*ਦੇਖੋ ਕਿਹੋ ਜਿਹੇ ਕੰਮ ਕਰੇ ਸਰਕਾਰ,ਚੌਕੀ ਪਿੰਡ ਚ “ਤੇ ਪਿੰਡ ਚੌਕੀ ਤੋਂ ਬਾਹਰ*

0
47

ਕੌਹਰੀਆਂ,27 ਅਗਸਤ(ਸਾਰਾ ਯਹਾਂ/ਰੀਤਵਾਲ )-ਹਿੰਦੁਸਤਾਨ ਇੱਕ ਲੋਕਤੰਤਰਿਕ ਦੇਸ਼ ਹੈ ਜਿੱਥੇ ਸਰਕਾਰ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਅਤੇ ਲੋਕਾਂ ਦੇ ਕੰਮ ਲੋਕਾਂ ਦੀ ਭਲਾਈ ਲਈ ਕਰਨੇ ਹੁੰਦੇ ਹਨ ਪਰ ਇਹ ਹਿੰਦੁਸਤਾਨ ਹੈ ਇਸ ਲਈ ਇੱਥੇ ਸਰਕਾਰਾਂ ਵੱਲੋਂ ਉਹ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਲੋਕਾਂ ਦੀ ਭਲਾਈ ਨਾਲ ਦ¨ਰ ਦ¨ਰ ਤੱਕ ਕੋਈ ਵਾਸਤਾ ਨਹੀਂ ਹੁੰਦਾ ਸਿਰਫ ਤੇ ਸਿਰਫ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ।ਜਿਵੇਂ ਕੇਂਦਰ ਸਰਕਾਰ ਨੇ ਲੋਕਾਂ ਦੇ ਭਲੇ ਲਈ ਕਹਿ ਕੇ ਖੇਤੀ ਕਾਨੂੰਨ ਬਣਾਏ ਪਰ ਉਸ ਦਿਨ ਤੋਂ ਹੀ ਕਿਸਾਨ ਸੜਕਾਂ ਤੇ ਰਾਤਾਂ ਬਿਤਾ ਰਿਹਾ ਹੈ ।ਇਸੇ ਤਰਾਂ ਪਿੰਡ ਕੌਹਰੀਆਂ ਵਿੱਚ ਕਰੀਬ 40 ਸਾਲ ਪਹਿਲਾਂ ਬਣੀ ਪੁਲਸ ਚੌਕੀ ਜੋ ਹੁਣ ਵੀ ਪਿੰਡ ਵਿੱਚ ਹੀ ਹੈ ਵਿਚੋਂ ਪਿੰਡ ਕੌਹਰੀਆਂ ਦਾ ਨਾਂ ਕੱਟ ਕੇ ਥਾਣਾ ਛਾਜਲੀ ਨਾਲ ਜੋੜ ਦਿੱਤਾ ਜੋ ਕਿ,ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।ਸਰਕਾਰ ਦੇ ਇਸ ਕੰਮ ਨੂੰ ਲੋਕ ਹਾਸੋਹੀਣਾ ਕਦਮ ਦੱਸ ਰਹੇ ਹਨ ਕਿਉਕਿ ਪਿੰਡ ਚ’ਚੌਕੀ ਹੋਣ ਦੇ ਬਾਵਜ¨ਦ ਸ਼ਕਾਇਤ ਲਿਖਵਾਉਣ ਲਈ ਥਾਣਾ ਛਾਜਲੀ ਜਾਣਾ ਪੈਂਦਾ ਹੈ ਜੋ ਕਿ ਪਿੰਡ ਤੋਂ ਕਰੀਬ 12 ਕਿਲੋਮੀਟਰ ਦ¨ਰ ਪੈਂਦਾ ਹੈ ਅਤੇ ਬੱਸ ਸਰਵਿਸ ਵੀ ਬਹੁਤ ਘੱਟ ਹੈ।

