ਜਲੰਧਰ 03,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮੈਡੀਕਲ ਪ੍ਰੈਕਟੀਸਨਰਜ ਅੈਸੋਸੀੲੇਸ਼ਨ ਪੰਜਾਬ -295 ਜਿਲ੍ਹਾ ਜਲੰਧਰ ਦਾ ਡੈਲੀਗੇਟ ੲਿਜਲਾਸ ਸੂਬਾੲੀ ਅਾਗੂਅਾਂ ਸੂਬਾ ਪ੍ਰਧਾਨ ਧੰਨਾ ਮੱਲ ਗੋੲਿਲ, ਸਕੱਤਰ ਕੁਲਵੰਤ ਰਾੲੇ ਪੰਡੋਰੀ, ਮੁੱਖ ਸਲਾਹਕਾਰ ਜਸਵਿੰਦਰ ਸਿੰਘ ਭੋਗਲ ਦੀ ਦੇਖ ਰੇਖ ਹੇਠ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋੲਿਅਾ । ੲਿਜਲਾਸ ਅੰਦਰ ਵਿਸੇਸ ਤੌਰ ਤੇ ਸਿਰਕਤ ਕਰਨ ਲੲੀ ਪਹੁੰਚੇ ਸੂਬਾ ਪ੍ਰਧਾਨ ਧੰਨਾ ਮੱਲ ਗੋੲਿਲ, ਸਕੱਤਰ ਕੁਲਵੰਤ ਰਾੲੇ ਪੰਡੋਰੀ ਦਾ ਜਿਲ੍ਹਾ ਕਮੇਟੀ ਵੱਲੋਂ ਸਵਾਗਤ ਕੀਤਾ ਗਿਅਾ।
ੲਿਜਲਾਸ ਦੀ ਸੁਰੂਅਾਤ ਝੰਡੇ ਦੀ ਰਸਮ ਨਾਲ ਹੋੲੀ ਝੰਡੇ ਦੀ ਰਸਮ ਤੋਂ ਬਾਅਦ ਕਿਸਾਨੀ ਸੰਘਰਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ਗੲੀ ।
ੳੁਸ ੳੁਪਰੰਤ ਜਿਲ੍ਹਾ ਪ੍ਰਧਾਨ ਦਲਵੀਰ ਸਿੰਘ ਧੰਜੂ ਅਤੇ ਸੀਤਲ ਕੁਮਾਰ ਅੌਜਲਾ ਅਤੇ ਗੁਚਰਨਜੀਤ ਸਿੰਘ ਵੱਲੋਂ ਪਿਛਲੇ ਸਮੇਂ ਜਿਲ੍ਹੇ ਦੁਅਾਰਾ ਕੀਤੀਅਾਂ ਗੲੀਅਾਂ ਸਰਗਰਮੀਅਾਂ ਬਾਰੇ ਚਾਨਣਾ ਪਾੲਿਅਾ ਗਿਅਾ, ਸਕੱਤਰ ਵੱਲੋਂ ਪਿਛਲੇ ਸਮੇਂ ਕੀਤੀਅਾਂ ਕਾਰਵਾੲੀਅਾਂ ਵਾਰੇ ਅਾਪਣੀ ਰਿਵਿੳੂ ਰਿਪੋਰਟ ਪੇਸ਼ ਕੀਤੀ ਅਤੇ ਅਾਮਦਨ ਖਰਚ ਦੀ ਰਿਪੋਰਟ ਵੀ ਪੇਸ਼ ਕੀਤੀ ਗੲੀ ।
