*ਪਿੰਡ ਆਲਮਪੁਰ ਬੋਦਲਾ ਲਗਾਇਆ ਗਿਆ ਖ਼ੂਨਦਾਨ ਕੈੰਪ*

0
11

ਬੁਢਲਾਡਾ, 21 ਅਗਸਤ (ਸਾਰਾ ਯਹਾਂ/ਮੇਹਤਾ): ਇਲਾਕੇ ਦੀ ਸਮਾਜਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪਿੰਡ ਆਲਮਪੁਰ ਬੋਦਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈੰਪ ਲਗਾਇਆ ਗਿਆ ਜਿੱਥੇ 45 ਖ਼ੂਨਦਾਨੀਆਂ ਨੇ ਭਾਗ ਲਿਆ। ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਵੱਲੋਂ ਅਮਨਦੀਪ ਸਿੰਘ ਦੀ ਅਗਵਾਹੀ ਵਿੱਚ ਇਹ ਖ਼ੂਨ ਇਕੱਤਰ ਕੀਤਾ ਗਿਆ। ਇਸ ਕੈੰਪ ਵਿੱਚ ਬੁਢਲਾਡਾ ਸਦਰ ਥਾਣਾ ਮੁਖੀ ਮੈਡਮ ਰਮਨਦੀਪ ਕੌਰ ਅਤੇ ਗੁਰੂਦੁਆਰਾ ਪ੍ਰਧਾਨ ਮਹਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਸ਼ਾਮਿਲ ਹੋਏ। ਇਸ ਦੌਰਾਨ ਪਿੰਡ ਦੇ ਪਤਿਵੰਤਿਆਂ ਅਤੇ ਸੰਸਥਾਵਾਂ ਵੱਲੋਂ ਸਾਰੇ ਹੀ ਖ਼ੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ, ਸਕੱਤਰ ਜਤਿੰਦਰ ਸਿੰਘ ਅਤੇ ਖਜਾਨਚੀ ਮਨਪ੍ਰੀਤ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਕੈੰਪ ਵਿੱਚ ਨੇਕੀ ਟੀਮ ਤੋਂ ਇਲਾਵਾ ਏ ਐਸ ਆਈ ਬਲਵੰਤ ਭੀਖੀ, ਚੰਚਲ ਕਣਕਵਾਲ, ਕਲੱਬ ਮੈਂਬਰ ਲੱਬੀ ਚੀਮਾ, ਬਿੰਦਰ ਸਰਪੰਚ, ਕਾਲਾ ਜੰਡੇ, ਸਨੀ ਜੰਡੇ, ਲਾਲੀ ਚੀਮਾ, ਲੱਖੀ ਚੀਮਾ, ਦੀਪ ਬਾਠ, ਗੋਰਾ ਸੰਧੂ, ਰਣਜੀਤ ਵਿਰਕ, ਰਾਜੂ ਚੀਮਾ, ਗੁਲਾਬ ਸਿੰਘ, ਅਵਤਾਰ ਚੀਮਾ, ਬਿੰਦਰ ਚੀਮਾ, ਕਾਲਾ ਚੀਮਾ, ਬਿੰਦਰ ਚੀਮਾ ਅਤੇ ਯਾਦੇਵ ਖਾਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here