*ਹੋਟਲ ‘ਚ ਠੰਢੀ ਰੋਟੀ ਨੂੰ ਲੈ ਕੇ ਚੱਲੀ ਗੋਲੀ, ਨੌਜਵਾਨ ਦੀ ਮੌਤ*

0
331

ਫਿਰੋਜ਼ਪੁਰ (ਸਾਰਾ ਯਹਾਂ ਬਿਊਰੋ ਰਿਪੋਰਟ): ਕਸਬਾ ਗੁਰੂ ਹਰਸਹਾਏ ਸ਼ਹਿਰ ਦੀ ਫਰੀਦਕੋਟ ਰੋਡ ’ਤੇ ਹੋਟਲ ਵਿੱਚ ਬੀਤੀ ਰਾਤ ਕਿੱਟੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਵਾਰਦਾਤ ਸਮੇਂ ਮੌਕੇ ’ਤੇ ਸ਼ਹਿਰ ਦੇ 15 ਪਰਿਵਾਰ ਖਾਣਾ ਖਾ ਰਹੇ ਸਨ। 

ਖਾਣੇ ਨੂੰ ਲੈ ਕੇ ਪਾਰਟੀ ਮੈਂਬਰਾਂ ਤੇ ਹੋਟਲ ਵਾਲਿਆਂ ਵਿੱਚ ਬਹਿਸ ਹੋ ਗਈ ਤੇ ਗੋਲੀ ਚੱਲ ਗਈ, ਜਿਸ ਵਿੱਚ ਟਿੰਕਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਜਦਕਿ ਅਸ਼ੋਕ ਮੋਗਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਲੁਧਿਆਣਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਮੁਤਾਬਕ ਗੁਰੂ ਹਰ ਸਹਾਏ ਦੇ ਇੱਕ ਰੈਸਟੋਰੈਂਟ ਵਿੱਚ ਠੰਢੀ ਰੋਟੀ ਨੂੰ ਲੈ ਕੇ ਝਗੜਾ ਹੋ ਗਿਆ। ਸੀਸੀਟੀਵੀ ਵਿੱਚ ਸਾਹਮਣੇ ਸਾਰਾ ਮਾਮਲਾ ਕੈਦ ਹੋ ਗਿਆ ਹੈ।

LEAVE A REPLY

Please enter your comment!
Please enter your name here