ਸੂਬਾ ਪ੍ਰਧਾਨ ਧੰਨਾ ਮੱਲ ਗੋੲਿਲ ਵਲੋਂ ੲਿਜਲਾਸ ਨੂਂ ਸੰਬੋਧਨ ਕਰਦੇ ਹੋੲੇ ਦਿੱਲੀ ਦੇ ਬਾਡਰ ੳੁਪਰ ਚੱਲ ਰਹੇ ਕਿਸਾਨੀ ਸੰਘਰਸ ਵਾਰੇ ਚਾਨਣਾ ਪਾੲਿਅਾ ਗਿਅਾ ਅਤੇ ਮੈਡੀਕਲ ਪ੍ਰੈਕਟੀਸਨਰਾਂ ਵੱਲੋਂ ਕਿਸਾਨੀ ਘੋਲ ਦੌਰਾਨ ਨਿਭਾੲੇ ਗੲੇ ਰੋਲ ਬਾਰੇ
ਦੱਸਦੇ ਹੋੲੇ ਕਿਹਾ ਗਿਅਾ ਕਿ ਸਾਡੀ ਜਥੇਬੰਦੀ ਵੱਲੋਂ ਹਰ ਸੰਘਰਸ ਦੇ ਮੈਦਾਨ ਵਿਚ ਸੰਘਸਸੀਲ ਲੋਕਾਂ ਲੲੀ ਫਰੀ ਮੈਡੀਕਲ ਕੈਂਪ ਲਾੲੇ ਗੲੇ ਅਤੇ ਲਾੲੇ ਜਾ ਰਹੇ ਹਨ ਅਤੇ ਕਿਸਾਨੀ ਸੰਘਰਸ ਅੰਦਰ ਸਮੂਲੀਅਤ ਵੀ ਕੀਤੀ ਜਾਂਦੀ ਰਹੀ ਹੈ । ੲਿਸ ਤੋਂ ੲਿਲਾਵਾ ੳੁਨ੍ਹਾਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਜਦੋਂ ਕੁਅਾਲੀਫਾੲਿਡ ਡਾਕਟਰ ਤੇ ਵੱਡੇ ਵੱਡੇ ਹਸਪਤਾਲਾਂ ਵਲੋਂ ਓ ਪੀ ਡੀ ਬੰਦ ਕਰਕੇ ਹਸਪਤਾਲਾਂ ਦੇ ਦਰਵਾਜੇ ਮਰੀਜਾਂ ਲੲੀ ਬੰਦ ਕਰ ਦਿੱਤੇ ਗੲੇ ਸਨ ੳੁਸ ਮੌਕੇ ਮੈਡੀਕਲ ਪ੍ਰੈਜਟੀਸਨਰਾਂ ਵੱਲੋਂ ਲੋੜਬੰਦ ਲੋਕਾਂ ਨੂੰ ਲੋੜੀਂਦੀਅਾਂ ਸਿਹਤ ਸੇਵਾਵਾਂ ਦਿੰਦੇ ਹੋੲੇ ਨਿਭਾੲੇ ਗੲੇ ਅਹਿਮ ਰੋਲ ਵਾਰੇ ਵੀ ਦੱਸਿਅਾ ਗਿਅਾ ।
ਸੂਬਾ ਸਕੱਤਰ ਕੁਲਵੰਤ ਰਾੲੇ ਪੰਡੋਰੀ ਨੇ ਸੰਬੋਧਨ ਕਰਦੇ ਹੋੲੇ ਕਿਹਾ ਕਿ ਸਰਕਾਰ ਵੱਲੋਂ ਕਿਸ ਪ੍ਰਕਾਰ ਸੰਸਾਰ ਬੈਂਕ , ਕੌਮੰਤਰੀ ਮੁਦਰਾ ਕੋਸ ਅਤੇ ਵਿਸਵ ਵਪਾਰ ਸੰਸਥਾ ਦੇ ੲਿਸਾਰੇ ੳੁਪਰ ਅਪਣਾੲੀਅਾਂ ਜਾ ਰਹੀਅਾਂ ਲੋਕ ਵਿਰੋਧੀ ਨੀਤੀਅਾਂ ਪਾਲਸੀਅਾਂ ਜਿਨ੍ਹਾਂ ਦੇ ਤਹਿਤ ਸਾਡੇ ਮੁਲਕ ਦੇ ਪਬਲਿਕ ਸੈਕਟਰ ਨੂੰ ਤਹਿਸ ਨਹਿਸ ਕਰਕੇ ਸਾਡੇ ਮੁਲਕ ਦੇ ਅਹਿਮ ਅਦਾਰਿਅਾਂ ਜਿਵੇਂ ਕਿ ਸਿੱਖਿਅਾ , ਸਿਹਤ ਸੇਵਾਵਾਂ, ਰੋਜਗਾਰ ਨੂੰ ਨਿੱਜੀਕਰਨ ਦੀ ਖਾੲੀ ਵੱਲ ਧੱਕਿਅਾ ਜਾ ਰਿਹਾ ਹੈ ਤਾਂ ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੋਰ ਤੇਜ ਕੀਤਾ ਜਾ ਸਕੇ ।
