ਮਾਨਸਾ 30ਅਗਸਤ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼ਮੀਰ ਛਾਵੜਾ ਅਤੇ ਸਾਬਕਾ ਪ੍ਰਧਾਨ ਵਿਨੋਦ ਭੱਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵਾਨ ਕ੍ਰਿਸ਼ਨ ਅਵਤਾਰ ਦੀ ਖੁਸ਼ੀ ਵਿੱਚ ਸਨਾਤਨ ਧਰਮ ਸਭਾ ਵੱਲੋਂ ਸ਼ਤੀਸ ਕੁਮਾਰ ਅਤੇ ਮਾਨਸਾ ਦੀਆਂ ਸਾਰੀਆਂ ਸੰਗ ਕੀਰਤਨ ਮੰਡਲੀਆਂ ਵਲੋਂ ਪ੍ਰਭਾਤ ਫੇਰੀ ਕੱਢੀ ਗਈ ਅਤੇ ਮਾਨਸਾ ਦੀਆਂ ਵੱਖ-ਵੱਖ ਗਲੀਆਂ ਅਤੇ ਬਾਜ਼ਾਰਾਂ ਵਿਚ ਕੀਰਤਨ ਕਰਦਿਆਂ ਸ਼ਹਿਰ ਦੇ ਵੱਖ-ਵੱਖ ਕ੍ਰਿਸ਼ਨ ਭਗਤਾਂ ਦੇ ਘਰ ਆਰਤੀ ਕੀਤੀ ਜਾਂਦੀ ਸੀ। ਅਤੇ ਅੱਜ ਕਿ੍ਸ਼ਨ ਜਨਮ ਅਸ਼ਟਮੀ ਦੇ ਮੋਕੇ ਤੇ ਸਾਰੇ ਸ਼ਹਿਰ ਵਿੱਚ ਨਗਰ ਕੀਰਤਨ ਅਤੇ ਸੁੰਦਰ ਸੁੰਦਰ ਝਾਂਕੀਆਂ ਅਤੇ ਬੈਂਡ ਅਤੇ ਟੈਪਰੀ ਵਾਲਿਆਂ ਵਲੋਂ ਵੀ ਭਾਗ ਲਿਆ ਗਿਆ। ਅਤੇ ਸਾਰੇ ਸ਼ਹਿਰ ਵਿੱਚ ਕਿ੍ਸ਼ਨ ਭਗਵਾਨ ਦਾ ਗੁਣਗਾਨ ਕਰਨ ਵਾਸਤੇ ਸ਼ਹਿਰ ਦੀਆਂ ਸਾਰੀਆਂ ਕੀਰਤਨ ਮੰਡਲੀਆਂ ਨੇ ਆਪਣੇ ਆਪਣੇ ਅੰਦਾਜ਼ ਵਿਚ ਕ੍ਰਿਸ਼ਨ ਜੀ ਭਜਨ ਗਾ ਕੇ ਸ਼ਹਿਰ ਅਨੰਦਮਈ ਬਣਾ ਦਿੱਤਾ ।ਅਤੇ ਅਤੇ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਅਮ੍ਰਿਤ ਮੁਨੀ ਅਤੇ ਮਾਨਸਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਝਲਬੂਟੀ, ਅਤੇ ਡਾ ਮਨੋਜ ਬਾਲਾ ਅਤੇ ਬੱਬੀ ਦਾਨੇਵਾਲੀਆ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਅਤੇ ਵਪਾਰ ਮੰਡਲ ਮਾਨਸਾ ਵਲੋਂ ਵੀ ਆਪਣੀ ਹਾਜ਼ਰੀ ਭਗਵਾਨ ਦੇ ਚਰਨਾਂ ਵਿਚ ਲਗਵਾਈ ਗਈ ਅਤੇ ਪ੍ਰੇਮ ਮੋਫ਼ਰ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਵਲੋਂ ਵੀ ਭਗਵਾਨ ਦੇ ਚਰਨਾਂ ਵਿਚ ਆਪਣੀ ਹਾਜ਼ਰੀ ਲਗਵਾਈ
। ਅਤੇ ਨਾਜ਼ਰ ਸਿੰਘ ਵਿਧਾਇਕ ਵੱਲੋਂ ਅਤੇ ਮਨਜੀਤ ਸਿੰਘ ਝਲਬੂਟੀ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਨਾਤਨ ਧਰਮ ਸਭਾ ਪੁਸਤਕ ਆਲਿਆਂ ਵਾਸਤੇ 2 ਲੱਖ ਰੁਪਏ ਅਤੇ ਮਦਿੰਰ ਵਾਸਤੇ ਠੰਡੇ ਪਾਣੀ ਵਾਸਤੇ ਵਾਟਰ ਕੂਲਰ ਦਿੱਤਾ ਗਿਆ। ਅਤੇ ਸ਼ਹਿਰ ਵਿਚ ਨਗਰ ਕੀਰਤਨ ਦੇ ਸਵਾਗਤ ਵਾਸਤੇ ਸਵਾਗਤੀ ਗੇਟ ਅਤੇ ਵੱਖ-ਵੱਖ ਖਾਣ ਪੀਣ ਵਾਲੀ ਚੀਜ਼ਾਂ ਦਾ ਲੰਗਰ ਲਗਾਇਆ ਹੋਇਆ ਸੀ ।