ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਤੋਂ ਵੱਡੀ ਖਬਰ ਆਈ ਹੈ। ਜਿੱਥੇ ਅੱਤਵਾਦੀਆਂ ਨੇ ਅੱਜ ਸ਼੍ਰੀਨਗਰ ਦੇ ਈਦਗਾਹ ਇਲਾਕੇ ਦੇ ਇੱਕ ਸਕੂਲ ‘ਤੇ ਹਮਲਾ ਕੀਤਾ। ਇਸ ਹਮਲੇ ਦੌਰਾਨ ਅੱਤਵਾਦੀਆਂ ਨੇ ਦੋ ਅਧਿਆਪਕਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਮਹਿਲਾ ਪ੍ਰਿੰਸੀਪਲ ਸਤਿੰਦਰ ਕੌਰ ਤੇ ਦੂਜੀ ਅਧਿਆਪਕਾ ਦਾ ਨਾਂ ਦੀਪਕ ਚੰਦ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਟਾਰਗੇਟਿੰਗ ਕਿਲਿੰਗ ਹੈ। ਅੱਤਵਾਦੀਆਂ ਨੇ ਜਿਸ ਜਗ੍ਹਾ ‘ਤੇ ਹਮਲਾ ਕੀਤਾ, ਉਹ ਹਾਈ ਸੈਕੰਡਰੀ ਸਕੂਲ ਹੈ। ਇਹ ਦੋਵੇਂ ਅਧਿਆਪਕ ਇੱਥੇ ਸਨ। ਸੂਤਰਾਂ ਨੇ ਦੱਸਿਆ ਹੈ ਕਿ ਅੱਤਵਾਦੀਆਂ ਨੇ ਦੋਵਾਂ ਅਧਿਆਪਕਾਂ ਦੇ ਸਿਰ ਵਿੱਚ ਗੋਲੀ ਮਾਰੀ। ਸਕੂਲ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਗਿਣਤੀ 2 ਤੋਂ 3 ਸੀ।
ਸੂਤਰਾਂ ਮੁਤਾਬਕ ਹਮਲੇ ਤੋਂ ਬਾਅਦ ਸਾਰੇ ਅੱਤਵਾਦੀ ਫਰਾਰ ਹੋ ਗਏ। ਫਿਲਹਾਲ ਇਲਾਕੇ ‘ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਇਲਾਕੇ ਵਿੱਚ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ।
ਘਾਟੀ ‘ਚ ਨਾਗਰਿਕਾਂ ‘ਤੇ ਹਮਲੇ ਦੀ ਇਹ 7ਵੀਂ ਘਟਨਾ ਹੈ। ਮੰਗਲਵਾਰ ਨੂੰ ਅੱਤਵਾਦੀਆਂ ਨੇ ਇੱਕ ਘੰਟੇ ਦੇ ਅੰਦਰ ਤਿੰਨ ਵੱਖ-ਵੱਖ ਥਾਵਾਂ ‘ਤੇ ਹਮਲਾ ਕੀਤਾ, ਜਿਸ ਵਿੱਚ ਤਿੰਨ ਲੋਕ ਮਾਰੇ ਗਏ। ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਤੇ ਮਸ਼ਹੂਰ ਫਾਰਮੇਸੀ ਬਿੰਦਰੂ ਮੈਡੀਕੇਟ ਦੇ ਮਾਲਕ ਮੱਖਣ ਲਾਲ ਬਿੰਦਰੂ ਨੂੰ ਮਾਰ ਦਿੱਤਾ ਸੀ।