ਸਟੂਡੈਂਟ ਅਾਗੂ ਮੰਗਲਜੀਤ ਪੰਡੋਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਡੀਕਲ ਪ੍ਰੈਕਟੀਸਨਰ ਸਮਾਜ ਅੰਦਰ ਅਹਿਮ ਰੋਲ ਅਦਾ ਕਰ ਰਹੇ ਹਨ ਅਤੇ ਸਾਂਝੇ ਸੰਘਰਸ਼ਾਂ ਵਿੱਚ ਵੀ ਸ਼ਮੂਲੀਅਤ ਕਰਦੇ ਹਨ ।
ਜਸਵਿੰਦਰ ਸਿੰਘ ਭੋਗਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਵੱਲੋਂ 2017 ਦੀਅਾਂ ਵਿਧਾਨ ਸਭਾ ਚੋਣਾ ਮੌਕੇ ਕੀਤੇ ਗੲੇ ਵਾਅਦੇ ਨੂਂੰ ਸਰਕਾਰ ਪੂਰਾ ਕਰੇ । ਸਰਕਾਰ ਦੇ ਨਾਂਹ ਪੱਖੀ ਹੁੰਘਾਰੇ ਨੂੰ ਵੇਖਦੇ ਹੋੲੇ ਜਥੇਬੰਦੀ ਜੋਨ ਪੱਧਰੇ ਸੰਘਰਸ ੳੁਲੀਕੇ ਗੲੇ ਹਨ । ਜੋਨ ਪੱਧਰੀ ਸੰਘਰਸਾਂ ਲੲੀ ਸਾਥੀਅਾਂ ਨੂੰ ਤਿਅਾਰ ਵਰ- ਤਿਅਾਰ ਰਹਿਣ ਦੀ ਅਪੀਲ ਵੀ ਕੀਤੀ ਗੲੀ।
ਜਿਲ੍ਹਾ ਬਾਡੀ ਦੀ ਚੋਣ ਹੇਠ ਲਿਖੇ ਅਨੁਸਾਰ ਸਰਬਸੰਮਤੀ ਨਾਲ ਹੋੲੀ ਜਿਲ੍ਹਾ ਪ੍ਰਧਾਨ ਦਲਬੀਰ ਸਿਂੰਘ ਧੰਜੂ, ਸਕੱਤਰ ਸੀਤਲ ਕੁਮਾਰ, ਕੈਸੀਅਰ ਜਸਵਿੰਦਰ ਪਾਲ, ਮੁੱਖ ਸਲਾਹਕਾਰ ਜਸਵਿੰਦਰ ਭੋਗਲ, ਅਤੇ ਸਰਬਜੀਤ ਸਿੰਘ, ਜਗਜੀਤ ਸਿੰਘ ਬੇਦੀ, ਮੱਖਣ ਲਾਲ, ਰਵਿੰਦਰ ਕੁਮਾਰ ਬਿੱਲਾ, ਜਸਵੀਰ ਕੁਮਾਰ, ਤਲਵਿੰਦਰ ਕੁਮਾਰ, ਹਰਜੀਤ ਸਿੰਘ, ਸੁਖਚੈਨ ਸਿੰਘ, ਗੁਰਦੇਵ ਸਿੰਘ ਢਿੱਲੋਂ,ਪ੍ਰਤਾਪ ਸਿੰਘ ਸੋਢੀ, ਨਰਿੰਦਰ ਕੁਮਾਰ, ਗੁਰਚਰਨ ਸਿੰਘ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ ।