ਬੁਢਲਾਡਾ 13 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ): ਆਈ ਪੀ ਐੱਸ ਮਨਿੰਦਰ ਸਿੰਘ ਨੇ ਬਤੌਰ ਏ ਐਸ ਪੀ ਬੁਢਲਾਡਾ ਵਜੋਂ ਚਾਰਜ ਸੰਭਾਲਦਿਆਂ ਕਿਹਾ ਕਿ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਇੰਨਸਾਫ ਦਿੱਤਾ ਜਾਵੇਗਾ ਅਤੇ ਸਬ ਡਵੀਜਨ ਦੇ ਸਮੁੱਚੇ ਥਾਨਿਆ ਅੰਦਰ ਅੋਰਤਾਂ ਅਤੇ ਬਜੁਰਗਾਂ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਪੁੱਛਗਿੱਛ ਲਈ ਵੀ ਨਹੀਂ ਸੱਦਿਆ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਅਤੇ ਪਬਲਿਕ ਦੀ ਨੇੜਤਾ ਅਤੇ ਭਾਈਚਾਰਕ ਸਾਝ ਵਧਾਉਣ ਅਤੇ ਉਸਨੂੰ ਹੋਰ ਮਜਬੂਤ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨਸੇ ਦੇ ਸੁਦਾਗਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਹੁਣ ਆਈ ਪੀ ਐਸ ਮਨਿੰਦਰ ਸਿੰਘ ਆ ਗਿਆ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਆਲ੍ਹਾਂ ਦੁਆਲਾ ਸੁਰੱਖਿਅਤ ਕਰਨ ਲਈ ਪੁਲਸ ਨੂੰ ਸਹਿਯੋਗ ਦੇਣ। ਉਨ੍ਹਾ ਕਿਹਾ ਕਿ ਬੁਢਲਾਡਾ, ਬਰੇਟਾ, ਬੋਹਾ ਸ਼ਹਿਰ ਅੰਦਰ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਪੁਲਿਸ ਲੋੜੀਦੇਂ ਕਦਮ ਚੁੱਕੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀਆਂ ਦੁੱਖ ਤਕਲੀਫਾ ਦਾ ਸਹੀ ਸਮੇਂ ਹੱਲ ਨਹੀਂ ਹੁੰਦਾ ਤਾਂ ਉਹ ਬਿਨ੍ਹਾਂ ਕਿਸੇ ਝਿਜਕ ਦੇ ਡੀ ਐੱਸ ਪੀ ਦਫਤਰ ਵਿੱਚ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਨਸ਼ਾ ਤਸਕਰਾ ਅਤੇ ਗੁੰਡਾ ਅਨਸਰਾਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਆਪਣੀਆ ਮਾੜੀਆ ਗਤੀਵਿਧੀਆ ਬੰਦ ਕਰਕੇ ਇੱਕ ਚੰਗੇ ਨਾਗਰਿਕ ਬਣਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਸੁਰੱਖਿਅਤ ਬਣਾਉਣ ਲਈ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਇਸ ਮੌਕੇ ਤੇ ਡੀ ਐੱਸ ਪੀ ਰੀਡਰ ਗੁਰਚੈਨ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ। ਵਰਣਨਯੋਗ ਹੈ ਕਿ ਆਈ ਪੀ ਐਸ ਮਨਿੰਦਰ ਸਿੰਘ ਜੋ ਆਈ ਪੀ ਐਸ ਦੀ ਟ੍ਰੈਨਿੰਗ ਉਪਰੰਤ ਪਹਿਲੀ ਵਾਰ ਸਬ ਡਵੀਜਨ ਬੁਢਲਾਡਾ ਵਿੱਚ ਬਤੌਰ ਡੀ ਐਸ ਪੀ ਡਿਊਟੀ ਨਿਭਾਉਣਗੇ। ਨੌਜਵਾਨ ਹੌਸਲਾ, ਜਜਬੇ ਨੂੰ ਸਲਾਮ ਕਰਦਿਆਂ ਡਿਊਟੀ ਨਿਭਾਉਣ ਵਾਲੇ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੰਨਸਾਫ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। *ਫੋਟੋ: ਬੁਢਲਾਡਾ: ਨਵ ਨਿਯੁਕਤ ਏ ਐੱਸ ਪੀ (ਆਈ ਪੀ ਐਸ) ਮਨਿੰਦਰ ਸਿੰਘ ਅਹੁਦਾ ਸੰਭਾਲਦੇ ਹੋਏ।*