*ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਕਾਰਾਤਮਿਕ ਸੋਚ ਅਤੇ ਸਿੱਖਣ ਲਈ ਕਰਨੀ ਚਾਹੀਦੀ ਹੈ : ਐਸ.ਡੀ.ਐਮ*

0
13

ਬੁਢਲਾਡਾ , 6 ਅਕਤੂਬਰ(ਸਾਰਾ ਯਹਾਂ/ ਅਮਨ ਮੇਹਤਾ): ਨਹਿਰੂ ਯੁਵਾ ਕੇਂਦਰ ਵੱਲੋਂ ਜਿਲ੍ਹੇ ਵਿੱਚ ਚੱਲ ਰਹੀ ਕਲੀਨ ਇੰਡੀਆ ਮੁਹਿੰਮ ਅਤੇ ਯੂਥ ਕਲੱਬਾਂ ਨੂੰਂ ਹੋਰ ਕਾਰਜਸ਼ੀਲ ਕਰਨ ਹਿੱਤ ਯੁਵਾ ਕਲੱਬ ਵਿਕਾਸ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਸ ਲੜੀ ਤਹਿਤ  ਸਥਾਨਕ ਸਬ-ਡੀਵਜਨ ਵਿੱਚ ਕਲੀਨ ਇੰਡੀਆ ਮੁਹਿੰਮ ਨੂੰ ਹੋਰ ਤੇਜ਼ ਕਰਨ ਹਿੱਤ ਸ਼ਿਵ ਸ਼ਕਤੀ ਭਵਨ ਵਿੱਚ ਸਮੂਹ ਯੂਥ ਕਲੱਬਾਂ ਦੀ ਮੀਟਿੰਗ ਕਰਵਾਈ ਗਈ।ਜਿਸ ਨੂੰ ਸੰਬੋਧਨ ਕਰਦਿਆਂ ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਸ਼ਹਿਰਾਂ ਵਿੱਚ ਤਾਂ ਨਗਰ ਕੌਸਲ ਵੱਲੋ ਸਫਾਈ ਲ਼ਈ ਸਿਸਟਮ ਹੁੰਦਾ ਹੈ।ਜਿਸ ਨਾਲ ਕੂੜਾ ਇਕੱਠਾ ਕਰਕੇ ਉਸ ਨੂੰ ਵੱਖ- ਵੱਖ ਕਰਕੇ ਡਿਸਪੋਜ ਆਫ ਕੀਤਾ ਜਾਂਦਾ ਹੈ।ਪਰ ਪਿੰਡਾਂ ਵਿੱਚ ਯੂਥ ਕਲੱਬਾਂ ਨੂੰ ਇਸ ਸਬੰਧੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਕਾਂਸਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸਲ ਮੀਡੀਆ ਦੀ ਵਰਤੋਂ  ਸਚਾਰੂ ਢੰਗ ਨਾਲ ਕਰਨ ।ਉਹਨਾਂ ਕਿਹਾ ਕਿ ਸਾਨੂੰ ਆਪਣੀ ਸੋਚ ਸਕਾਰਾਤਮਕ ਰੱਖਣੀ ਚਾਹੀਦੀ ਹੈ ਅਤੇ ਇਸ ਸਕਾਰਾਤਾਮਕ ਸੋਚ ਨਾਲ ਹੀ ਕਿਸੇ ਵਿਅਕਤੀ ਦੀ ਸੋਚ ਬਦਲੀ ਜਾ ਸਕਦੀ ਹੈ।ਉਹਨਾਂ ਕਲੱਬਾਂ ਨੂੰ ਇਹ ਵੀ ਕਿਹਾ ਕਿ ਇਕੱਲਾ ਪ੍ਰਸਾਸ਼ਨ ਕੁਝ ਨਹੀ ਕਰ ਸਕਦਾ ਜਦੋ ਤੱਕ ਲੋਕਾਂ ਦਾ ਸਹਿਯੋਗ ਨਹੀ ਮਿਲਦਾ। ਕਾਂਸਲ ਨੇ ਕਿਹਾ ਕਿ ਤੁਸੀ ਦੇਖ ਰਹੇ ਹੋ ਕਿ ਲੋਕਾਂ ਵੱਲੋ ਮਿਲੇ ਸਹਿਯੋਗ ਨਾਲ ਆਸਰਾ ਫਾਉਂਡੇਸ਼ਨ ,ਮਾਤਾ ਸੁੰਦਰੀ ਫਾਊਡੇਸ਼ਨ ਅਤੇ ਨੇਕੀ ਫਾਊਡੇਸ਼ਨ ਕਿੱਡੇ ਕਿੱਡੇ ਵੱਡੇ ਪ੍ਰਜੈਕਟ ਚਲਾ ਰਹੇ ਹਨ। ਉਹਨਾਂ ਚੱਲ ਰਹੀ ਕਲੀਨ ਇੰਡੀਆ ਮੁਹਿੰਮ ਵਿੱਚ ਹਰ ਕਿਸਮ ਦੀ ਮੱਦਦ ਦਾ ਭਰੋਸਾ ਦਿੱਤਾ।ਉਹਨਾਂ ਇਸ ਮੌਕੇ ਕਲੀਨ ਇੰਡੀਆ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਆਏ ਖਿਡਾਰੀਆਂ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕਚਰਾ ਇਕੱਠਾ ਕਰਨ ਲਈ ਵਿਸ਼ੇਸ ਤੌਰ ਤੇ ਬਣਾਏ ਗਏ ਕੱਪੜੇ ਦੇ ਬੋਰੇ ਦੇਕੇ ਰਵਾਨਾ ਕੀਤਾ।