ਮਾਨਸਾ 11,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ )ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਗੁਣਾਤਮਿਕ ਸਿਖਿਆ ਸਬੰਧੀ ਅਨੇਕਾਂ ਯਤਨਾਂ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਬਾਰਾਂ ਨਵੰਬਰ ਦੋ ਹਜਾਰ ਇੱਕੀ ਨੂੰ ਪੂਰੇ ਭਾਰਤ ਵਿੱਚ ਨੈਸ ਪ੍ਰੀਖਿਆ ਆਯੋਜਤ ਕੀਤੀ ਜਾ ਰਹੀ ਹੈ ਜਿਸ ਵਿੱਚ ਸਮੁੱਚੇ ਪੰਜਾਬ ਦੇ ਵਿਦਿਆਰਥੀਆਂ ਨੇ ਭਾਗ ਲੈਣਾ ਹੈ ਇਸ ਲੜੀ ਤਹਿਤ ਮਾਨਸਾ ਜਿਲ੍ਹੇ ਦੇ ਕਮਾਰਸ ਲੈਕਚਰਾਰ ਦਾ ਇਕ ਰੋਜ਼ਾ ਟਰੇਨਿੰਗ ਸੈਸਨ ਲਾਇਆ ਗਿਆ ਇਸ ਵਿੱਚ ਰਿਸੋਰਸ ਪਰਸਨ ਡਾ ਵਨੀਤ ਕੁਮਾਰ ਨੇ ਨੈਸ ਪੈਸ ਅਤੇ ਟੈਕਨਾਲੋਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਸਵੀਰ ਸਿੰਘ ਰਿਸੋਰਸ ਪਰਸਨ ਨੇ ਈ ਕਮਾਰਸ ਬਾਰੇ ਰਾਕੇਸ਼ ਕੁਮਾਰ ਐਸ ਆਰ ਪੀ ਨੇ ਬਚਿਆ ਨੂੰ ਪੜਾਉਣ ਲਈ ਸੌਖਿਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਇਸ ਤਰਾਂ ਜਿਲਾ ਸਿੱਖਿਆ ਅਫਸਰ ਅੰਜੂ ਮੈਡਮ ਨੇ ਕਿਹਾ ਕਿ ਅਸੀਂ ਲਗਾਤਾਰ ਬਚਿਆਂ ਅਤੇ ਅਧਿਆਪਕਾਂ ਨੂੰ ਨੈਸ ਪ੍ਰਤੀ ਜਾਗਰੂਕ ਕਰ ਰਹੇ ਹਾ।ਡਾ ਵਨੀਤ ਕੁਮਾਰ ਨੇ ਲੈਕਚਰਾਰ ਨੂੰ ਬਚਿਆਂ ਦੇ ਕੈਰੀਅਰ ਗਾਈਡੈਂਸ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਇਸ ਸੈਮੀਨਾਰ ਵਿਚ ਪਰਾਗ ਰਾਜ ਲੈਕਚਰਾਰ ਕਾਮਰਸ ਪਿਸੀਪਲ ਪਦਮਣੀ ਜੀ ਸਿਵਾਲਿਕਾ ਮੈਡਮ ਹਾਜ਼ਰ ਸਨ ਇਸ ਸਮੇਂ ਬਲਾਕ ਪੱਧਰੀ ਮੁਕਾਬਲੇ ਵਿੱਚ ਵੀਡੀਓ ਮੁਕਾਬਲੇ ਵਿਚ ਜੈਤੋ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿਤੇ ਜਿਹਨਾਂ ਸਕੂਲ ਦੇ ਵਿਦਿਆਰਥੀਆਂ ਨੇ ਜਿਲੇ ਵਿਚ ਪੁਜੀਸ਼ਨ ਪ੍ਰਾਪਤ ਕੀਤੀ ਸੀ ਉਹਨਾਂ ਦੇ ਆਧਿਪਅਕ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