*ਮਾਨਸਾ ਪੁਲਿਸ ਨੇ ਚੋਰੀ ਦੇ ਮੁਕੱਦਮੇ ਨੂੰ ਟਰੇਸ ਕਰਕੇ ਵਹੀਕਲ ਚੋਰ ਕੀਤੇ ਕਾਬੂ..! ਚੋਰੀ ਕੀਤੇ 3 ਮੋਟਰਸਾਈਕਲ ਕਰਵਾਏ ਗਏ ਬਰਾਮਦ*

0
101

ਮਾਨਸਾ 21—08—2021(ਸਾਰਾ ਯਹਾਂ/ਬੀਰਬਲ ਧਾਲੀਵਾਲ): ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਨੇ ਵਹੀਕਲ ਚੋਰੀ ਦੇ ਮੁਕੱਦਮੇ ਨੂੰ ਇਤਲਾਹ ਮਿਲਣ ਤੋਂ ਕੁਝ
ਹੀ ਘੰਟਿਆਂ ਵਿੱਚ ਟਰੇਸ ਕਰਕੇ ਮੁਕੱਦਮਾ ਵਿੱਚ ਮੁਲਜਿਮਾਂ ਅਕਾਸ਼ਦੀਪ ਸਿੰਘ ਪੁੱਤਰ ਸਿਕ ੰਦਰ ਸਿੰਘ ਵਾਸੀ ਬੁਰਜ
ਹਰੀ ਅਤੇ ਜਰਨੈਲ ਸਿੰਘ ਉਰਫ ਜੈਲਾ ਪੁੱਤਰ ਹਰੀ ਸਿੰਘ ਵਾਸੀ ਭੈਣੀਬਾਘਾ ਨੂੰ ਕਾਬ ੂ ਕੀਤਾ ਗਿਆ ਹੈ। ਜਿਹਨਾਂ ਦੀ
ਮੁਢਲੀ ਪੁੱਛਗਿੱਛ ਉਪਰੰਤ ਉਹਨਾਂ ਦੀ ਨਿਸ਼ਾਨਦੇਹੀ ਤੇ ਚੋਰੀ ਦੇ 3 ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾਂ
ਹਾਸਲ ਕੀਤੀ ਗਈ ਹੈ। ਬਰਾਮਦ ਮੋਟਰਸਾਈਕਲਾਂ ਦੀ ਕੁੱਲ ਮਲੀਤੀ 1,17,000/—ਰੁਪੲ ੇ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਿਤੀ
20—08—2021 ਨੂੰ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਪਾਸ ਮੁਦੱਈ ਕਾਲਾ ਸਿੰਘ ਪੁੱਤਰ ਹਰਨੇਕ ਸਿੰਘ
ਵਾਸੀ ਵਾਰਡ ਨੰ:14 ਮਾਨਸਾ ਨੇ ਬਿਆਨ ਲਿਖਾਇਆ ਕਿ ਉਹ ਚੰਦ ਚਹਿਲ ਵਾਲੀ ਗਲੀ ਵਿੱਚ ਪਟਵਾਰੀਆਂ ਦੀ
ਲੋਹੇ ਵਾਲੀ ਦੁਕਾਨ ਤੇ ਨੌਕਰੀ ਕਰਦਾ ਹੈ, ਰੋਜਾਨਾਂ ਦੀ ਤਰਾ ਉਹ ਮਿਤੀ 15—08—2021 ਨੂੰ ਆਪਣੇ ਮੋਟਰਸਾਈਕਲ
ਮਾਰਕਾ ਐਚ.ਐਫ. ਡੀਲਕਸ ਨੰ:ਪੀਬੀ.07ਬੀਸੀ—1532 ਨੂੰ ਦੁਕਾਨ ਦੇ ਬਾਹਰ ਲਾਕ ਕਰਕੇ ਖੜਾ ਕਰਕੇ ਆਪ
ਦੁਕਾਨ ਅੰਦਰ ਕੰਮ ਕਰਨ ਲੱਗ ਪਿਆ। ਕੁਝ ਸਮੇਂ ਬਾਅਦ ਜਦੋਂ ਉਸਨੇ ਬਾਹਰ ਆ ਕੇ ਵੇਖਿਆ ਤਾਂ ਉਸਦਾ
ਮੋਟਰਸਾਈਕਲ ਉਥੇ ਨਹੀ ਸੀ ਜੋ ਪੜਤਾਲ ਕਰਨ ਤੇ ਵੀ ਨਹੀ ਮਿਲਿਆ। ਮਿਤੀ 20—08—2021 ਨੂੰ ਮੁਦੱਈ ਵੱਲੋ
