ਬੁਢਲਾਡਾ 4 ਅਕਤੂਬਰ -(ਸਾਰਾ ਯਹਾਂ/ਅਮਨ ਮੇਹਤਾ)– ਉੱਤਰ ਪ੍ਰਦੇਸ਼ ਵਿੱਚ ਪੈਂਦੇ ਪਿੰਡ ਲਖੀਮਪੁਰ ਖੀਰੀ ਵਿਖੇ ਉੱਪ ਮੁੱਖ ਮੰਤਰੀ ਦੇ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਬੀ.ਜੇ.ਪੀ ਮੰਤਰੀਆਂ ਦੇ ਕਾਫਲੇ ਨੂੰ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪਰ ਬੀ.ਜੇ.ਪੀ ਦੇ ਕੁਝ ਗੁੰਡਿਆਂ ਵੱਲੋਂ ਕਿਸਾਨਾਂ ਉੱਪਰ ਗੱਡੀਆਂ ਚਾੜ੍ਹ ਕੇ ਘਾਤਕ ਹਮਲਾ ਕੀਤਾ ਗਿਆ, ਜਿਸ ਕਾਰਨ ਅੱਧੀ ਦਰਜਨ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ। ਜਿਸ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਅੱਜ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਬੀਬੀ ਭੱਟੀ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਜਿੰਨ੍ਹੀ ਵੀ ਆਲੋਚਨਾ ਕੀਤੀ ਜਾਵੇ, ਉਨ੍ਹੀ ਹੀ ਥੋੜ੍ਹੀ ਹੈ ਕਿਉਂਕਿ ਸੰਘਰਸ਼ ਦੇ ਰਾਹ ਤੁਰੇ ਕਿਸਾਨਾਂ ਤੇ ਕੇਂਦਰ ਸਰਕਾਰ ਸਿੱਧੇ ਅਤੇ ਅਸਿੱਧੇ ਢੰਗ ਨਾਲ ਅੱਤਿਆਚਾਰ ਕਰ ਰਹੀ ਹੈ ਜੋ ਕਿ ਦੇਸ਼ ਦੇ ਅਮਨ ਪਸੰਦ ਲੋਕ ਇਸ ਨੀਤੀ ਦਾ ਵਿਰੋਧ ਕਰਦੇ ਰਹਿਣਗੇ। ਬੀਬੀ ਭੱਟੀ ਨੇ ਉੱਪ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਹੋਇਆਂ ਮ੍ਰਿਤਕਾਂ ਦੇ ਪਰਿਵਾਰ ਨੂੰ ਇਨਸਾਫ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਪ੍ਰਤੀ ਪਰਿਵਾਰ 1 ਕਰੋੜ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਇਸ ਮੌਕੇ ਮਾਰਕਿਟ ਕਮੇਟੀ ਬੁਢਲਾਡਾ ਦੇ ਉੱਪ ਚੇਅਰਮੈਨ ਰਾਜ ਕੁਮਾਰ ਭੱਠਲ, ਮਾਰਕਿਟ ਕਮੇਟੀ ਬੋਹਾ ਦੇ ਉੱਪ ਚੇਅਰਮੈਨ ਦੇ ਨਵੀਨ ਕੁਮਾਰ ਕਾਲਾ, ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਸੀਨੀਅਰੀ ਕਾਂਗਰਸੀ ਆਗ ਹਰਪ੍ਰੀਤ ਸਿੰਘ ਪਿਆਰੀ, ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ, ਸਰਪੰਚ ਰਾਜਵੀਰ ਸਿੰਘ ਕੁਲਰੀਆਂ, ਅਸ਼ੌਕ ਕੁਮਾਰ ਭੀਖੀ ਵਾਲੇ, ਸਰਪੰਚ ਚਰਨਜੀਤ ਸਿੰਘ ਗੋਰਖਨਾਥ, ਫੋਜਾ ਸਿੰਘ ਮੰਡੇਰ, ਗੁਰਿੰਦਰ ਮੋਹਨ, ਸੁਖਪ੍ਰੀਤ ਸਿੰਘ ਆਲਮਪੁਰ ਮੰਦਰਾਂ, ਚਰਨਜੀਤ ਸਿੰਘ ਲੱਖੀਵਾਲ, ਸੁਖਵਿੰਦਰ ਕੌਰ ਮੰਡੇਰ, ਗੁਰਤੇਜ ਕੌਰ ਆਲਮਪੁਰ ਮੰਦਰਾਂ, ਮਨਜੀਤ ਕੌਰ ਸਰਪੰਚ ਲੱਖੀਵਾਲ, ਜਸਵੀਰ ਕੋਰ ਲੱਖੀਵਾਲ, ਰਾਕੇਸ਼ ਕੁਮਾਰ ਭੀਖੀ ਵਾਲੇ, ਜਗਸੀਰ ਸਿੰਘ ਝਲਬੂਟੀ, ਰਣਵੀਰ ਸਿੰਘ ਗੋਬਿੰਦਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਰਪੰਚ-ਪੰਚ ਵੀ ਮੌਜੂਦ ਸਨ।