*ਪੰਜਾਬ ‘ਚ ਬੀਜੇਪੀ ਨੇ ਵਪਾਰੀਆਂ ਲਈ ਕੀਤੇ ਵੱਡੇ ਐਲਾਨ, ਪਾਰਟੀ ਪ੍ਰਧਾਨ ਦਾ ਫਿਰ ਕਿਸਾਨਾਂ ਵਲੋਂ ਵਿਰੋਧ*

0
74

ਲੁਧਿਆਣਾ 28,ਅਗਸਤ (ਸਾਰਾ ਯਹਾਂ/ ਬਿਊਰੋ ਰਿਪੋਰਟ) ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਜਪਾ ਦੀ ਸਰਕਾਰ ਬਣਾਉਂਦੀ ਹੈ ਤਾਂ ਸਰਕਾਰ ਆਉਣ ਤੋਂ ਬਾਅਦ ਉਹ ਪੰਜਾਬ ਦੇ ਲੋਕਾਂ ਨੂੰ ਅਤੇ ਵਪਾਰੀਆਂ ਨੂੰ ਵੱਡੀ ਰਾਹਤ ਦੇਣਗੇ। ਅਸ਼ਵਨੀ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ 24 ਘੰਟੇ ਸਸਤੀ ਬਿਜਲੀ ਮੁਹੱਈਆ ਕਰਵਾਉਣਗੇ।

ਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰਾਨ ਜੋ ਛੋਟੇ ਵਪਾਰੀ ਛੋਟੇ ਦੁਕਾਨਦਾਰ, ਜਿਨ੍ਹਾਂ ਦੇ ਕੰਮ ਠੱਪ ਰਹੇ ਉਨ੍ਹਾਂ ਨੂੰ ਬਿਜਲੀ ਦੇ ਫਿਕਸ ਚਾਰਜਿਜ਼ ਲੱਗ ਰਹੇ ਹਨ ਉਹ ਵੀ ਉਹ ਬੰਦ ਕਰਨਗੇ ਅਤੇ ਇਹ ਉਹ ਦਾਅਵਾ ਕਰਦੇ ਹਨ ਇਹ ਬਾਕੀਆਂ ਪਾਰਟੀਆਂ ਵਾਂਗ ਕੋਈ ਝੂਠਾ ਵਾਅਦਾ ਨਹੀਂ ਹੈ। ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਛੋਟੇ ਵਪਾਰੀ ਅੱਜ ਪਰੇਸ਼ਾਨ ਹਨ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਜੋ ਪ੍ਰੋਫੈਸ਼ਨਲ ਟੈਕਸ ਵਪਾਰੀਆਂ ਤੋਂ ਲਿਆ ਜਾ ਰਿਹਾ ਹੈ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ। ਨਾਲ ਹੀ ਅਸ਼ਵਨੀ ਸ਼ਰਮਾ ਨੇ ਵੀ ਐਲਾਨ ਕੀਤਾ ਕਿ ਜਿੰਨੇ ਵੀ ਵਪਾਰੀਆਂ ਦੇ ਜੀਐਸਟੀ ਰਿਫੰਡ ਹਨ ਉਨ੍ਹਾਂ ਨੂੰ ਵੀ ਤੁਰੰਤ ਭਾਜਪਾ ਦੀ ਸਰਕਾਰ ਜਾਰੀ ਕਰੇਗੀ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੋਰੋਨਾ ਦੌਰਾਨ ਜੋ ਪ੍ਰਾਪਰਟੀ ਟੈਕਸ ਵਸੂਲਿਆ ਗਿਆ ਹੈ, ਭਾਜਪਾ ਦੀ ਸਰਕਾਰ ਆਉਣ ‘ਤੇ ਉਹ ਵੀ ਰਿਫੰਡ ਕੀਤਾ ਜਾਵੇਗਾ। ਇਸ ਮੌਕੇ ‘ਤੇ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਦਿਨੇਸ਼ ਸਰਪਾਲ ਵੀ ਮੌਜੂਦ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਵਪਾਰੀਆਂ ਦੇ ਹੱਕ ਵਿਚ ਹਮੇਸ਼ਾ ਬੀਜੇਪੀ ਰਹੀ ਹੈ ਤੇ ਰਹੇਗੀ। ਉਨ੍ਹਾਂ ਕਿਹਾ ਪੰਜਾਬ ਵਿੱਚ ਵਪਾਰ ਦਾ ਪੱਧਰ ਉੱਚਾ ਕੀਤਾ ਜਾਏਗਾ, ਇਸ ਮਕਸਦ ਦੇ ਨਾਲ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਪਹੁੰਚੇ। 

LEAVE A REPLY

Please enter your comment!
Please enter your name here