ਮਾਨਸਾ:- 26 ਅਗਸਤ (ਸਾਰਾ ਯਹਾਂ ਬੀਰਬਲ ਧਾਲੀਵਾਲ ) ਆਲ ਇੰਡੀਆ ਜੱਟ ਮਹਾਂ ਸਭਾ ਵੱਲੋਂ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਐਡਵੋਕੇਟ ਭੁਪਿੰਦਰ ਸਿੰਘ ਸਰਾਂ ਨੂੰ ਜ਼ਿਲ੍ਹਾ ਮਾਨਸਾ ਦਾ ਪ੍ਰਧਾਨ ਥਾਪਦਿਆਂ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਦੌਰਾਨ ਭੁਪਿੰਦਰ ਸਰਾਂ ਵੱਲੋਂ ਆਲ ਇੰਡੀਆ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਚੇਅਰਮੈਨ ਬਿਕਰਮ ਸਿੰਘ ਮੋਫਰ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਭਾ ਦਾ ਮਕਸਦ ਜੱਟ ਬਰਾਦਰੀ ਦੀਆਂ ਮੁਸ਼ਕਿਲਾਂ ਨੂੰ ਉਭਾਰਨਾ ਤੇ ਖਾਸਕਰ 8 ਲੱਖ ਸਲਾਨਾ ਕਮਾਈ ਤੋਂ ਹੇਠਲੇ ਪੱਧਰ ਦੇ ਜੱਟਾਂ ਨੂੰ ਰਖਾਵਾਂਕਰਨ ਅਧੀਨ ਲਿਆਉਣਾ ਹੈ। ਉਨ੍ਹਾਂ ਇਸ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਭਾ ਦਾ ਪੂਰਨ ਸਹਿਯੋਗ ਹੈੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਸਭਾ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਅਨੂਪ ਚੌਧਰੀ ਕਰੰਡੀ, ਅਜੀਤ ਸਿੰਘ ਸਰਪੰਚ ਕਰੰਡੀ ਅਤੇ ਸੂਰਤ ਸਿੰਘ ਬਾਜਵਾ ਮੌਜੂਦ ਸਨ।