*ਦੇਸ਼ ’ਚ ਮੁੜ ਕੋਰੋਨਾ ਦਾ ਕਹਿਰ! ਤੀਜੀ ਲਹਿਰ ਦੀ ਹੋਈ ਸ਼ੁਰੂਆਤ? ਪਿਛਲੇ 5 ਦਿਨਾਂ ਦੇ ਅੰਕੜਿਆਂ ਉਡਾਈ ਨੀਂਦ*

0
352

ਨਵੀਂ ਦਿੱਲੀ (ਸਾਰਾ ਯਹਾਂ ਬਿਊਰੋ ਰਿਪੋਰਟ): ਲੋਕ ਦੇਸ਼ ਵਿੱਚ ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨੂੰ ਲੈ ਕੇ ਬਹੁਤ ਡਰੇ ਹੋਏ ਹਨ ਕਿਉਂਕਿ ਕੋਵਿਡ ਦੀ ਦੂਜੀ ਲਹਿਰ ਨੇ ਪਹਿਲਾਂ ਹੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਕੀਤੀਆਂ ਸਨ। ਹੁਣ ਇੱਕ ਵਾਰ ਫਿਰ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਪੰਜ ਦਿਨਾਂ ਦੇ ਅੰਕੜੇ ਇਹ ਸਿੱਧ ਕਰ ਰਹੇ ਹਨ ਕਿ ਦੇਸ਼ ਵਿੱਚ ਕੋਵਿਡ-19 ਦੇ ਮਾਮਲੇ ਇੱਕ ਵਾਰ ਫਿਰ ਵਧ ਰਹੇ ਹਨ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕੋਰੋਨਾ ਦੇ 46 ਹਜ਼ਾਰ 164 ਨਵੇਂ ਮਾਮਲੇ ਸਾਹਮਣੇ ਆਏ ਹਨ।

 

ਮਹਾਮਾਰੀ ਦੀ ਛੂਤ ਕਾਰਨ 607 ਲੋਕਾਂ ਦੀ ਮੌਤ ਵੀ ਹੋ ਗਈ ਹੈ। ਭਾਵੇਂ, ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਹੁਣ ਵਧ ਕੇ ਤਿੰਨ ਕਰੋੜ 17 ਲੱਖ 88 ਹਜ਼ਾਰ 440 ਹੋ ਗਈ ਹੈ। ਹੁਣ ਦੇਸ਼ ਵਿੱਚ ਸਰਗਰਮ ਮਾਮਲੇ ਵਧ ਕੇ ਤਿੰਨ ਲੱਖ 33 ਹਜ਼ਾਰ 725 ਹੋ ਗਏ ਹਨ ਭਾਵ ਇੰਨੇ ਵਿਅਕਤੀ ਇਸ ਵੇਲੇ ਹਸਪਤਾਲਾਂ ’ਚ ਇਲਾਜ ਅਧੀਨ ਹਨ।

 https://imasdk.googleapis.com/js/core/bridge3.476.0_en.html#goog_1181974118

ਪਿਛਲੇ ਪੰਜ ਦਿਨਾਂ ਵਿੱਚ ਕੁਝ ਇੰਝ ਵਧ ਰਹੇ ਕੋਰੋਨਾ ਦੇ ਨਵੇਂ ਮਾਮਲੇ

26 ਅਗਸਤ 2021 – 46 ਹਜ਼ਾਰ 164 ਨਵੇਂ ਮਾਮਲੇ
25 ਅਗਸਤ 2021 – 37 ਹਜ਼ਾਰ 593 ਮਾਮਲੇ
24 ਅਗਸਤ 2021- 25 ਹਜ਼ਾਰ 467 ਮਾਮਲੇ
23 ਅਗਸਤ 2021- 25 ਹਜ਼ਾਰ 72 ਮਾਮਲੇ
22 ਅਗਸਤ 2021-30 ਹਜ਼ਾਰ 948 ਮਾਮਲੇ

ਇਕੱਲੇ ਕੇਰਲ ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 31 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਹਨ

ਕੇਰਲ ਰਾਜ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਕੇਰਲ ਵਿੱਚ, ਬੁੱਧਵਾਰ, 25 ਅਗਸਤ ਨੂੰ, ਕੋਵਿਡ ਦੇ ਮਾਮਲੇ ਇੱਕ ਵਾਰ ਫਿਰ 31 ਹਜ਼ਾਰ ਨੂੰ ਪਾਰ ਕਰ ਗਏ। ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 215 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੁੱਲ ਸਰਗਰਮ ਮਾਮਲੇ 1 ਲੱਖ 70 ਹਜ਼ਾਰ 312 ਹਨ।

18 ਅਗਸਤ ਤੋਂ 22 ਅਗਸਤ ਤੱਕ ਦੇਸ਼ ਵਿੱਚ ਟੀਕਾਕਰਨ ਦੀ ਸਥਿਤੀ

ਜਿੱਥੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਉੱਥੇ ਇਸ ਘਾਤਕ ਬਿਮਾਰੀ ਨੂੰ ਹਰਾਉਣ ਲਈ ਟੀਕਾਕਰਨ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਪਿਛਲੇ ਪੰਜ ਦਿਨਾਂ ਵਿੱਚ ਦੇਸ਼ ਵਿੱਚ ਟੀਕਾਕਰਣ ਦੀ ਇਹ ਸਥਿਤੀ ਹੈ:

·        18 ਅਗਸਤ – 56.36 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ

·        19 ਅਗਸਤ – 54.71 ਲੱਖ ਲੋਕਾਂ ਦਾ ਟੀਕਾਕਰਣ ਹੋਇਆ

·        20 ਅਗਸਤ – 36.36 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ

·        21 ਅਗਸਤ – 52.23 ਲੱਖ ਲੋਕਾਂ ਦਾ ਟੀਕਾਕਰਣ ਕੀਤਾ

·        22 ਅਗਸਤ – 7.95 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ

LEAVE A REPLY

Please enter your comment!
Please enter your name here