ਬੁਢਲਾਡਾ 25 ਅਗਸਤ(ਸਾਰਾ ਯਹਾਂ /ਅਮਨ ): ਕਰਜ਼ੇ ਦੀ ਮਾਰ ਹੇਠ ਮਾਨਸਿਕ ਤੌਰ ਤੇ ਪ੍ਰੇਸਾਨ ਰਹਿਣ ਵਾਲੇ ਕਿਸਾਨ ਨੇ ਆਪਣੇ ਹੀ ਖੇਤ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਸਦਰ ਰਮਨਦੀਪ ਕੋਰ ਨੇ ਦੱਸਿਆ ਕਿ ਪਿੰਡ ਕਣਕਵਾਲ ਚਹਿਲਾ ਦੇ ਸੰਦੀਪ ਸਿੰਘ(30) ਪੁੱਤਰ ਭਗਵਾਨ ਸਿੰਘ ਨੇ ਅੱਜ ਆਪਣੇ ਖੇਤ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਤਨੀ ਮਨਦੀਪ ਕੋਰ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ ਪੋਸਟ ਮਾਰਟਮ ਉਪਰੰਤ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਨੇ ਵਾਰਸਾ ਨੂੰ ਸੋਪ ਦਿੱਤੀ। ਉਨ੍ਹਾ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਨੁਸਾਰ ਉਸਦੇ ਪਤੀ ਊੱਪਰ 8 ਲੱਖ ਦਾ ਕਰਜ਼ਾ ਸੀ ਜਮੀਨ 2 ਏਕੜ ਹੋਣ ਕਾਰਨ ਕਰਜ਼ਾ ਮੋੜਨਾ ਮੁਸਕਲ ਹੋਇਆ ਪਿਆ ਸੀ ਜਿਸ ਕਾਰਨ ਉਹ ਮਾਨਸਿਕ ਤੋਰ ਤੇ ਪ੍ਰੇਸਾਨ ਰਹਿੰਦਾ ਸੀ ਨੇ ਅੱਜ਼ ਆਤਹੱਤਿਆ ਕਰ ਲਈ।