ਥਾਣਾ ਇਤਲਾਹ ਦੇਣ ਤੇ ਉਸਦੇ ਬਿਆਨ ਪਰ ਮੁਕੱਦਮਾ ਨੰਬਰ 145 ਮਿਤੀ 20—08—2021 ਅ/ਧ 379,34
ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਐਸ.ਆਈ. ਅੰਗਰੇਜ਼ ਸਿੰਘ ਇੰਚਾਰਜ ਸੀ.ਆਈ.ੲ ੇ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ
ਤੁਰੰਤ ਕਾਰਵਾਈ ਕਰਦੇ ਹੋੲ ੇ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆ ਕੇ
ਮੁਕੱਦਮੇ ਵਿੱਚ ਅਕਾਸ਼ਦੀਪ ਸਿੰਘ ਪੁੱਤਰ ਸਿਕ ੰਦਰ ਸਿੰਘ ਵਾਸੀ ਬੁਰਜ ਹਰੀ ਅਤ ੇ ਜਰਨੈਲ ਸਿੰਘ ਉਰਫ ਜੈਲਾ
ਪੁੱਤਰ ਹਰੀ ਸਿੰਘ ਵਾਸੀ ਭੈਣੀਬਾਘਾ ਨੂੰ ਬਤੌਰ ਮੁਲਜਿਮ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ
ਮੁਕੱਦਮਾ ਵਿੱਚ ਚੋਰੀ ਹੋਇਆ ਮੋਟਰਸਾਈਕਲ ਮਾਰਕਾ ਐਚ.ਐਫ. ਡੀਲਕਸ ਨੰ:ਪੀਬੀ.07ਬੀਸੀ—1532 ਬਰਾਮਦ
ਕੀਤਾ ਗਿਆ। ਜਿਹਨਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਉਹਨਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋਂ 2 ਹੋਰ
ਮੋਟਰਸਾਈਕਲ (ਹੀਰੋ ਸਪਲੈਂਡਰ ਨੰ: ਪੀਬੀ.19ਜੇ—6699 ਅਤ ੇ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ
ਪੀਬੀ.19ਕੇ—2086) ਜੋ ਉਹਨਾਂ ਵੱਲੋਂ ਸ਼ਹਿਰ ਬਰਨਾਲਾ ਤੋਂ ਚੋਰੀ ਕੀਤੇ ਸਨ, ਬਰਾਮਦ ਕਰਵਾਏ ਗਏ ਹਨ।
ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ
ਰਿਹਾ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਚੋਰੀ ਦਾ ਧੰਦਾ ਕਦੋ ਤੋਂ ਚਲਾਇਆ
ਹੋਇਆ ਸੀ ਅਤ ੇ ਇਹਨਾਂ ਨੇ ਚੋਰੀ ਦੀਆ ਹੋਰ ਕਿੰਨੀਆ ਵਾਰਦਾਤਾਂ ਕੀਤੀਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ
ਚੋਰੀ ਦੀਆ ਹੋਰ ਅਨਟਰੇਸ ਵਾਰਦਾਤਾਂ/ਕੇਸ ਟਰੇਸ ਹੋਣ ਦੀ ਸੰਭਾਵਨਾ ਹੈ।


LEAVE A REPLY

Please enter your comment!
Please enter your name here