*ਮਾਨਸਾ ਪੁਲਿਸ ਨੇ ਲੱਟਾ/ਖੋਹਾਂ ਕਰਨ ਵਾਲਾ 4 ਮੈਂਬਰੀ ਗੈਂਗ ਵਾਰਦਾਤ ਤੋਂ 2 ਘੰਟਿਆਂ ਵਿੱਚ ਕੀਤਾ ਕਾਬੂ*

0
201

ਮਾਨਸਾ 27,ਅਗਸਤ ( ਸਾਰਾ ਯਹਾਂ/ਮੁੱਖ ਸੰਪਾਦਕ) : ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋ
ਪ੍ਰੈਸ ਕਾਨਫਰੰਸ ਕਰਕੇ ਦ¤ਸਿਆ ਗਿਆ ਕਿ ਪਿਛਲੇ ਦਿਨ ਮਿਤੀ 26—08—2021 ਨੂੰ ਹਮਾਰਾ ਪਟਰੋਲ
ਪੰਪ ਪਿੰਡ ਦਾਨੇਵਾਲਾ (ਝੁਨੀਰ) ਦੇ ਮੈਨੇਜਰ ਪਾਸੋਂ, ਜਦੋਂ ਉਹ ਪਟਰੋਲ ਪੰਪ ਦੀ ਸੇਲ ਦੀ 1 ਲੱਖ ਰੁਪਏ
ਦੀ ਨਗਦੀ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਝੁਨੀਰ ਬੈਂਕ
ਵਿੱਚ ਜਾ ਰਿਹਾ ਸੀ ਤਾਂ 2 ਮੋਟਰਸਾਈਕਲਾਂ ਪਰ ਸਵਾਰ 4 ਲੁਟੇਰਿਆਂ ਨੇ ਪਿਸਤੌਲ ਅਤੇ ਮਾਰੂ
ਹਥਿਆਰਾਂ ਦੀ ਨੋਕ ਤੇ ਉਸ ਪਾਸੋਂ ਨਗਦੀ 1 ਲੱਖ ਰੁਪਏ ਲੁੱਟ ਲਈ ਅਤੇ ਲੁਟੇਰੇ ਆਪਣੇ
ਮੋਟਰਸਾਈਕਲਾਂ ਤੇ ਸਵਾਰ ਹੋ ਕੇ ਮੌਕਾ ਤੋਂ ਭੱਜ ਗਏ। ਇਤਲਾਹ ਮਿਲਣ ਤੇ ਮਾਨਸਾ ਪੁਲਿਸ ਵੱਲੋਂ
ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ 2 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਚਾਰੇ ਮੁਲਜਿਮਾਂ
ਜਸਕਰਨ ਸਿੰਘ ਪੁੱਤਰ ਜਸਵੰਤ ਸਿੰਘ, ਜਗਤਾਰ ਸਿੰਘ ਪੁੱਤਰ ਮੋਹਨ ਸਿੰਘ ਵਾਸੀਅਨ ਭੁੱਚੋ ਕਲਾਂ,
ਹਰਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਬਾਠ ਹਾਲ ਗਲੀ ਨੰ:10 ਬਠਿੰਡਾ ਅਤੇ ਗੁਰਪ੍ਰੀਤ ਸਿੰਘ ਪੁੱਤਰ
ਲਾਭ ਸਿੰਘ ਵਾਸੀ ਲਹਿਰਾ ਸੋਧਾਂ (ਬਠਿੰਡਾ) ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ
ਗਈ ਹੈ। ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 32 ਬੋਰ ਦੇਸੀ ਸਮੇਤ 3 ਜਿµਦਾਂ ਕਾਰਤੂਸ,
