*ਮਾਨਸਾ ਪੁਲਿਸ ਨੇ ਨਸਿ਼ਆ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅਪਰਾਧੀਆਂ ਤੇ ਕਸੀ ਨਕੇਲ 15 ਮੁਕੱਦਮੇ ਦਰਜ਼ ਕਰਕੇ 17 ਮੁਲਜਿਮਾਂ ਨੂੰ ਕੀਤਾ ਕਾਬੂ*

0
55


ਮਾਨਸਾ, 14—09—2021(ਸਾਰਾ ਯਹਾਂ/ਮੁੱਖ ਸੰਪਾਦਕ)ਨਸਿ਼ਆਂ ਵਿਰੁੱਧ ਕਾਰਵਾਈ: ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ
ਸਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਿਸ ਦੇ ਮੱਦੇਨਜ਼ਰ ਮਾਨਯੋਗ ਡਾਇਰੈਕਟਰ ਜਨਰਲ
ਪੁਲਿਸ, ਪੰਜਾਬ ਅਤ ੇ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀਆਂ ਹਦਾਇਤਾਂ/ਸੇਧਾਂ ਅਨੁਸਾਰ ਮਾਨਸਾ ਪੁਲਿਸ
ਵੱਲੋਂ ਜਿਲਾ ਅੰਦਰ ਨਸਿ਼ਆ ਦੀ ਮੁਕ ੰਮਲ ਰੋਕਥਾਮ ਨੂੰ ਯਕੀਨੀ ਬਨਾਉਦੇ ਹੋੲ ੇ ਡਰੱਗ ਸਮੱਗਲਰਾਂ ਅਤ ੇ ਡਰੱਗ ਪੈਡਲਰਾ ਦੇ
ਖਿਲਾਫ ਵਿਸੇਸ਼ ਮੁਹਿੰਮ ਆਰੰਭੀ ਹੋਈ ਹੈ। ਇਸੇ ਮੁਹਿੰਮ ਤਹਿਤ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ
ਵਿਰੁੱਧ ਕਾਰਵਾਈ ਕਰਦੇ ਹੋਏ 4 ਦਿਨਾਂ *ਚ 15 ਮੁਕੱਦਮੇ ਦਰਜ਼ ਕਰਕੇ 17 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,
ਜਿਹਨਾਂ ਪਾਸੋਂ 1530 ਨਸ਼ੀਲੀਆਂ ਗੋਲੀਆਂ ਸਮੇਤ 2 ਮੋਟਰਸਾਈਕਲ, 20 ਗ੍ਰਾਮ ਹੈਰੋਇੰਨ (ਚਿੱਟਾ) ਸਮੇਤ ਮੋਟਰਸਾਈਕਲ,
13 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 1 ਚਾਲੂ ਭੱਠੀ, 360 ਕਿਲੋ ਲਾਹਣ ਅਤ ੇ 211 ਬੋਤਲਾਂ ਸ਼ਰਾਬ ਸਮੇਤ 1 ਕਾਰ ਤੇ 3
ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ
ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮਿਆਂ ਵਿੱਚ
ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।
ਜੂਆ ਐਕਟ ਤਹਿਤ ਕਾਰਵਾਈ:
ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋਂ ਜੂਆ ਐਕਟ ਤਹਿਤ ਕਾਰਵਾਈ ਕਰਦੇ ਹੋੲ ੇ ਸੁਭਾਸ਼ ਚੰਦ ਪੁੱਤਰ
ਕਿਸ਼ਨ ਚੰਦ, ਸੰਜੀਵ ਕੁਮਾਰ ਪੁੱਤਰ ਜਗਦੀਸ਼ ਰਾਏ, ਰਿਸ਼ੀ ਕੁਮਾਰ ਪੁੱਤਰ ਸਰੂਪ ਸਿੰਘ ਅਤ ੇ ਨਰੇਸ਼ ਕੁਮਾਰ ਪੁੱਤਰ ਸੁਰਿੰਦਰ
ਕੁਮਾਰ ਵਾਸੀਅਨ ਭੀਖੀ ਨੂੰ ਤਾਸ਼ ਦੇ ਪੱਤਿਆ *ਤੇ ਪੈਸੇ ਲਗਾ ਕੇ ਜੂਆ ਖੇਡਦਿਆ ਨੂੰ ਮੌਕਾ ਤੇ ਕਾਬੂ ਕਰਕੇ
57,700/—ਰੁਪੲ ੇ ਦੀ ਨਗਦੀ ਜੂਆ ਅਤੇ ਤਾਸ਼ ਦੀ ਬਰਾਮਦਗੀ ਕੀਤੀ। ਇਸੇ ਤਰਾ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ
ਪਾਰਟੀ ਵੱਲੋਂ ਗੋਲੂ ਕੁਮਾਰ ਪੁੱਤਰ ਪਵਨ ਕੁਮਾਰ, ਨਰਿੰਦਰ ਕੁਮਾਰ ਪੁੱਤਰ ਸ਼ਾਮ ਲਾਲ, ਸੰਜੇ ਕੁਮਾਰ ਪੁੱਤਰ ਲਾਭ ਚੰਦ ਅਤੇ
ਰਣਧੀਰ ਕੁਮਾਰ ਪੁੱਤਰ ਕੁਲਵੰਤ ਰਾਏ ਵਾਸੀਅਨ ਬੁਢਲਾਡਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਮੌਕਾ ਤੇ
ਰੇਡ ਕਰਕੇ ਚਾਰੇ ਮੁਲਜਿਮਾਂ ਨੂੰ ਤਾਸ਼ ਦੇ ਪੱਤਿਆ *ਤੇ ਪੈਸੇ ਲਗਾ ਕੇ ਜੂਆ ਖੇਡਦਿਆ ਨੂੰ ਮੌਕਾ ਤੇ ਕਾਬ ੂ ਕਰਕੇ ਉਹਨਾਂ ਪਾਸੋਂ
10,400/—ਰੁਪੲ ੇ ਦੀ ਨਗਦੀ ਅਤ ੇ ਤਾਸ਼ ਦੀ ਬਰਾਮਦਗੀ ਕੀਤੀ ਗਈ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ
ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ ਅਤੇ ਅਜਿਹਾ ਧੰਦਾ ਕਰਨ ਵਾਲੇ ਮਾੜੇ ਅਨਸਰਾ ਨੂੰ ਬਖਸਿ਼ਆ
ਨਹੀ ਜਾਵੇਗਾ।


LEAVE A REPLY

Please enter your comment!
Please enter your name here