*ਖੇਤੀ ਕਾਨੂੰਨਾਂ ਦੇ ਰੋਸ ‘ਚ ਸਿਆਸੀ ਆਗੂਆਂ ਦੇ ਕੁਲਰੀਆਂ ‘ਚ ਦਾਖਲੇ ਤੇ ਪਿੰਡ ਵਾਸੀਆਂ ਨੇ ਲਗਾਈ ਰੋਕ*

0
17

ਬਰੇਟਾ (ਸਾਰਾ ਯਹਾਂ/ਰੀਤਵਾਲ) ਨਜ਼ਦੀਕੀ ਪਿੰਡ ਕੁਲਰੀਆਂ ‘ਚ ਸਮ¨ਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਖੇਤੀ ਕਾਲੇ ਕਾਨੂੰਨਾਂ ਦੇ ਰੋਸ ਵਜੋਂ ਸਖਤ ਫੈਂਸਲਾ ਲੈਂਦਿਆਂ ਹਰ ਸਿਆਸੀ ਪਾਰਟੀ ਦੇ ਆਗ¨ਆਂ ‘ਤੇ ਪਿੰਡ ਵਿਚ ਆਉਣ ‘ਤੇ ਅਜ ਪੱਕੀ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੈ ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਕੁਲਰੀਆਂ ਅਤੇ ਤਾਰੀ ਕੁਲਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿੰਡ ਵਾਸੀਆਂ ਨੇ ਸਿਆਸੀ ਆਗੂਆਂ ਤੇ ਪਿੰਡ ‘ਚ ਆਉਣ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਪਿੰਡ ‘ਚ ਸਿਆਸੀ ਤੌਰ ‘ਤੇ ਕਿਸੇ ਵੀ ਲੀਡਰ ਨੂੰ ਵੜ੍ਹਨ ਨਹੀਂ ਦਿੱਤਾ ਜਾਵੇਗਾ । ਹਰ ਪਾਰਟੀ ਦੇ ਆਗ¨ਆਂ ਦਾ ਜਦੋਂ ਤੱਕ ਖੇਤੀ ਕਾਲੇ ਕਾਨੂੰ ਰੱਦ ਨਹੀਂ ਹੁੰਦੇ , ਉਸ ਸਮੇਂ ਤੱਕ ਪਿੰਡ ਵਿਚ ਆਉਣ ‘ਤੇ ਸਖਤ ਵਿਰੋਧ ਕਰਕੇ ਉਸ ਨੂੰ ਬੇਰੰਗ ਮੋੜਿਆ ਜਾਵੇਗਾ । ਇਸ ਫੈਸਲੇ ਦਾ ਪਿੰਡ ਵਾਸੀਆਂ ਵਲੋਂ ਹੱਥ ਖੜੇ ਕਰਕੇ ਸਮਰਥਨ ਦਿੱਤਾ ਤੇ ਜਥੇਬੰਦੀਆਂ ਅਤੇ ਪੰਚਾਇਤ ਨੂੰ ਪ¨ਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ । ਚੋਣਾਂ ਸਿਰ ‘ਤੇ ਹੋਣ ਕਾਰਨ ਇਸ ਫੈਸਲੇ ਨਾਲ ਸਿਆਸੀ ਆਗ¨ਆਂ ਦੀ ਚਿੰਤਾ ਵਿਚ ਹੋਰ ਵਾਧਾ ਹੋੋਵੇਗਾ ਕਿਉਂਕਿ ਉਕਤ ਪਿੰਡ ਵਾਸੀਆਂ ਦੇ ਫੈਸਲੇ ਨਾਲ ਹੋਰ ਪਿੰਡਾਂ ‘ਚ ਅਜਿਹੇ ਐਲਾਨ ਹੋਣ ਅਤੇ ਸਿਆਸੀ ਪਾਰਟੀਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਮੌਕੇ ਰੂਲਦੂ ਸਿੰਘ, ਪਾਲਾ ਸਿੰਘ, ਮਿਠੂ ਸਿੰਘ, ਬਬੂ ਸਿੰਘ, ਨੈਬ ਸਿੰਘ, ਚਿੜੀਆ ਸਿੰਘ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here