1 ਖਿਲੌਣਾ ਪਿਸਟਲ (ਬਿਲਕੁੱਲ 9 ਐਮ.ਐਮ. ਦੀ ਤਰਾ), ਪਾਈਪ ਲੋਹਾ ਵਿੱਚ ਫਿੱਟ ਦੰਦੇਦਾਰ
ਗਰਾਰੀ (ਗੰਡਾਂਸੀ ਦੀ ਤਰਾ), 1 ਪਲਸਰ ਮੋਟਰਸਾਈਕਲ ਨੰਬਰੀ ਪੀਬੀ.04ਡਬਲਯੂ—7160, 1
ਮੋਟਰਸਈਕਲ ਹੀਰੋ ਐਚ.ਐਫ. ਡੀਲਕਸ ਬਿਨਾ ਨੰਬਰੀ, 1 ਓਪੋ ਕੰਪਨੀ ਦਾ ਮੋਬਾਇਲ ਫੋਨ ਅਤੇ
ਲੁੱਟੀ ਰਕਮ 1 ਲੱਖ ਰੁਪਏ ਵੀ ਮੌਕਾ ਤੋਂ ਬਰਾਮਦ ਕੀਤੀ ਗਈ ਹੈ। ਇਹ ਸਫਲਤਾਂ ਮਾਨਸਾ ਪੁਲਿਸ
ਵ¤ਲੋਂ ਜਿਲਾ ਅµਦਰ ਦਿਨ/ਰਾਤ ਸਮੇਂ ਚ¤ਪੇ ਚ¤ਪੇ ਤੇ ਕੀਤੇ ਜਾ ਰਹੇ ਸਖਤ ਸੁਰ¤ਖਿਆਂ ਪ੍ਰਬµਧਾਂ ਅਤੇ
ਅਸਰਦਾਰ ਢµਗ ਨਾਲ ਗਸ਼ਤਾ ਤੇ ਨਾਕਾਬµਦੀਆ ਕਰਨ ਦੇ ਮ¤ਦੇ—ਨਜ਼ਰ ਹਾਸਲ ਹੋਈ ਹੈ, ਜਿਸਨੂੰ ਅ¤ਗੇ
ਲਈ ਵੀ ਇਸੇ ਤਰਾ ਹੀ ਜਾਰੀ ਰ¤ਖਿਆ ਜਾ ਰਿਹਾ ਹੈ।


ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋਂ ਜਾਣਕਾਰੀ ਦਿµਦੇ ਹੋਏ ਦ¤ਸਿਆ ਗਿਆ ਕਿ
ਮਿਤੀ 26—08—2021 ਨੂੰ ਮੁਦਈ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਾਨੇਵਾਲਾ ਨੇ ਥਾਣਾ
ਝੁਨੀਰ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਹਮਾਰਾ ਪਟਰੋਲ ਪੰਪ ਪਿੰਡ ਦਾਨੇਵਾਲਾ ਵਿਖੇ
ਮੈਨੇਜਰ ਲੱਗਾ ਹੋਇਆ ਹੈ ਅਤੇ ਪਟਰੋਲ ਪੰਪ ਦੀ ਸੇਲ ਦੀ ਕੈਸ਼ ਰਕਮ ਉਹ ਸਟੇਟ ਬੈਂਕ ਆਫ
ਪਟਿਆਲਾ ਬ੍ਰਾਂਚ ਝੁਨੀਰ ਵਿਖੇ ਜਮ੍ਹਾਂ ਕਰਵਾ ਦਿੰਦਾ ਹੈ। ਰੋਜਾਨਾਂ ਦੀ ਤਰਾ ਕੱਲ ਮਿਤੀ 26—08—2021
ਨੂੰ ਵਕਤ ਕਰੀਬ 1.45 ਵਜੇ ਦੁਪਿਹਰ ਉਹ ਕੈਸ਼ ਦੀ ਰਕਮ 1 ਲੱਖ ਰੁਪਏ ਬੈਗ ਵਿੱਚ ਪਾ ਕੇ ਬਾਊਚਰ
ਭਰ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਝੁਨੀਰ ਵਿਖੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਜਾ
ਰਿਹਾ ਸੀ, ਜਦੋਂ ਉਹ ਝੁਨੀਰ ਤੋਂ ਥੋੜਾ ਪਿੱਛੇ ਹੀ ਸੀ ਤਾਂ ਪਿਛੋ 2 ਮੋਟਰਸਾਈਕਲਾਂ ਪਰ ਸਵਾਰ ਹੋ ਕੇ 4
