*ਆਈਪੀਐਸ ਸਹੋਤਾ ਪੰਜਾਬ ਦੇ ਨਵੇਂ ਡੀਜੀਪੀ ਨਿਯੁਕਤ*

0
63

ਚੰਡੀਗੜ੍ਹ (ਸਾਰਾ ਯਹਾਂ): ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦੇ ਨਵੇਂ ਡੀਜੀਪੀ ਵਜੋਂ ਨਿਯੁਕਤ ਕੀਤਾ ਗਿਆ ਹੈ।  ਸਹੋਤਾ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ।  ਆਈਪੀਐਸ ਸਹੋਤਾ ਨੂੰ ਡੀਜੀਪੀ ਪੰਜਾਬ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। 

ਦਸ ਦਈਏ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਕ ਮਹੀਨੇ ਦੀ ਛੁੱਟੀ ਲਈ ਅਪਲਾਈ ਕੀਤਾ ਹੈ। ਹਟਾਏ ਜਾਣ ਦੀ ਸੰਭਾਵਨਾ ਦੇ ਚੱਲਦਿਆਂ ਕੈਪਟਨ ਸਰਕਾਰ ਦੇ DGP ਦਿਨਕਰ ਗੁਪਤਾ ਖੁਦ ਕਿਨਾਰੇ ਹੋਣ ਨੂੰ ਤਿਆਰ ਹਨ।

ਦਿਨਕਰ ਗੁਪਤਾ ਦੀ ਮੁੱਖ ਸਕੱਤਰ ਪਤਨੀ ਵਿੰਨੀ ਮਹਾਜਨ ਨੂੰ ਚੰਨੀ ਸਰਕਾਰ ਪਹਿਲਾਂ ਹੀ ਹਟਾ ਚੁੱਕੀ ਹੈ। ਨਵੇਂ DGP ਦੇ ਨਾਂਅ ‘ਤੇ ਫਿਲਹਾਲ ਪਾਰਟੀ ‘ਚ ਇਕਰਾਏ ਨਹੀਂ ਬਣੀ ਹੈ। ਦਰਅਸਲ ਤਿੰਨ ਅਫਸਰਾਂ ਦੇ ਨਾਂਅ ‘ਤੇ ਵਿਚਾਰ ਚਰਚਾ ਜਾਰੀ ਹੈ।

ਦਿਨਕਰ ਗੁਪਤਾਂ ਦੀ ਪਤਨੀ ਕੋਲੋਂ ਖੁੱਸਿਆ ਅਹੁਦਾ

ਪੰਜਾਬ ਨੂੰ ਨਵਾਂ ਮੁੱਖ ਸਕੱਤਰ ਮਿਲ ਗਿਆ ਹੈ। ਇਸ ਦੇ ਨਾਲ ਹੀ ਵਿਨੀ ਮਹਾਜਨ ਦੀ ਛੁੱਟੀ ਕਰ ਦਿੱਤੀ ਹੈ। ਉਨ੍ਹਾਂ ਦੀ ਥਾਂ ਅਨਿਰੁਧ ਤਿਵਾਰੀ ਹੱਥ ਕਮਾਨ ਆ ਗਈ ਹੈ।

ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਧਿਕਾਰੀ ਅਨਿਰੁੱਧ ਤਿਵਾੜੀ ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਹੁਣ ਅੱਗੇ ਡੀਜੀਪੀ ਅਹੁਦੇ ਬਾਰੇ ਕੀ ਫੈਸਲਾ ਆਵੇਗਾ, ਇਹ ਵੇਖਣਾ ਹੋਵੇਗਾ। ਦੱਸ ਦਈਏ ਕਿ ਅਨਿਰੁੱਧ ਤਿਵਾੜੀ ਨੇ ਵਿਨੀ ਮਹਾਜਨ ਦੀ ਥਾਂ ਲਈ ਹੈ ਜੋ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀ ਪਤਨੀ ਹੈ।

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਹੁਣ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਹਟਾ ਦਿੱਤਾ ਗਿਆ ਹੈ। 1990 ਬੈਚ ਦੇ ਆਈਏਐਸ ਅਧਿਕਾਰੀ ਅਨਿਰੁਧ ਤਿਵਾਰੀ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ। ਵਿਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਹੈ। ਇਸ ਪੋਸਟ ਵਿੱਚ ਪਹਿਲਾਂ ਕਦੇ ਕਿਸੇ ਔਰਤ ਨੂੰ ਤਾਇਨਾਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਥਾਂ ਲਈ ਸੀ।

LEAVE A REPLY

Please enter your comment!
Please enter your name here