ਚੋਰੀ ਦੀਆਂ ਘਟਨਾਵਾਂ ਚ’ ਵਾਧਾ :-

ਜਦੋਂ ਦਾ ਪਿੰਡ ਨੂੰ ਚੌਕੀ ਨਾਲੋਂ ਕੱਟਿਆ ਹੈ ਉਸ ਦਿਨ ਤੋਂ ਹੀ ਮਾੜੇ ਅਨਸਰਾਂ ਨੂੰ ਪੁਲਸ ਦਾ ਡਰ ਘਟ ਗਿਆ ਅਤੇ ਅਚਾਨਕ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਗਿਆ ਹੈ,ਉਸ ਦਿਨ ਤੋਂ ਬਾਅਦ ਹੀ ਏ.ਟੀ.ਐੱਮ ਦੀ ਤੋਡæ ਭੰਨ ਕੀਤੀ ਗਈ ਅਤੇ ਕਿ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਅਤੇ ਬਹੁਤ ਸਾਰੇ ਟ੍ਰਾੰਸਫਾਰਮਰਾਂ ਚੋਂ ਤਾਂਬਾ ਚੋਰੀ ਹੋਇਆ । ਹੋਈ ਰਹਿੰਦੀ ਐ ਚਕਲੋ ਚਕਲੋ :- ਪੁਲਸ ਚੌਕੀ ਪਿੰਡ ਵਿੱਚ ਹੋ ਕੇ ਵੀ ਨਾਂ ਹੋਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ ਹਫਤੇ ਵਿੱਚ ਇੱਕ ਦੋ ਵਾਰ ਤਾਂ ਰਾਤ ਨੂੰ ਗੁਰਦੁਆਰਾ ਸਾਹਿਬ ਤੋਂ ਚੋਰ ਆਉਣ ਦੀ ਅਨਾਊਂਸਮੈਂਟ ਹੋਣਾ ਲਾਜ਼ਮੀ ਹੈ ।ਅਨਾਊਂਸਮੈਂਟ ਤੋਂ ਬਾਅਦ ਲੋਕ ਸਾਰੀ ਰਾਤ ਚਕਲੋ ਚਕਲੋ ਕਰਦੇ ਗਲੀਆਂ ਵਿੱਚ ਬੇ ਅਰਾਮ ਹੁੰਦੇ ਰਹਿੰਦੇ ਹਨ।

ਲੋਕਾਂ ਦੀ ਮੰਗ :-

ਪਿੰਡ ਵਾਸੀ ਗੁਰਦੇਵ ਸਿੰਘ ਸਾਬਕਾ ਸਰਪੰਚ ਕੌਹਰੀਆਂ,ਅਜੈਬ ਸਿੰਘ ਆੜ੍ਹਤੀਆ,ਜਥੇਦਾਰ ਰਾਮ ਸਿੰਘ,ਚਰਨਜੀਤ ਸਿੰਘ ਸਾਬਕਾ ਸਰਪੰਚ,ਨਰਿੰਦਰ ਸਿੰਘ ਆੜ੍ਹਤੀਆ,ਰਾਜਪਾਲ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਪ੍ਰਧਾਨ ਜਾਟ ਮਹਾਂਸਭਾ,ਸੁਖਜਿੰਦਰ ਸਿੰਘ ਪੰਚ,ਨਸੀਬ ਸਿੰਘ ਸੁਸਾਇਟੀ ਮੈਂਬਰ,ਦਵਿੰਦਰ ਸਿੰਘ ਭੋਲਾ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਕੌਹਰੀਆਂ ਵਿਖੇ ਬਣੀ ਚੌਕੀ ਵਿੱਚ ਪਿੰਡ ਦਾ ਨਾਮ ਸ਼ਾਮਲ ਕੀਤਾ ਜਾਵੇ ਤਾਂ ਜੋ ਪਿੰਡ ਵਾਸੀ ਚੈਨ ਦੀ ਨੀਂਦ ਸੌਂ ਸਕਣ।
ਕੈਪਸ਼ਨ :- ਪਿੰਡ ਕੌਹਰੀਆਂ ਵਿੱਚ ਬਣੀ ਪੁਲਸ ਚੌਕੀ

LEAVE A REPLY

Please enter your comment!
Please enter your name here