*ਤਾਲਿਬਾਨ ਦਾ ‘ਆਤਮਘਾਤੀ ਕਦਮ’! ਹੁਣ ਅਹਿਮਦ ਮਸੂਦ ਦੀ ਫ਼ੌਜ ਨਾਲ ਟਾਕਰਾ, ਤਾਲਿਬਾਨ ਦੇ ਖੂਨ ਨਾਲ ਰੰਗੀ ਧਰਤੀ*

0
152

ਕਾਬੁਲ 23 ,ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ): ਅਫਗਾਨਿਸਤਾਨ ਦਾ ਇਕਲੌਤਾ ਇਲਾਕਾ ਪੰਜਸ਼ੀਰ ਹਾਲੇ ਵੀ ਤਾਲਿਬਾਨ ਦੇ ਕੰਟਰੋਲ ਤੋਂ ਬਾਹਰ ਹੈ। ਹੁਣ ਤਾਲਿਬਾਨ ਪੰਜਸ਼ੀਰ ਵੱਲ ਵਧ ਰਹੇ ਹਨ। ਅਫਗਾਨਿਸਤਾਨ ਦੇ ਕਾਰਜਕਾਰੀ ਰਾਸ਼ਟਰਪਤੀ ਅਮਰੁਲਾਹ ਸਾਲੇਹ ਨੇ ਇਸ ਨੂੰ ਤਾਲਿਬਾਨ ਦਾ ‘ਆਤਮਘਾਤੀ ਕਦਮ’ ਦੱਸਿਆ ਹੈ। ਸਾਲੇਹ ਦਾ ਦਾਅਵਾ ਹੈ ਕਿ ਪੰਜਸ਼ੀਰ ਨੂੰ ਜਾਣ ਵਾਲਾ ਸਲਾਂਗ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ।

ਪੰਜਸ਼ੀਰ ਦੇ ਰਸਤੇ ‘ਤੇ ਅੰਦਰਾਬ ਘਾਟੀ ‘ਚ ਉੱਤਰੀ ਗਠਜੋੜ ਦੇ ਹਮਲੇ ‘ਚ ਕਈ ਤਾਲਿਬਾਨੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਤਾਲਿਬਾਨ ਨੇ ਇੱਥੇ ਘਾਤ ਲਾ ਕੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਬਾਗਲਾਨ ਦੇ ਜਬਲ-ਏ-ਸਿਰਾਜ ਵਿੱਚ 300 ਤੋਂ ਵੱਧ ਤਾਲਿਬਾਨ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਤਾਲਿਬਾਨ ਦੇ ਕਬਜ਼ੇ ਤੋਂ ਆਜ਼ਾਦ ਬਗਲਾਨ ਸੂਬਾ
ਸਾਲੇਹ ਤੇ ਅਹਿਮਦ ਮਸੂਦ ਦੇ ਉੱਤਰੀ ਗੱਠਜੋੜ ਨੇ ਬਗਲਾਨ ਸੂਬੇ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਹੈ। ਅਫਗਾਨਿਸਤਾਨ ਦਾ ਝੰਡਾ ਹੁਣ 34 ਸੂਬਿਆਂ ਵਿੱਚੋਂ ਦੋ ਵਿੱਚ ਲਹਿਰਾ ਰਿਹਾ ਹੈ, ਜਦੋਂਕਿ 32 ਪ੍ਰਾਂਤ ਤਾਲਿਬਾਨ ਦੇ ਕਬਜ਼ੇ ਵਿੱਚ ਹਨ। ਇਸ ਜਿੱਤ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਸਾਲੇਹ ਦੀ ਇੱਕ ਤਾਜ਼ਾ ਫੋਟੋ ਆਈ। ਪਿਛਲੇ ਪਾਸੇ ਅਫਗਾਨਿਸਤਾਨ ਦਾ ਝੰਡਾ ਹੈ ਤੇ ਪਲੇਅ ਕਾਰਡ ‘ਤੇ ‘ਅੱਲ੍ਹਾ ਮਹਾਨ ਹੈ’ ਲਿਖਿਆ ਹੋਇਆ ਹੈ।