ਨਾਮਲੂਮ ਵਿਆਕਤੀਆਂ ਆਏ ਅਤੇ ਉਸਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਡੇਗ ਦਿੱਤਾ। ਡਿੱਗੇ ਪਏ
ਦੇ ਇੱਕ ਵਿਆਕਤੀ ਨੇ ਪਿਸਤੋਲ ਕੰਨ ਨਾਲ ਲਾ ਲਿਆ ਤੇ ਦੂਸਰੇ ਨੇ ਪਾਈਪ ਲੋਹਾ ਵਿੱਚ ਫਿੱਟ
ਦੰਦੇਦਾਰ ਗਰਾਰੀ ਦੀਆ ਹੁੱਜਾਂ ਮੁਦਈ ਦੇ ਮਾਰੀਆ ਅਤੇ ਉਸ ਪਾਸੋਂ ਕੈਸ਼ ਵਾਲਾ ਬੈਗ ਖੋਹ ਕੇ ਆਪਣੇ
ਹਥਿਆਰਾਂ ਸਮੇਤ ਮੋਟਰਸਾਈਕਲਾਂ ਤੇ ਚੜ ਕੇ ਮੌਕਾ ਤੋਂ ਭੱਜ ਗਏ। ਮੁਦਈ ਦੇ ਬਿਆਨ ਪਰ ਚਾਰੇ
ਨਾਮਲੂਮ ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 80 ਮਿਤੀ 26—08—2021 ਅ/ਧ 392 ਹਿੰ:ਦੰ: ਅਤੇ
25 ਅਸਲਾ ਐਕਟ ਥਾਣਾ ਝੁਨੀਰ ਦਰਜ਼ ਰਜਿਸਟਰ ਕੀਤਾ ਗਿਆ।
ਇਤਲਾਹ ਮਿਲਣ ਤੇ ਸ੍ਰੀ ਅਮਰਜੀਤ ਸਿੰਘ ਡੀ.ਐਸ.ਪੀ. ਸਰਦੂਲਗੜ ਅਤੇ ਸ੍ਰੀ ਤਰਸੇਮ
ਮਸੀਹ ਡੀ.ਐਸ.ਪੀ (ਡੀ.) ਮਾਨਸਾ ਦੀ ਅਗਵਾਈ ਹੇਠ ਐਸ.ਆਈ. ਕੇਵਲ ਸਿੰਘ ਕਾਰਜਕਾਰੀ ਮੁੱਖ
ਅਫਸਰ ਥਾਣਾ ਝੁਨੀਰ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦ ੇ ਹੋਏ ਵੱਖ ਵੱਖ ਪੁਲਿਸ
ਟੀਮਾਂ ਬਣਾ ਕੇ ਮੁਲਜਿਮਾਂ ਨੂੰ ਕਾਬੂ ਕਰਨ ਲਈ ਰਾਵਾਨਾ ਕੀਤੀਆ ਗਈਆ। ਵਾਰਦਾਤ ਤੋਂ ਕਰੀਬ 2
ਘੰਟਿਆਂ ਦੇ ਅੰਦਰ ਅੰਦਰ ਉਕਤਾਨ ਮੁਲਜਿਮਾਂ ਨੂੰ ਡੇਰਾ ਬਾਬਾ ਧਿਆਨ ਦਾਸ ਝਿੜੀ ਝੁਨੀਰ ਵਿੱਚੋ
ਭੱਜਦਿਆਂ ਨੂੰ ਚਾਰੇ ਪਾਸਿਓ ਘੇਰਾ ਪਾ ਕੇ ਮੌਕਾ ਤੇ ਕਾਬੂ ਕੀਤਾ ਗਿਆ। ਜਿਹਨਾਂ ਨੂੰ ਕਾਬੂ ਕਰਕੇ ਉਹਨਾਂ
ਪਾਸੋਂ ਮੌਕਾ ਤੋਂ 1 ਪਿਸਟਲ 32 ਬੋਰ ਦੇਸੀ ਸਮੇਤ 3 ਜਿµਦਾਂ ਕਾਰਤੂਸ, 1 ਖਿਲੌਣਾ ਪਿਸਟਲ (ਬਿਲਕੁੱਲ
9 ਐਮ.ਐਮ. ਦੀ ਤਰਾ), ਪਾਈਪ ਲੋਹਾ ਵਿੱਚ ਫਿੱਟ ਦੰਦੇਦਾਰ ਗਰਾਰੀ (ਗੰਡਾਂਸੀ ਦੀ ਤਰਾ), 1
ਪਲਸਰ ਮੋਟਰਸਾਈਕਲ ਨੰਬਰੀ ਪੀਬੀ.04ਡਬਲਯੂ—7160, 1 ਮੋਟਰਸਈਕਲ ਹੀਰੋ ਐਚ.ਐਫ.
