*ਰਾਊਂਡ ਗਲਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਸਿਵਲ ਸਰਜਨ ਦਫਤਰ ਮਾਨਸਾ ਵਿੱਚ ਲਗਵਾਇਆ 525 ਵਿਰਾਸਤੀ ਰੁੱਖਾ ਵਾਲਾ ਪਵਿੱਤਰ ਜੰਗਲ*

0
14

ਮਾਨਸਾ 03, ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) :: ਅੱਜ ਗੁਰੂ ਹਰਿ ਰਾਇ ਸੇਵਾ ਸੋਸਾਇਟੀ ਮਾਨਸਾ ਵੱਲੋਂ ਉਪਰਾਲਾ ਕਰਦੇ ਹੋਏ ਸਿਵਲ ਸਰਜਨ ਦਫਤਰ ਮਾਨਸਾ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਵਾਇਆ ਗਿਆ। ਇਸ ਮਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਮਾਨਸਾ ਡਾ ਹਿਤਿੰਦਰ ਕੌਰ ਨੇ ਰੁੱਖ ਲਗਾ ਕੇ ਕੀਤੀ ਅਤੇ ਇਸ ਕਾਰਜ ਸਿਵਲ ਸਰਜਨ ਮਾਨਸਾ ਨੇ ਸੋਸਾਇਟੀ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਇਸ ਕਾਰਜ ਨੂੰ ਕਰਦੇ ਰਹਿਣ ਲਈ ਹੱਲਾ-ਸ਼ੇਰੀ ਦਿੱਤੀ। ਇਸ ਮੌਕੇ ਸਟੇਜ ਦੀ ਭੂਮਿਕਾ ਸਿਹਤ ਵਿਭਾਗ ਦੀ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਸ਼੍ਰੀ ਸੰਦੀਪ ਸਿੰਘ ਨੇ ਬਾਖੂਬੀ ਨਿਭਾਉਂਦੇ ਹੋਏ ਪਹੁੰਚੇ ਅਫਸਰ ਸਹਿਬਾਨ ਦਾ ਸੁਆਗਤ ਕੀਤਾ। ਸੋਸਾਇਟੀ ਦੇ ਪ੍ਰਧਾਨ ਪਰਵਾਜ ਪਾਲ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਕਲਾਈਮੇਟ ਚੇਂਜ ਯਾਨੀ ਕਿ ਮੌਸਮੀ ਬਦਲਾਅ ਕਾਰਨ ਹੋ ਰਹੇ ਨੁਕਸਾਨ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਮਨੁੱਖਤਾ ਦੀ ਹੋਂਦ ਲਈ ਖਤਰਾ ਬਣਿਆ ਹੋਇਆ ਹੈ। ਪ੍ਰੰਤੂ ਵਿਰਾਸਤੀ ਰੁੱਖਾਂ ਵਾਲੇ ਜੰਗਲ ਹੀ ਕਲਾਇਮੇਟ ਚੇਜ ਨੂੰ ਪੁੱਠਾ ਗੇੜਾ ਦੇਣ ਵਿੱਚ ਸਮਰੱਥ ਹਨ। ਸੰਬੋਧਨ ਦੌਰਾਨ ਪ੍ਰਧਾਨ ਨੇ ਸਿਵਲ ਸਰਜਨ ਡਾ ਹਿਤਿੰਦਰ ਕੌਰ, ਡਾ ਰਣਜੀਤ ਰਾਏ, ਏ.ਸੀ.ਐਫ.ਏ ਸੁਖਰੀਤ ਕੌਰ, ਡਾ ਬਲਜੀਤ ਕੌਰ, ਕੇਵਲ ਸਿੰਘ, ਸਮੂਹ ਸਿਵਲ ਸਰਜਨ ਦਫਤਰ ਦੇ ਸਟਾਫ, ਰਾਊਡ ਗਲਾਸ ਫਾਊਡੇਸ਼ਨ ਮੋਹਾਲੀ ਵੱਲੋਂ ਪਹੁੰਚੇ ਸੁਖਜੀਤ ਸਿੰਘ, ਗੁਰਸ਼ਰਨਵੀਰ ਸਿੰਘ ਅਤੇ ਵਾਰਡ ਨੰਬਰ 1 ਦੇ ਸਮਾਜ ਸੇਵੀ ਕੁਲਦੀਪ ਸਿੰਘ ਟੀਟੂ, ਮਨਜੀਤ ਸਿੰਘ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਸ੍ਰ ਮਨਦੀਪ ਸਿੰਘ ਖਾਲਸਾ ਨੇ ਗੁਰਬਾਣੀ ਵਿੱਚ ਆਉਣ ਵਾਲੇ ਰੁੱਖਾਂ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲਕਸ਼ਵੀਰ ਸਿੰਘ, ਸ੍ਰ. ਪ੍ਰਤਾਪ ਸਿੰਘ, ਸ. ਸਹਾਇਕ ਗੀਤਾ ਮੈਡਮ, ਸ਼੍ਰੀਮਤੀ ਗੁਰਜੀਤ ਕੌਰ, ਸ਼੍ਰੀ ਲਲਿਤ ਕੁਮਾਰ, ਸ਼੍ਰੀ ਅਮਨਦੀਪ ਸਿੰਘ, ਵਿਸ਼ਵ ਸਿੰਗਲਾ, ਨਿਸ਼ਾ ਰਾਣੀ, ਮੁਲਖ ਰਾਜ, ਸ਼ੈਲੀ ਰਾਣੀ, ਚੰਦਰ ਸ਼ੇਖਰ, ਸੁਨੀਤਾ ਰਾਣੀ, ਗਗਨਦੀਪ ਸਿੰਘ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here