾ, ਲਛਮਣ ਦੁਆਰਾ ਭਾਵੁਕ ਹੋ ਕੇ ਗੁੱਸੇ ਵਿੱਚ ਬੋਲਣਾ, ਸ਼੍ਰੀ ਰਾਮ ਚੰਦਰ ਜੀ ਵੱਲੋਂ ਧਨੁਸ਼ ਤੋੜਨਾ, ਭਗਵਾਨ ਪਰਸ਼ੂਰਾਮ ਦਾ ਆਉਣਾ, ਲਛਮਣ ਤੇ ਪਰਸੂਰਾਮ ਦਾ ਸੰਵਾਦ ਦੇਖ ਕੇ ਲੋਕਾਂ ਨੇ ਤਾੜੀਆ ਮਾਰੀਆ। ਇਸ ਉੁਪਰੰਤ ਰਾਜਾ ਜਨਕ ਨੇ ਜਦੋਂ ਆਪਣੀ ਪੁੱਤਰੀ ਸੀਤਾ ਨੂੰ ਸ਼੍ਰੀ ਰਾਮ ਜੀ ਨਾਲ ਤੋਰਿਆ, ਤਾਂ ਇਸ ਵਿਦਾਇਗੀ

ਦੇ ਦ੍ਰਿਸ਼ ਨੂੰ ਦੇਖ ਕੇ ਸਾਰੇ ਦਰਸ਼ਕ ਭਾਵੁਕ ਹੋ ਗਏ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਦਿਖਾਈ ਦੇਣ ਲੱਗੇ। ਪ੍ਰਧਾਨ ਐਕਟਰ ਬਾਡੀ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਸ਼੍ਰੀ ਰਾਮ ਦੇ ਰੋਲ ਵਿੱਚ ਕੇ.ਸੀ.ਸ਼ਰਮਾ, ਲਛਮਣ ਸੋਨੂੰ ਰੱਲਾ, ਮਾਤਾ ਸੀਤਾ ਡਾ. ਵਿਕਾਸ ਸ਼ਰਮਾ, ਸਖੀਆਂ ਮਨੀ, ਹੈਪੀ, ਸਾਹਿਲ, ਕਾਕੀ, ਨਿਰਮਲ, ਸੰਜੇ ਦਿਖਾਈ ਦਿੱਤੇ।ਇਸ ਤੋਂ ਇਲਾਵਾ ਧਨੁੱਸ਼ ਯੱਗ ਦ੍ਰਿਸ਼ ਵਿੱਚ ਰਾਜਾ ਜਨਕ ਦੀ ਭੁਮਿਕਾ ਮਨੋਜ ਅਰੋੜਾ, ਭਾਟ ਰਾਜੂ ਬਾਵਾ, ਰਾਜੇ ਸੇਵਕ ਸੰਦਲ, ਸ਼ੰਟੀ ਅਰੋੜਾ, ਗਗਨ, ਵਰੁਣ ਬਾਂਸਲ ਵੀਨੂੰ, ਬੱਬੂ ਕਪੂਤ, ਪ੍ਰਵੀਨ ਕੁਮਾਰ, ਮਨੋਜ ਸ਼ਰਮਾ, ਮਾਸਟਰ ਸਤਨਾਮ ਸੇਠੀ, ਜੀਵਨ ਜੁਗਨੀ, ਨਰੇਸ਼ ਬਾਂਸਲ, ਵਰਿੰਦਰ, ਰਮੇਸ਼ ਬਚੀ, ਮੋਨੂੰ ਸ਼ਰਮਾ, ਵਿਸ਼ਵਾਮਿੱਤਰ ਰਿੰਕੂ, ਭਗਵਾਨ ਸ਼੍ਰੀ ਪਰਸ਼ੂਰਾਮ ਵਿਸ਼ਾਲ ਵਿੱਕੀ ਸਰਮਾ ਅਤੇ ਸ਼ੰਟੀ ਨੇ ਆਪਣੀ-ਆਪਣੀ ਭੂਮਿਕਾ ਬਾਖ਼ੂਬੀ ਨਿਭਾਈ।ਸ਼੍ਰੀ ਰਾਮ ਲੀਲਾ ਮੰਚਨ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਅਰੂਣ ਅਰੋੜਾ ਤੇ ਬਲਜੀਤ ਸ਼ਰਮਾ (ਪ੍ਰੈਸ ਸਕੱਤਰ)p ਵੱਲੋਂ ਸਾਂਝੇ ਤੌਰਤੇ ਨਿਭਾਈ ਗਈ।


ਇਸ ਮੌਕੇ ਵਾਇਸ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਜਿੰਦਲ, ਚੇਅਰਮੈਨ ਅਨੁਸਾਸ਼ਨ ਕਮੇਟੀ ਸ਼੍ਰੀ ਪਰਮਜੀਤ ਜਿੰਦਲ, ਕੈਸ਼ੀਅਰ ਸ਼੍ਰੀ ਵਿਜੇ ਕੁਮਾਰ, ਸਟੋਰ ਇੰਚਾਰਜ ਸ਼੍ਰੀ ਜਗਦੀਸ਼ ਮੋਰਿੰਡਾ, ਕੇਵਲ ਅਜਨਬੀ, ਮਨਜੀਤ ਬੱਬੀ, ਅਸ਼ੋਕ ਟੀਟਾ, ਬਨਵਾਰੀ ਲਾਲ ਬਜਾਜ, ਵਿਨੋਦ ਪਠਾਨ, ਨਵਜੋਤ ਬੱਬੀ, ਹਾਰੋਮਨੀਅਮ ਤੇ ਕੀ-ਬੋਰਡ ਪਲੇਅਰ ਸ਼੍ਰੀ ਮੋਹਨ ਸੋਨੀ, ਢੋਲਕ ਵਾਦਕ ਅਮਨ ਕੁਮਾਰ, ਦ੍ਰਿਸ਼ਾਂ ਵਿੱਚ ਵੱਖੋ-ਵੱਖਰੀਆਂ ਧੁਨਾਂ ਦੇਣ ਵਾਲੇ ਸ਼੍ਰੀ ਗੌਰਵ ਬਜਾਜ ਅਤੇ ਸੀਨਰੀ ਇੰਚਾਰਜ ਸ਼੍ਰੀ ਰਾਜ ਕੁਮਾਰ ਰਾਜੀ, ਸ਼੍ਰੀ ਰਾਜੇਸ਼ ਪੁੜਾ ਅਤੇ ਸ਼੍ਰੀ ਮੁਕੇਸ਼ ਬਾਂਸਲ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here