ਡੀਲਕਸ ਬਿਨਾ ਨੰਬਰੀ, 1 ਓਪੋ ਕੰਪਨੀ ਦਾ ਮੋਬਾਇਲ ਫੋਨ ਅਤੇ ਲੁੱਟੀ ਨਗਦੀ 1 ਲੱਖ ਰੁਪਏ ਵੀ ਮੌਕਾ
ਤੋਂ ਬਰਾਮਦ ਕੀਤੀ ਗਈ।
ਇਹ ਸਾਰੇ ਮੁਲਜਿਮ ਕਰੀਮੀਨਲ ਬਿਰਤੀ ਦੇ ਹਨ, ਜਿਨ੍ਹਾਂ ਵਿਰੁ¤ਧ ਲੁੱਟ/ਖੋਹ/ਚੋਰੀਆ
ਅਤੇ ਨਸਿ਼ਆਂ ਦੇ 8 ਤੋਂ ਵ¤ਧ ਮੁਕ¤ਦਮੇ ਜਿਲਾ ਮਾਨਸਾ ਅਤੇ ਜਿਲਾ ਬਠਿੰਡਾ ਵਿਖੇ ਦਰਜ਼ ਰਜਿਸਟਰ
ਹਨ। ਜਿਹਨਾਂ ਨੇ ਮੁਢਲੀ ਪੁੱਛਗਿੱਛ ਤੇ ਮੰਨਿਆ ਹੈ ਕਿ ਉਕਤ ਬਰਾਮਦ ਮੋਟਰਸਾਈਕਲ ਹੀਰੋ
ਐਚ.ਐਫ. ਡੀਲਕਸ ਅਤੇ ਮੋਬਾਇਲ ਫੋਨ ਓਪੋ ਕੰਪਨੀ ਜੋ ਉਹਨਾਂ ਨੇ ਮਿਤੀ 25—08—2021 ਦੀ ਰਾਤ
ਨੂੰ ਥਾਣਾ ਬੋਹਾ ਦੇ ਏਰੀਆ ਵਿੱਚੋਂ ਖੋਹ ਕੀਤਾ ਸੀ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿ¤ਚ
ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਡੂµਘਾਈ ਨਾਲ
ਪੁ¤ਛਗਿ¤ਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ
ਕੀਤੀਆ ਹਨ। ਜਿਹਨਾਂ ਦੀ ਗ੍ਰਿਫਤਾਰੀ ਨਾਲ ਜਿਲਾਂ ਦੀਆ ਹੋਰ ਅਨਟਰੇਸ ਵਾਰਦਾਤਾਂ/ਕੇਸਾ ਦੇ ਟਰੇਸ
ਹੋਣ ਦੀ ਸੰਭਾਂਵਨਾ ਹੈ।
*ਮੁਕੱਦਮਾ ਨੰਬਰ 80 ਮਿਤੀ 26—08—2021 ਅ/ਧ 392 ਹਿੰ:ਦੰ: ਅਤੇ 25 ਅਸਲਾ ਐਕਟ ਥਾਣਾ
ਝੁਨੀਰ
ਮੁਦਈ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਾਨੇਵਾਲਾ, ਮੇਨੇਜਰ ਪਟਰੋਲ ਪੰਪ।
ਪਟਰੋਲ ਪੰਪ: ਹਮਾਰਾ ਪਟਰੋਲ ਪੰਪ ਪਿੰਡ ਦਾਨੇਵਾਲਾ, ਐਚ.ਪੀ. ਕੰਪਨੀ।
ਵਕੂਆ : ਮਿਤੀ 26—08—2021 ਨੂੰ ਸਮਾਂ ਕਰੀਬ 2 ਵਜੇ ਦਿਨ।
ਲੁੱਟੀ ਰਾਸ਼ੀ: 1 ਲੱਖ ਰੁਪਏ ਕੈਸ਼।
ਮੁਲਜਿਮ: 2 ਮੋਟਰਸਾਈਕਲਾਂ ਪਰ ਸਵਾਰ 4 ਨਾਮਲੂਮ ਵਿਆਕਤੀ।
ਟਰੇਸ/ਗ੍ਰਿਫਤਾਰ: 1.ਜਸਕਰਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭੁੱਚੋ ਕਲਾਂ (ਬਠਿੰਡਾ)।
2.ਜਗਤਾਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਭੁੱਚੋ ਕਲਾਂ (ਬਠਿੰਡਾ)।
