ਬੁਢਲਾਡਾ 28, ਅਗਸਤ(ਸਾਰਾ ਯਹਾਂ/ਅਮਨ ਮੇਹਤਾ) ਇੱਥੋ ਨਜ਼ਦੀਕ ਪਿੰਡ ਬੋੜਾਵਾਲ ਦੇ ਡਰੇਨ ਨਾਲੇ ਵਿੱਚੋਂ ਨੌਜਵਾਨ ਦੀ ਲਾਸ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਦੇ ਕੁੱਝ ਲੋਕਾਂ ਨੂੰ ਡਰੇਨ ਵਿੱਚੋਂ ਲਾਸ ਮੂੱਧੇ ਮੂੰਹ ਪਈ ਤੈਰਦੀ ਨਜ਼ਰ ਆਈ ਤਾਂ ਉਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸਹਾਇਕ ਥਾਣੇਦਾਰ ਨਾਮਦੇਵ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ (40) ਪੁੱਤਰ ਗੁਰਬਖਸ ਸਿੰਘ ਬੋੜਾਵਾਲ ਵਜੋਂ ਹੋਈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ 26 ਅਗਸਤ ਦਿਨ ਵੀਰਵਾਰ ਤੋਂ ਲਾਪਤਾ ਸੀ। ਜਿਸਦੀ ਭਾਲ ਕੀਤੀ ਗਈ ਨਹੀਂ ਲੱਭਿਆ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਧਾਰਾ 174 ਅਧੀਨ ਪੋਸਟ ਮਾਰਟਮ ਉਪਰੰਤ ਲਾਸ ਵਾਰਸਾ ਨੂੰ ਸੋਪ ਦਿੱਤੀ।