ਅਫਗਾਨਿਸਤਾਨ ਤੋਂ ਆ ਰਹੀਆਂ ਰਿਪੋਰਟਾਂ ਅਨੁਸਾਰ, ਬਗਲਾਨ ਦੀ ਲੜਾਈ ਵਿੱਚ 300 ਤੋਂ ਵੱਧ ਤਾਲਿਬਾਨ ਲੜਾਕਿਆਂ ਨੂੰ ਮਾਰ ਦਿੱਤਾ ਗਿਆ ਹੈ। ਤਾਲਿਬਾਨ 30 ਤੋਂ ਜ਼ਿਆਦਾ ਹਥਿਆਰਬੰਦ ਵਾਹਨਾਂ, ਬਾਰੂਦੀ ਸੁਰੰਗਾਂ ਤੇ ਹਥਿਆਰਾਂ ਨੂੰ ਬਾਗਲਾਨ ਵਿੱਚ ਛੱਡ ਕੇ ਕਾਬੁਲ ਵੱਲ ਭੱਜ ਗਏ ਹਨ। ਬਗਲਾਨ ਦੇ ਦਿਹ ਸਾਲਾਹ ਜ਼ਿਲ੍ਹੇ ਵਿੱਚ ਉੱਤਰੀ ਗੱਠਜੋੜ ਦੀ ਜਿੱਤ ਤੋਂ ਬਾਅਦ ਵਾਹਨਾਂ ਉੱਤੇ ਅਫਗਾਨ ਝੰਡਾ ਮਾਣ ਨਾਲ ਲਹਿਰਾ ਰਿਹਾ ਹੈ।

ਕਾਬੁਲ ਤੋਂ ਬਗਲਾਨ ਦੀ ਦੂਰੀ ਲਗਪਗ 263 ਕਿਲੋਮੀਟਰ ਹੈ। ਇੱਥੇ ਤਾਲਿਬਾਨ ਦੇ ਹਾਰ ਜਾਣ ਕਾਰਣ ਤਾਲਿਬਾਨ ਅੱਤਵਾਦੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ। ਉੱਤਰੀ ਗੱਠਜੋੜ ਦੀ ਇਸ ਜਿੱਤ ਤੋਂ ਬਾਅਦ, ਅਫਗਾਨ ਲੋਕਤੰਤਰ ਦੇ ਸਮਰਥਕਾਂ ਦੁਆਰਾ ਉਠਾਏ ਗਏ ਨਾਅਰੇ ਪੂਰੇ ਅਫਗਾਨਿਸਤਾਨ ਵਿੱਚ ਆਸ ਦੀ ਇੱਕ ਕਿਰਨ ਬਣ ਕੇ ਉੱਭਰੇ ਹਨ।

ਤਾਲਿਬਾਨ ਕਰ ਰਿਹਾ ਆਪਣੇ ਲੜਾਕਿਆਂ ਨੂੰ ਪੰਜਸ਼ੀਰ ਵਿੱਚ ਇਕੱਠੇ
ਦੂਜੇ ਪਾਸੇ, ਤਾਲਿਬਾਨ ਬਗ਼ਲਾਨ ਵਿੱਚ ਹਾਰਨ ਤੋਂ ਬਾਅਦ ਪੰਜਸ਼ੀਰ ਵਿੱਚ ਆਪਣੇ ਲੜਾਕੇ ਇਕੱਠੇ ਕਰ ਰਿਹਾ ਹੈ। ਕਾਰਜਕਾਰੀ ਪ੍ਰਧਾਨ ਅਮਰੁੱਲਾਹ ਸਾਲੇਹ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸਾਲੇਹ ਨੇ ਲਿਖਿਆ, “ਗੁਆਂਢੀ ਅੰਦਰਾਬ ਸੂਬੇ ਵਿੱਚ ਤਾਲਿਬਾਨ ਨੇ ਆਪਣੇ ਲੜਾਕਿਆਂ ਨੂੰ ਪੰਜਸ਼ੀਰ ਘਾਟੀ ਦੇ ਪ੍ਰਵੇਸ਼ ਦੁਆਰ ਦੇ ਨੇੜੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ, ਸਾਲੇਹ ਦੇ ਲੜਾਕਿਆਂ ਨੇ ਸਲਾਂਗ ਰਾਜਮਾਰਗ ਨੂੰ ਬੰਦ ਕਰ ਦਿੱਤਾ ਹੈ।

ਪੰਜਸ਼ੀਰ ਵਿੱਚ ਤਾਲਿਬਾਨ ਦਾ ਰਾਹ ਬਿਲਕੁਲ ਸੌਖਾ ਨਹੀਂ ਹੋਵੇਗਾ ਕਿਉਂਕਿ ਇਹ ਸਾਰਾ ਇਲਾਕਾ ਉੱਤਰੀ ਗਠਜੋੜ ਦਾ ਗੜ੍ਹ ਹੈ। ਚਾਰੇ ਪਾਸੇ ਉੱਚੀਆਂ ਪਹਾੜੀਆਂ ਹਨ ਜਿੱਥੇ ਉੱਤਰੀ ਗਠਜੋੜ ਦੇ ਲੜਾਕੇ ਮੌਜੂਦ ਹਨ। ਅਜਿਹੀ ਸਥਿਤੀ ਵਿੱਚ, ਤਾਲਿਬਾਨ ਲੜਾਕਿਆਂ ਨੂੰ ਉਚਾਈ ਤੋਂ ਗੋਲੀਬਾਰੀ ਕੀਤੀ ਜਾਵੇਗੀ, ਜਿਸ ਕਾਰਣ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ।Tags

LEAVE A REPLY

Please enter your comment!
Please enter your name here