ਇਸ ਤੋਂ  ਪਹਿਲਾਂ ਕਲੀਨ ਇੰਡੀਆ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਕਲੀਨ ਇੰਡੀਆ ਮੁਹਿੰਮ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਉਹਨਾਂ ਇੱਕ ਮਹੀਨੇ ਦੇ ਟੀਚੇ ਦਾ 50 ਪ੍ਰਤੀਸ਼ਤ ਪਹਿਲੇ ਛੇ ਦਿਨਾਂ ਵਿੱਚ ਹੀ ਪੂਰਾ ਕਰ ਲਿਆ ਹੈ।ਉਹਨਾਂ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਕਲੱਬਾਂ ਦੇ  ਕਾਰਜ ਖੇਤਰ ਤੋਂ  ਇਲਾਵਾ ਕਲੱਬ ਦੀ ਮੈਂਬਰਸ਼ਿਪ ਵਿੱਚ ਵੀ ਵਾਧਾ ਕਰਨ ਅਤੇ ਵੱਧ ਤੋਂ  ਵੱਧ ਨੌਜਵਾਨਾਂ ਨੂੰ ਆਪਣੇ ਕਲੱਬਾਂ ਵਿੱਚ ਸ਼ਾਮਲ ਕਰਨ। ਡਾ.ਘੰਡ ਨੇ ਇਹ ਵੀ ਕਿਹਾ ਕਿ ਕੋਈ ਵੀ ਸਮਾਜਿਕ ਬੁਰਾਈ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆਂ ਜਿੰਨਾਂ ਵਿੱਚ  ਪੰਜਾਬ ਪੁਲਿਸ ਦੀ ਨਸ਼ਾ ਛਡਾਉ  ਮੁਹਿੰਮ ਦੇ ਇੰਚਾਰਜ ਬਲਵੰਤ ਭੀਖੀ  , ਹਰਦੀਪ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ ਸਿਖਿਆ ਵਿਭਾਗ ਮਾਨਸਾ,ਕੁਲਵੰਤ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਂਦਰ, ਸਵਰਨ ਰਾਹੀ ਅਤੇ ਰਜਿੰਦਰ ਵਰਮਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ,ਨੇਕੀ ਫਾਊਡੇਸ਼ਨ ਦੇ ਸੁਖਚੈਨ ਸਿੰਘ ਰੰਘਿੜਆਲ, ਵੀਰ ਸਿੰਘ ਕੋਚ ਰੰਘਿੜਆਲ ਡਾ.ਗਿਆਨ ਚੰਦ ਆਸਰਾ ਫਾਊਡੇਸ਼ਨ,ਖੁਸ਼ਦੀਪ ਸਿੰਘ ਮਿਊਂਸਪਲ ਕਮਿਸ਼ਨਰ, ਹਰਭਜਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਕਹਿਨੀ ਅਤੇ ਕਥਨੀ ਵਿੱਚ ਫਰਕ ਨਹੀ ਹੋਣਾ ਚਾਹੀਦਾ ਤਾਂ ਹੀ ਲ਼ੋਕ ਸਾਡੇ ਮਗਰ ਲੱਗਣਗੇ। ਉਹਨਾਂ ਕਿਹਾ ਕਿ ਉਹ ਨਹਿਰੂ ਯੁਵਾ ਕੇਦਰ ਵੱਲੋਂ ਚਲਾਈ ਜਾ ਰਹੀ ਕਲੀਨ ਇੰਡੀਆ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣਗੇ।ਇਸ ਮੋਕੇ ਸਮੂਹ ਯੂਥ ਕਲੱਬਾਂ ਵੱਲੋਂ ਮੁੱਖ ਮਹਿਮਾਨ ਜੀ ਦਾ ਸਨਮਾਨ ਵੀ ਕੀਤਾ ਗਿਆ।ਹਰਦੀਪ ਸਿੱਧੂ ਨੇ ਸਮੂਹ ਮਹਿਮਾਨਾਂ ਅਤੇ ਯੂਥ ਕਲੱਬਾਂ ਦਾ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ।ਮੀਟਿੰਗ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ  ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਸਮੂਹ ਭਾਗੀਦਾਰਾਂ ਨੂੰ ਵੰਡਿਆ ਗਿਆ।

LEAVE A REPLY

Please enter your comment!
Please enter your name here