3.ਹਰਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਬਾਠ ਹਾਲ ਗਲੀ ਨੰ:10 ਬਠਿੰਡਾ।
4.ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਲਹਿਰਾ ਸੋਧਾਂ
(ਉਕਤ ਸਾਰੇ ਮੁਲਜਿਮ ਗ੍ਰਿਫਤਾਰ ਹਨ)
ਪੁਲਿਸ ਰਿਮਾਂਡ ਮਿਤੀ 27—08—2021 ਨੂੰ ਪੇਸ਼ ਅਦਾਲਤ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ
ਹਾਸਲ ਕੀਤਾ।
ਬਰਾਮਦਗੀ :
—1 ਪਿਸਟਲ 32 ਬੋਰ ਦੇਸੀ ਸਮੇਤ 3 ਜਿµਦਾਂ ਕਾਰਤੂਸ
—1 ਖਿਲੌਣਾ ਪਿਸਟਲ (9 ਐਮ.ਐਮ. ਦੀ ਕਾਪੀ)
—1 ਪਾਈਪ ਲੋਹਾ ਵਿੱਚ ਫਿੱਟ ਦੰਦੇਦਾਰ ਗਰਾਰੀ (ਗੰਡਾਂਸੀ ਦੀ ਤਰਾ)
—1 ਪਲਸਰ ਮੋਟਰਸਾਈਕਲ ਨੰ:ਪੀਬੀ.04ਡਬਲਯੂ—7160
—1 ਮੋਟਰਸਈਕਲ ਹੀਰੋ ਐਚ.ਐਫ. ਡੀਲਕਸ ਬਿਨਾ ਨੰਬਰੀ
—1 ਓਪੋ ਕੰਪਨੀ ਦਾ ਮੋਬਾਇਲ ਫੋਨ
—1 ਲੱਖ ਰੁਪਏ ਨਗਦੀ
ਟਰੇਸ ਕੇਸ
ਮਿਤੀ 25—08—2021 ਦੀ ਰਾਤ ਕਰੀਬ 10 ਵਜੇ ਮੁਦਈ ਜਗਤਾਰ ਸਿੰਘ ਪੁੱਤਰ
ਜੋਗਿੰਦਰ ਸਿੰਘ ਵਾਸੀ ਮਲਕੋ ਆਪਣੇ ਮੋਟਰਸਾਈਕਲ ਹੀਰੋ ਐਚ.ਐਫ.ਡੀਲਕਸ ਨੰਬਰੀ
ਪੀਬੀ.50ਏ—7428 ਤੇ ਸਵਾਰ ਹੋ ਕੇ ਬੋਹਾ ਤੋਂ ਵਾਪਸ ਆਪਣੇ ਪਿੰਡ ਮਲਕੋ ਨੂੰ ਆ
ਰਿਹਾ ਸੀ ਤਾਂ ਬਾਹੱਦ ਬੋਹਾ ਪਾਸ ਉਕਤ ਮੁਲਜਿਮਾਂ ਨੇ ਉਸਨੂੰ ਘੇਰ ਕੇ ਉਸਦਾ
ਮੋਟਰਸਾਈਕਲ, ਮੋਬਾਇਲ ਫੋਨ ਓਪੋ ਕੰਪਨੀ ਅਤੇ 100 ਰੁਪਏ ਨਗਦੀ ਖੋਹ ਕੇ ਮੌਕਾ ਤੋ
ਭੱਜ ਗਏ।ਜਿਸ ਸਬੰਧੀ ਮੁਦੱਈ ਦੇ ਬਿਆਨ ਪਰ ਅਨਟਰੇਸ ਮੁਕੱਦਮਾ ਨੰ:120 ਮਿਤੀ
26—08—2021 ਅ/ਧ 379—ਬੀ. ਹਿੰ:ਦੰ: ਥਾਣਾ ਬੋਹਾ ਦਰਜ਼ ਹੋਇਆ ਸੀ, ਜੋ ਟਰੇਸ
ਕੀਤਾ ਗਿਆ ਹੈ।ਗ੍ਰਿਫਤਾਰ ਮੁਲਜਿਮਾਂ ਦਾ ਰਿਕਾਰਡ

  1. ਜਸਕਰਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭੁੱਚੋ ਕਲਾਂ (ਬਠਿੰਡਾ)।
    1).ਮੁ:ਨੰ:248/2020 ਅ/ਧ 379 ਹਿੰ:ਦੰ: ਥਾਣਾ ਸਰਦੂਲਗੜ।
    2).ਮੁ:ਨੰ:176/2020 ਅ/ਧ 379 ਹਿੰ:ਦੰ: ਥਾਣਾ ਝੁਨੀਰ।
    3).ਮੁ:ਨੰ:208/2020 ਅ/ਧ 379,201 ਹਿੰ:ਦੰ: ਥਾਣਾ ਸਰਦੂਲਗੜ।
