*ਤਾਲਿਬਾਨ ਨੇ ਭਾਰਤ ਨੂੰ ਲਿਖੀ ਚਿੱਠੀ, ਮੋਦੀ ਸਰਕਾਰ ਕੋਲ ਰੱਖੀ ਇਹ ਮੰਗ*

0
257

ਕਾਬੁਲ 29,ਸਤੰਬਰ (ਸਾਰਾ ਯਹਾਂ): ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤੇ ਕਰੀਬ ਡੇਢ ਮਹੀਨਾ ਬੀਤ ਚੁੱਕਾ ਹੈ। ਉੱਥੇ ਹੁਣ ਤੱਕ ਕਾਬੁਲ ਹਵਾਈ ਅੱਡੇ ‘ਤੇ ਵਪਾਰਕ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਇਸ ਦੌਰਾਨ ਤਾਲਿਬਾਨ ਵੱਲੋਂ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ। ਸਮਾਚਾਰ ਏਜੰਸੀ ਏਐਨਆਈ ਅਨੁਸਾਰ, ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਇਸਲਾਮਿਕ ਅਮੀਰਾਤ ਨੇ ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ) ਨੂੰ ਕਾਬੁਲ ਲਈ ਵਪਾਰਕ ਉਡਾਣਾਂ ਦੁਬਾਰਾ ਸ਼ੁਰੂ ਕਰਨ ਲਈ ਇੱਕ ਪੱਤਰ ਲਿਖਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ (MoCA) ਫਿਲਹਾਲ ਤਾਲਿਬਾਨ ਦੇ ਇਸ ਪੱਤਰ ਦੀ ਸਮੀਖਿਆ ਕਰ ਰਿਹਾ ਹੈ।

ਅਖੁਨਜ਼ਾਦਾ ਨੇ ਡੀਜੀਸੀਏ ਨੂੰ ਲਿਖਿਆ, “ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਾਬੁਲ ਏਅਰਪੋਰਟ ਨੂੰ ਅਮਰੀਕੀ ਫੌਜਾਂ ਨੇ ਨੁਕਸਾਨ ਪਹੁੰਚਾ ਕੇ ਨਕਾਰਾ ਕਰ ਦਿੱਤਾ ਸੀ ਪਰ ਸਾਡੇ ਦੋਸਤ ਕਤਰ ਦੀ ਤਕਨੀਕੀ ਸਹਾਇਤਾ ਨਾਲ, ਇਸ ਹਵਾਈ ਅੱਡੇ ਨੂੰ ਇੱਕ ਵਾਰ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਇੱਕ NOTAM (ਏਅਰਮੈਨ ਨੂੰ ਨੋਟਿਸ) 6 ਸਤੰਬਰ, 2021 ਨੂੰ ਜਾਰੀ ਕੀਤਾ ਗਿਆ ਸੀ।”

ਭਾਰਤ ਨੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ
ਭਾਰਤ ਨੇ ਹਾਲੇ ਤਾਲਿਬਾਨ ਦੀ ਅੰਤਰਿਮ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਹਾਲਾਂਕਿ ਦੋਹਾ ਵਿੱਚ, ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਅਤੇ ਤਾਲਿਬਾਨ ਨੇਤਾ ਸ਼ੇਰ ਮੁਹੰਮਦ ਅੱਬਾਸ ਸਟੈਂਕਜ਼ਾਈ ਨੇ ਮੁਲਾਕਾਤ ਕੀਤੀ ਹੈ। ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ 30 ਅਗਸਤ ਨੂੰ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ। ਨਾਗਰਿਕਾਂ ਨੂੰ ਕੱਢਣ ਲਈ ਭਾਰਤ ਤੋਂ ਕਾਬੁਲ ਲਈ ਆਖਰੀ ਉਡਾਣ 21 ਅਗਸਤ ਨੂੰ ਸੀ। ਏਅਰ ਇੰਡੀਆ ਦੀ ਫਲਾਈਟ ਨੇ ਪਹਿਲਾਂ ਦੁਸ਼ਾਂਬੇ ਤੇ ਫਿਰ ਨਵੀਂ ਦਿੱਲੀ ਲਈ ਉਡਾਣ ਭਰੀ।

ਪਾਕਿਸਤਾਨ ਨੇ ਸਭ ਤੋਂ ਪਹਿਲਾਂ ਆਪਣਾ ਜਹਾਜ਼ ਉਤਾਰਿਆ
ਇਸ ਤੋਂ ਪਹਿਲਾਂ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੇ ਲਗਭਗ ਇੱਕ ਮਹੀਨੇ ਬਾਅਦ, ਪਹਿਲੀ ਅੰਤਰਰਾਸ਼ਟਰੀ ਵਪਾਰਕ ਉਡਾਣ (First international commercial flight) ਪਹਿਲੀ ਵਾਰ ਕਾਬੁਲ ਹਵਾਈ ਅੱਡੇ (Kabul Airport) ‘ਤੇ ਉਤਰੀ। ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ (Pakistan International Airlines) ਦਾ ਇੱਕ ਜਹਾਜ਼ ਮੁੱਠੀ ਭਰ ਯਾਤਰੀਆਂ ਨੂੰ ਲੈ ਕੇ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ (Hamid Karzai International Airport) ‘ਤੇ ਉਤਰਿਆ। 15 ਅਗਸਤ ਨੂੰ ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਹੀ ਅੰਤਰਰਾਸ਼ਟਰੀ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।

LEAVE A REPLY

Please enter your comment!
Please enter your name here