ਅਤੇ ਕੀਰਤਨ ਕਰਨ ਲਈ ਮਾਨਸਾ ਦੀਆਂ ਮੰਡਲੀਆਂ ਸ਼੍ਰੀ ਭਗਵਾਨ ਪਰਸ਼ੂਰਾਮ ਸੰਗ ਕੀਰਤਨ ਮੰਡਲ, ਸ਼੍ਰੀ ਨਵ ਦੁਰਗਾ ਕੀਰਤਨ ਮੰਡਲ , ਸ਼੍ਰੀ ਦੁਰਗਾ ਕੀਰਤਨ ਮੰਡਲ, ਸ਼੍ਰੀ ਕ੍ਰਿਸ਼ਨਾ ਕੀਰਤਨ ਮੰਡਲ , ਸ਼ਾਰਦਾ ਕੀਰਤਨ ਮੰਡਲ ਨੇ ਭਗਵਾਨ ਕ੍ਰਿਸ਼ਨ ਦਾ ਕੀਰਤਨ ਕੀਤਾ ਅਤੇ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਸ਼੍ਰੀ ਸਨਾਤਨ ਪੰਜਾਬ ਮਹਾਂਵੀਰ ਦਲ , ਭਾਰਤੀਆਂ ਮਹਾਂਵੀਰ ਦਲ ਅਤੇ ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਰਾਜੇਸ਼ ਪੰਧੇਰ , ਵਾਇਸ ਪ੍ਰਧਾਨ ਵਿਨੋਦ ਕੁਮਾਰ ਸੈਕਟਰੀ ਬਿੰਦਰ ਪਾਲ ਕੈਸ਼ੀਅਰ ਅਮ੍ਰਿਤ ਪਾਲ ਅਤੇ ਵਿਸ਼ਾਲ ਜੈਨ ਗੋਲਡੀ ਕਮਲ ਸ਼ਰਮਾ ਜਰਨੈਲ ਸੱਕਤਰ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਪ੍ਰਵੀਨ ਟੋਨੀ ਸ਼ਰਮਾ ਪ੍ਰਧਾਨ ਸ਼੍ਰੀ ਦੁਰਗਾ ਕੀਰਤਨ ਮੰਡਲ , ਸੁਰਿੰਦਰ ਲਾਲੀ ਜੀ ਪੱਤਰਕਾਰ ਅਤੇ ਮੈਂਬਰ ਕਿ੍ਸ਼ਨਾ ਕੀਰਤਨ ਮੰਡਲ ਅਤੇ ਪਰਸ਼ੋਤਮ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਾਨਸਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਨਗਰ ਕੋਂਸਲਰਾ ਨੇ ਆਪਣੀ ਹਾਜ਼ਰੀ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਿਚ ਲਗਵਾਈ ।ਵਿਸ਼ੇਸ਼ ਗੱਲ ਇਸ ਵਾਰ ਇਹ ਰਹੀ ਕਿ ਸਨਾਤਨ ਸਭਾ ਦੇ ਪ੍ਰਬੰਧਕਾਂ ਵੱਲੋਂ ਮੰਦਿਰ ਨੂੰ ਵਧੀਆ ਲਾਈਟਾਂ ਨਾਲ ਸਜਾਇਆ ਗਿਆ ਸੀ। ਅਤੇ ਪ੍ਰਭਾਤ ਫੇਰੀ ਦੇ ਰੂਟ ਦੇ ਇੰਚਾਰਜ ਕਮਲ ਸ਼ਰਮਾ ਜੀ ਵੱਲੋਂ ਬਹੁਤ ਵਧੀਆ ਢੰਗ ਨਾਲ ਇਸ਼ਤਿਹਾਰ ਬਣਾਇਆ ਗਿਆ। ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਰਾਸਲੀਲਾ ਦਾ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ। ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਵਾਰ ਸਨਾਤਨ ਸਭਾ ਦੇ ਇੱਕ ਛੋਟੇ ਜੇ ਸੁਨੇਹੇ ਤੇ ਬ੍ਰਾਹਮਣ ਸਭਾ ਭੀਖੀ ਵਲੋਂ ਆਪਣੇ 20 ਮੈਂਬਰਾਂ ਸਮੇਤ ਜੱਗੀ ਸ਼ਰਮਾ ਦੀ ਅਗਵਾਈ ਵਿਚ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਲਗਵਾਈ
ਸਮੀਰ ਛਾਵੜਾ ਦੀ ਪ੍ਰਧਾਨਗੀ ਹੇਠ ਜਦੋਂ ਪਹਿਲਾਂ ਵੀ ਮਦਿੰਰ ਵਿਚ ਆਈਆਂ ਸੰਗਤਾਂ ਵਾਸਤੇ ਲੰਗਰ ਲਗਾਇਆ ਸੀ ਅਤੇ ਇਸ ਵਾਰ ਵੀ ਲੰਗਰ ਲਗਾਇਆ ਗਿਆ ਲੰਗਰ ਵਰਤਾਉਣ ਦੀ ਸੇਵਾ ਸ਼੍ਰੀ ਸ਼ਿਵ ਸ਼ੰਕਰ ਸੇਵਾ ਦਲ ਅਰੁਨਾਏ ਵਾਲਿਆਂ ਵਲੋਂ ਨਿਭਾਈ ਗਈ