    4).ਮੁ:ਨੰ:201/2020 ਅ/ਧ 399,402,379—ਬੀ,379,411 ਹਿੰਦੰ:, 25 ਅਸਲਾ ਐਕਟ
    ਥਾਣਾ ਨਥਾਣਾ (ਬਠਿੰਡਾ)।
    5).ਮੁ:ਨੰ:283/2020 ਅ/ਧ 379,411 ਹਿੰ:ਦ ੰ: ਥਾਣਾ ਸਰਦੂਲਗੜ।
    6).ਮੌਜੂਦਾ ਮੁ:ਨੰ:80 ਮਿਤੀ 26—08—2021 ਅ/ਧ 392 ਹਿੰ:ਦੰ:, 25 ਅਸਲਾ ਐਕਟ ਥਾਣਾ
    ਝੁਨੀਰ।
  2. ਜਗਤਾਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਭੁੱਚੋ ਕਲਾਂ (ਬਠਿੰਡਾ)।
    1).ਮੁ:ਨੰ:222/2019 ਅ/ਧ 379 ਹਿੰ:ਦੰ: ਥਾਣਾ ਨਥਾਣਾ (ਬਠਿੰਡਾ)।
    2). ਮੁ:ਨੰ:32/2019 ਅ/ਧ 61 ਆਬਕਾਰੀ ਐਕਟ ਥਾਣਾ ਨਥਾਣਾ (ਬਠਿੰਡਾ)
    3).ਮੌਜੂਦਾ ਮੁ:ਨੰ:80 ਮਿਤੀ 26—08—2021 ਅ/ਧ 392 ਹਿੰ:ਦੰ:, 25 ਅਸਲਾ ਐਕਟ ਥਾਣਾ
    ਝੁਨੀਰ।
    — ਮੁਲਜਿਮ ਬਾਹਰਲੇ ਜਿਲੇ ਨਾਲ ਸਬੰਧਤ ਹੋਣ ਕਰਕੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ
    ਹੈ।
  3. ਹਰਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਬਾਠ ਹਾਲ ਗਲੀ ਨੰ:10 ਬਠਿੰਡਾ।
    1).ਮੌਜੂਦਾ ਮੁ:ਨੰ:80 ਮਿਤੀ 26—08—2021 ਅ/ਧ 392 ਹਿੰ:ਦੰ:, 25 ਅਸਲਾ ਐਕਟ ਥਾਣਾ
    ਝੁਨੀਰ।
    — ਮੁਲਜਿਮ ਬਾਹਰਲੇ ਜਿਲੇ ਨਾਲ ਸਬੰਧਤ ਹੋਣ ਕਰਕੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ
    ਹੈ।
  4. ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਲਹਿਰਾ ਸੋਧਾਂ (ਬਠਿੰਡਾ)।
    1).ਮੌਜੂਦਾ ਮੁ:ਨੰ:80 ਮਿਤੀ 26—08—2021 ਅ/ਧ 392 ਹਿੰ:ਦੰ:, 25 ਅਸਲਾ ਐਕਟ ਥਾਣਾ
    ਝੁਨੀਰ।
    — ਮੁਲਜਿਮ ਬਾਹਰਲੇ ਜਿਲੇ ਨਾਲ ਸਬੰਧਤ ਹੋਣ ਕਰਕੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ
    ਹੈ।

LEAVE A REPLY

Please enter your comment!
Please enter your name here